ਬੰਦ ਕਰੋ

ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰੀ ਕਵਲਜੀਤ ਸਿੰਘ ਧੰਜੂ ਦੀ ਅਗਵਾਈ ਵਿੱਚ 20 ਜਨਵਰੀ ਨੂੰ ਹੋਵੇਗੀ ਜਵਾਹਰ ਨਵੋਦਿਆ ਪ੍ਰੀਖਿਆ

ਪ੍ਰਕਾਸ਼ਨ ਦੀ ਮਿਤੀ : 19/01/2024
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰੀ ਕਵਲਜੀਤ ਸਿੰਘ ਧੰਜੂ ਦੀ ਅਗਵਾਈ ਵਿੱਚ 20 ਜਨਵਰੀ ਨੂੰ ਹੋਵੇਗੀ ਜਵਾਹਰ ਨਵੋਦਿਆ ਪ੍ਰੀਖਿਆ 
 
ਤਰਨ ਤਾਰਨ, 18 ਜਨਵਰੀ : ਵਿਦਿਆਰਥੀਆਂ ਨੂੰ ਬਿਹਤਰੀਨ ਅਤੇ ਮੁਫ਼ਤ ਸਿੱਖਿਆ ਦੇਣ ਦੇ ਉਦੇਸ਼ ਨਾਲ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ 20 ਜਨਵਰੀ ਨੂੰ ਜਵਾਹਰ ਨਵੋਦਿਆ ਪ੍ਰੀਖਿਆ 2024 ਕਰਵਾਈ ਜਾ ਰਹੀ ਹੈ । ਜ਼ਿਲ੍ਹਾ ਤਰਨ ਤਾਰਨ ਵਿੱਚ ਕੁੱਲ 11 ਪ੍ਰੀਖਿਆ ਕੇਂਦਰਾਂ ਵਿੱਚ 3559 ਵਿਦਿਆਰਥੀ ਪ੍ਰੀਖਿਆ ਦੇਣਗੇ । ਇਹ ਜਾਣਕਾਰੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਕਵਲਜੀਤ ਸਿੰਘ ਧੰਜੂ ਨੇ ਦਿੱਤੀ । 
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਇਹ ਪ੍ਰੀਖਿਆ ਛੇਵੀਂ ਜਮਾਤ ਦੀਆਂ 80 ਸੀਟਾਂ ਲਈ ਹੋਵੇਗੀ । ਇਸ ਪ੍ਰੀਖਿਆ ਦੇ ਬਿਹਤਰੀਨ ਸੰਚਾਲਨ ਲਈ ਸੁਖਮੰਦਰ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਟੌਲ ਨੂੰ ਨੋਡਲ ਅਫ਼ਸਰ ਅਤੇ ਅਵਤਾਰ ਸਿੰਘ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਖੀਰਾ ਨੂੰ ਬਤੌਰ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਉਹਨਾਂ ਇਹ ਵੀ ਦੱਸਿਆ ਕਿ ਪ੍ਰੀਖਿਆ ਉਪਰੰਤ ਉੱਤਰ ਪੱਤਰੀਆਂ ਜਮਾਂ ਕਰਵਾਉਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਤਰਨ ਤਾਰਨ ਵਿਖੇ ਕੇਂਦਰ ਬਣਾਇਆ ਗਿਆ ਹੈ। ਇਸ ਪ੍ਰੀਖਿਆ ਲਈ ਸਮਾਂ ਸਵੇਰੇ 11:30 ਤੋਂ 1:30 ਵਜੇ ਤੱਕ ਦਾ ਹੋਵੇਗਾ । ਉਹਨਾਂ ਸਾਰੇ ਪ੍ਰੀਖਿਆਰਥੀਆਂ ਨੂੰ 20 ਜਨਵਰੀ ਨੂੰ ਸਮੇਂ ਸਿਰ ਹਾਜਰ  ਹੋਣ ਦੀ ਹਿਦਾਇਤ ਕੀਤੀ । ਉਹਨਾਂ ਸਮੁੱਚੇ ਨਿਗਰਾਨ ਅਮਲੇ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਸ੍ਰ. ਤਰਸੇਮ ਸਿੰਘ ਅਤੇ ਸ੍ਰੀ ਨਰਿੰਦਰ ਭੱਲਾ ਜੀ ਸੁਪਰਡੈਂਟ ਵਿਸ਼ੇਸ਼ ਤੌਰ ਤੇ ਹਾਜਰ ਸਨ।