ਬੰਦ ਕਰੋ

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਵੱਲੋਂ ਜਾਗਰੂਕਤਾ ਸੈਮੀਨਾਰ ਦਾ ਆਯੋਜਨ

ਪ੍ਰਕਾਸ਼ਨ ਦੀ ਮਿਤੀ : 21/10/2022

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਵੱਲੋਂ ਜਾਗਰੂਕਤਾ ਸੈਮੀਨਾਰ ਦਾ ਆਯੋਜਨ
ਤਰਨ ਤਾਰਨ, 20 ਅਕਤੂਬਰ :
ਸ਼੍ਰੀਮਤੀ ਪ੍ਰਿਆ ਸੂਦ ਜਿਲ੍ਹਾ ਅਤੇ ਸੈਸ਼ਨਜ਼ ਜੱਜ ਸਹਿਤ-ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਦੇ ਨਿਰਦੇਸ਼ਾਂ ਅਨੁਸਾਰ ਪਿੰਡ ਲੌਹੁਕਾ, ਖੱਬੇ ਰਾਜਪੂਤਾ ਅਤੇ ਮਾਝਾ ਪਬਲਿਕ ਸਕੂਲ ਜਿਲ੍ਹਾ ਤਰਨ ਤਾਰਨ ਵਿਖੇ ਪ੍ਰਤਿਮਾ ਅਰੋੜਾ, ਸਿਵਲ ਜੱਜ (ਸੀਨੀਅਰ ਡਵੀਜ਼ਨ)/ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਸ਼੍ਰੀ ਮਨਦੀਪ ਸਿੰਘ, ਵਕੀਲ ਸਾਹਿਬ ਅਤੇ ਸ਼੍ਰੀ ਪਰਮਜੀਤ ਸਿੰਘ, ਪੈਰਾ ਲੀਗਰ ਵਲੰਟੀਅਰ ਦੁਆਰਾ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ।
ਇਸ ਦੌਰਾਨ ਪੋਕਸੋ ਐਕਟ, ਟੋਲ ਫਰੀ ਨੰਬਰ 1091, 1098, 1968 ਅਤੇ 112 ਸਿੱਖਿਆ ਦੇ ਅਧਿਕਾਰ ਐਕਟ 2009 ਅਤੇ ਮੌਲਿਕ ਅਧਿਕਾਰ, ਮੌਲਿਕ ਕਰਤੱਵ, ਐਸਿਡ ਅਟੈਕ, ਅਟੱਲ ਪੈਨਸ਼ਨ ਯੋਜਨਾ ਇੰਸੋਰੈਂਸ-20/436 ਬਲਾਤਕਾਰ, ਮੋਟਰ ਐਕਸੀਡੈਂਟ ਕਲੇਮ ਮੁਆਵਜਾ ਅਤੇ ਪਿੰਡ ਵਾਸੀਆਂ ਨੂੰ ਨਸ਼ੇਆਂ ਦੇ ਬੁਰੇ ਪ੍ਰਭਾਵ ਬਾਰੇ ਜਾਗਰੂਕ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਪੰਜਾਬ ਸਟੇਟ ਲੀਗਲ ਸਰਵਸਿਸ ਅਥਾਰਟੀ, ਐਸ. ਏ. ਐਸ ਨਗਰ ਦੀਆਂ ਫ੍ਰੀ ਲੀਗਲ ਏਡ ਦੀਆਂ ਸਰਵਿਸਾਂ, ਮੁਫਤ ਵਕੀਲ ਬਾਰੇ, ਲੋਕ ਅਦਾਲਤਾਂ, ਮੀਡੀਏਸ਼ਨ, ਪੋਸਕੋ ਐਕਟ, ਔਰਤਾਂ ਦੇ ਅਧਿਕਾਰਾਂ, ਐਸਿਡ ਅਟੇਕ, ਪੈਰਾ ਲੀਗਲ ਵਲੰਟੀਅਰ ਸਕੀਮਾਂ, ਬੱਚਿਆਂ ਦਾ ਹੈਲਡਲਾਇਨ ਨੰਬਰ 1098, ਪੁਲਿਸ ਹੈਲਪਲਾਈਨ ਨੰਬਰ 112 ਪਲਸਾ ਹੈਲਪਲਾਇਨ ਨੰਬਰ 1968, ਘਰੇਲੂ ਹਿੰਸਾ, ਪੀ. ਐਨ. ਡੀ. ਟੀ. ਐਕਟ, ਮਨਰੇਗਾ, ਸਿੱਖਿਆ ਦਾ ਅਧਿਕਾਰ, ਮਾਪੇ ਅਤੇ ਬਜੂਰਗਾਂ ਦੇ ਅਧਿਕਾਰ, ਬੱਚਿਆਂ ਦੇ ਅਧਿਕਾਰ, ਜੂਵੀਨਾਇਲ ਜ਼ਸਟਿਸ ਐਕਟ 2000, ਪੋਸਕੋਂ ਐਕਟ 2012, ਇੰਸ਼ੀਓਰੈਂਸ ਐਕਟ, ਫੰਡਾਮੈਂਟਲ ਅਧਿਕਾਰ ਅਤੇ ਕਰਤਵ, ਐਸਿਡ ਅਟੈਕ, ਬਲਾਤਕਾਰ, ਮੋਟਰ ਐਕਸੀਡੈਂਟ ਕਲੇਮ ਮੁਆਵਜਾ ਵਿਕਟਮ ਕੰਮਪਨਸੈਸ਼ਨ ਸਕੀਮਾਂ ਸਮੇਤ ਨਾਲਸਾ ਦੀ ਸਕੀਮ (ਸੀਨੀਅਰ ਸਿਟੀਜਨ ਕਾਨੂੰਨੀ ਸੇਵਾਵਾਂ) 2016 ਬਾਰੇ ਦੱਸਿਆ ਗਿਆ।
ਇਸ ਮੌਕੇ ਪ੍ਰਤਿਮਾ ਅਰੋੜਾ, ਸਿਵਲ ਜੱਜ (ਸੀ.ਡ.)/ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਨੇ ਦੱਸਿਆ ਕਿ ਪੰਜਾਬ ਸਟੇਟ ਲੀਗਲ ਸਰਵਸਿਸ ਅਥਾਰਟੀ, ਐਸ.ਏ.ਐਸ ਨਗਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੈਮੀਨਾਲ ਲਗਾ ਕੇ ਲੋਕਾ ਨੂੰ ਜਾਗਰੂਕ ਕੀਤਾ ਗਿਆ ਹੈ।ਨੈਸ਼ਨਲ ਲੀਗਲ ਸਰਵਿਸ ਅਥਾਰਟੀ, ਦਿੱਲੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਿਤੀ 12 ਨਵੰਬਰ, 2022 ਨੂੰ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਇਹ ਲੋਕ ਅਦਾਲਤ ਦੇਸ਼ ਦੀ ਹਰ ਤਹਿਸੀਲ ਤੋਂ ਲੈ ਕਿ ਸੁਪਰੀਮ ਕੋਰਟ ਤੱਕ ਲਗਾਈ ਜਾ ਰਹੀ ਹੈ। ਇਸੇ ਤਰ੍ਹਾਂ ਹਰ ਕੰਮਕਾਜ ਵਾਲੇ ਸ਼ੁੱਕਰਵਾਰ ਨੂੰ ਪ੍ਰੀ-ਲੋਕ ਅਦਾਲਤ ਦਾ ਆਯੋਜਨ ਕੀਤਾ ਜਾਂਦਾ ਹੈ । ਇਸੇ ਤਰ੍ਹਾਂ ਮਾਸਿਕ ਲੋਕ ਅਦਾਲਤ ਦਾ ਵੀ ਆਯੋਜਨ ਕੀਤਾ ਜਾਂਦਾ ਹੈ। ਨੈਸ਼ਨਲ, ਪ੍ਰੀ ਅਤੇ ਮਾਸਿਕ ਲੋਕ ਅਦਾਲਤ ਵਿੱਚ ਦੋ ਧਿਰਾਂ ਦੀ ਆਪਸੀ ਰਜ਼ਾਮੰਦੀ ਨਾਲ ਝਗੜਿਆਂ ਦਾ ਨਿਪਟਾਰਾ ਕੀਤਾ ਜਾਂਦਾ ਹੈ। ਇਹ ਨੈਸ਼ਨਲ ਲੋਕ ਅਦਾਲਤ ਇਸ ਵਾਰ 12.11.2022 ਨੂੰ ਤਰਨ ਤਾਰਨ ਪੱਟੀ ਅਤੇ ਖਡੂਰ ਸਾਹਿਬ ਵਿਖੇ ਵੀ ਲੱਗ ਰਹੀ ਹੈ। ਜਿਆਦਾ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1968 ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਦੇ ਨੰਬਰ 01852-223291 ਤੋਂ ਜਾਣਕਾਰੀ ਲਈ ਜਾ ਸਕਦੀ ਹੈ।