ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 24 ਦਸੰਬਰ ਨੂੰ
ਪ੍ਰਕਾਸ਼ਨ ਦੀ ਮਿਤੀ : 19/12/2019

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 24 ਦਸੰਬਰ ਨੂੰ
ਤਰਨ ਤਾਰਨ, 19 ਦਸੰਬਰ :
ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਯੋਜਨਾ ਤਹਿਤ, ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਕਮਰਾ ਨੰਬਰ 115, ਜਿਲ੍ਹਾ ਪ੍ਰਸ਼ਾਸਕੀ ਕੰਮਲੈਕਸ, ਤਰਨ ਤਾਰਨ ਵਿਖੇ ਮਿਤੀ 24 ਦਸੰਬਰ, 2019 ਨੂੰ ਸਵੇਰੇ 11.00 ਵਜੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਪਰਦੀਪ ਕੁਮਾਰ ਸੱਭਰਵਾਲ, ਆਈ. ਏ. ਐੱਸ. ਨੇ ਦੱਸਿਆ ਕਿ ਪਲੇਸਮੈਂੇਟ ਕੈਂਪ ਵਿੱਚ ਜੋਮੈਟੋ ਕੰਪਨੀ ਵਲੋਂ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।
ਉਹਨਾਂ ਕਿਹਾ ਕਿ ਜੋਮੈਟੋ ਕੰਪਨੀ ਨੂੰ ਤਰਨ ਤਾਰਨ ਵਿੱਚ ਬਾਈਕਰਜ਼ ਦੀ ਜਰੂਰਤ ਹੈ। ਉਮੀਦਵਾਰ ਕੋਲ ਆਪਣਾ ਸਕੂਟਰ/ਮੋਟਰ ਸਾਈਕਲ ਹੋਣਾ ਚਾਹੀਦਾ ਹੈ।ਉਮੀਦਵਾਰ ਪ੍ਰਤੀ ਮਹੀਨਾ 15000 ਤੋਂ 20000 ਰੁਪਏ ਤੱਕ ਕਮਾ ਸਕਦਾ ਹੈ।ਚਾਹਵਾਨ ਉਮੀਦਵਾਰ ਆਪਣੀ ਵਿੱਦਿਅਕ ਯੋਗਤਾ ਦੇ ਸਰਟੀਫੀਕੇਟ, ਅਧਾਰ ਕਾਰਡ, ਪੈੱਨ ਕਾਰਡ, ਡਰਾਈਵਿੰਗ ਲਾਈਸੰਸ, ਵਹੀਕਲ ਦੀ ਆਰ. ਸੀ. ਲੈ ਕੇ ਇੰਟਰਵਿਊ ਲਈ ਹਾਜ਼ਰ ਹੋ ਸਕਦੇ ਹਨ।
————