ਡਾ. ਰੋਹਿਤ ਮਹਿਤਾ ਦੀ ਪ੍ਰਧਾਨਗੀ ਹੇਠ ਚੀਰਾ ਰਹਿਤ ਨਸਬੰਦੀ ਪੰਦਰਵਾੜੇ ਸਬੰਧੀ ਕੀਤੀ ਗਈ ਵਿਸ਼ੇਸ ਮੀਟਿੰਗ
ਡਾ. ਰੋਹਿਤ ਮਹਿਤਾ ਦੀ ਪ੍ਰਧਾਨਗੀ ਹੇਠ ਚੀਰਾ ਰਹਿਤ ਨਸਬੰਦੀ ਪੰਦਰਵਾੜੇ ਸਬੰਧੀ ਕੀਤੀ ਗਈ
ਵਿਸ਼ੇਸ ਮੀਟਿੰਗ
ਤਰਨ ਤਾਰਨ, 01 ਦਸੰਬਰ :
ਸਿਵਲ ਸਰਜਨ ਤਰਨ ਤਾਰਨ, ਡਾ. ਰੋਹਿਤ ਮਹਿਤਾ ਦੀ ਪ੍ਰਧਾਨਗੀ ਹੇਠ ਚੀਰਾ ਰਹਿਤ ਨਸਬੰਦੀ ਪੰਦਰਵਾੜੇ ਸਬੰਧੀ ਸੁਪਰਵਾਇਜਰ ਮੇਲ ਨਾਲ ਵਿਸ਼ੇਸ ਮੀਟਿੰਗ ਕੀਤੀ ਗਈ।ਇਸ ਦੇ ਨਾਲ ਹੀ ਸਿਵਲ ਸਰਜਨ ਤਰਨ ਤਾਰਨ ਵੱਲੋ ਇਸ ਸਬੰਧੀ ਪੋਸਟਰ ਵੀ ਰਿਲੀਜ਼ ਕੀਤਾ ਗਿਆ।
ਇਸ ਮੌਕੇ ‘ਤੇ ਜਾਣਕਾਰੀ ਦਿੰਦਿਆ ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ ਇਹ ਪਦੰਰਵਾੜਾ 2 ਫੇਜ਼ ਵਿੱਚ ਮਨਾਇਆ ਜਾ ਰਿਹਾ ਹੈ ।ਪਹਿਲੇ ਫੇਜ਼ ਵਿੱਚ 21 ਤੋਂ 27 ਨਵੰਬਰ ਤੱਕ ਘਰ-ਘਰ ਜਾ ਕੇ ਲੋਕਾਂ ਨੂੰ ਮੋਟੀਵੇਟ ਕੀਤਾ ਗਿਆ ਅਤੇ ਦੁਸਰੇ ਫੇਜ਼ ਵਿੱਚ 28 ਨਵੰਬਰ ਤੋਂ 04 ਦਸੰਬਰ ਤੱਕ ਚੀਰਾ ਰਹਿਤ ਨਸਬੰਦੀ ਦੇ ਕੈਂਪ ਲਗਾਏ ਜਾ ਰਹੇ ਹਨ।
ਉਨਾਂ ਨੇ ਕਿਹਾ ਕਿ ਇਹ ਪੁਰਸ਼ਾਂ ਲਈ ਪਰਿਵਾਰ ਨਿਯੋਜਨ ਦਾ ਪੱਕਾ ਤਰੀਕਾ ਹੈ।ਇਹ ਇਕ ਸੁਰੱਖਿਅਤ ਅਤੇ ਆਸਾਨ ਤਰੀਕਾ ਹੈ।ਇਸ ਨੂੰ ਕਰਨ ਲਈ ਲਗਭਗ 10 ਮਿੰਟ ਲੱਗਦੇ ਹਨ ਅਤੇ ਕੋਈ ਚੀਰਾ ਜਾਂ ਟਾਂਕਾ ਨਹੀਂ ਲਗਾਇਆ ਜਾਂਦਾ। ਨਸਬੰਦੀ ਉਪਰੰਤ ਪੁਰਸ਼ ਅੱਧੇ ਘੰਟੇ ਬਾਅਦ ਆਪਣੇ ਘਰ ਖੁਦ ਚੱਲ ਕੇ ਜਾ ਸਕਦਾ ਹੈ ਅਤੇ ਮਰਦਾਨਾ ਤਾਕਤ ਪਹਿਲਾ ਵਾਂਗ ਹੀ ਬਣੀ ਰਹਿੰਦੀ ਹੈ।ਪੁਰਸ਼ ਕੋਈ ਵੀ ਭਾਰੀ ਕੰਮ ਪਹਿਲਾਂ ਦੀ ਤਰ੍ਹਾਂ ਹੀ ਕਰ ਸਕਦਾ ਹੈ।ਇਹ ਸੁਵਿਧਾ ਜ਼ਿਲੇ ਦੇ ਹਰ ਸਰਕਾਰੀ ਹਸਪਤਾਲ ਵਿੱਚ ਉਪਲਬੱਧ ਹੈ। ਇਸ ਮੌਕੇ ‘ਤੇ ਦਫ਼ਤਰ ਦਾ ਸਟਾਫ ਮੋਜੂਦ ਸੀ।