ਡਿਪਟੀ ਕਮਿਸ਼ਨਰ ਤਰਨਤਾਰਨ ਵੱਲੋ ਪੱਟੀ ਸਬ ਡਵੀਜਨ ਦੇ ਸਰਪੰਚਾਂ ਨਾਲ ਕੀਤੀ ਮੀਟਿੰਗ
ਡਿਪਟੀ ਕਮਿਸ਼ਨਰ ਤਰਨਤਾਰਨ ਵੱਲੋ ਪੱਟੀ ਸਬ ਡਵੀਜਨ ਦੇ ਸਰਪੰਚਾਂ ਨਾਲ ਕੀਤੀ ਮੀਟਿੰਗ
ਜਿਲ੍ਹਾ ਤਰਨਤਾਰਨ ਨੂੰ ਕੀਤਾ ਜਾਵੇਗਾ ਅੱਗ ਮੁਕਤ
ਤਰਨ ਤਾਰਨ 27 ਸਤੰਬਰ : ਡਿਪਟੀ ਕਮਿਸਨਰ ਤਰਨਤਾਰਨ ਸ੍ਰੀ ਸੰਦੀਪ ਕੁਮਾਰ ਆਈ.ਏ.ਐਸ.ਵੱਲੋ ਪੱਟੀ ਸਬ ਡਵੀਜਨ ਵਿੱਚ ਹਾੱਟ ਸਪਾਟ ਪਿੰਡਾਂ ਦੇ ਸਰਪੰਚਾਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਬਹੁਤ ਸਾਰੇ ਨੁਕਸਾਨ ਹੁੰਦੇ ਹਨ ਜਿਵੇ ਕਿ ਸਾਹ ਦੀਆਂ ਬਿਮਾਰੀਆਂ ਹੁੰਦੀਆਂ ਹਨ, ਬਹੁਤ ਸਾਰੇ ਜੀਵ ਜੰਤੂ ਸੜ ਜਾਂਦੇ ਹਨ, ਧੂੰਏ ਕਾਰਨ ਹੋਣ ਵਾਲੀਆਂ ਸੜਕ ਦੁਰਘਟਨਾਵਾਂ ਆਦਿ ਦਾ ਕਾਰਨ ਬਣਦੀ ਹੈ ਇਸ ਨੂੰ ਰੋਕਣ ਲਈ ਹਾੱਟ ਸਪਾਟ ਪਿੰਡਾਂ ਵਿੱਚ ਵੱਧ ਤੋ ਵੱਧ ਖੇਤੀ ਮਸ਼ੀਨਾਂ ਦੀ ਵਰਤੋ ਕਰਨ ਲਈ ਕਿਹਾ ਤਾਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਿਨਾਂ ਹੀ ਸਬਜੀ ਦੀ ਕਾਸ਼ਤ ਅਤੇ ਕਣਕ ਦੀ ਬਿਜਾਈ ਕੀਤੀ ਜਾ ਸਕੇ। ਇਸ ਮੀਟਿੰਗ ਦੋਰਾਨ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਨੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ ਅਤੇ ਮਾਣਯੋਗ ਡਿਪਟੀ ਕਮਿਸ਼ਨਰ ਤਰਨਤਾਰਨ ਨੇ ਭਰੋਸਾ ਦਵਾਇਆ ਕਿ ਉਹਨਾਂ ਦੀਆਂ ਸਮੱਸਿਆਵਾਂ ਜਲਦ ਹੀ ਹੱਲ ਕੀਤੀਆਂ ਜਾਣਗੀਆਂ। ਡਿਪਟੀ ਕਮਿਸ਼ਨਰ ਤਰਨਤਾਰਨ ਵੱਲੋ ਕਿਹਾ ਗਿਆ ਕਿ ਜੇਕਰ ਕਿਸੇ ਵੀ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ /ਸਰਪੰਚਾਂ/ ਨੰਬਰਦਾਰਾਂ ਵੱਲੋ ਪਰਾਲੀ ਅਤੇ ਫਸਲਾਂ ਦੀ ਰਹਿੰਦ ਖੂਹਿੰਦ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਉਹਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਰਪੰਚਾਂ ਵੱਲੋ ਪਰਾਲੀ ਨੂੰ ਅੱਗ ਲਗਾਉਣ ਤੋ ਰੋਕਣ ਲਈ ਪ੍ਰਸ਼ਾਸਨ ਦੁਆਰਾ ਚਲਾਏ ਜਾ ਰਹੇ ਜਾਗਰੂਕਤਾ ਅਭਿਆਨ ਦੀ ਸ਼ਲਾਘਾ ਕੀਤੀ ਗਈ ਅਤੇ ਇਹ ਭਰੋਸਾ ਦਵਾਇਆ ਗਿਆ ਕਿ ਸਬ ਡਵੀਜਨ ਪੱਟੀ ਦੇ ਪਿੰਡਾਂ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਨਹੀ ਲਗਾਈ ਜਾਵੇਗੀ ਅਤੇ ਇਸ ਕੰਮ ਵਿੱਚ ਪ੍ਰਸ਼ਾਸਨ ਦਾ ਵੱਧ ਤੋ ਵੱਧ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਡਾ:ਹਰਪਾਲ ਸਿੰਘ ਪੰਨੂੰ, ਮੁੱਖ ਖੇਤੀਬਾੜੀ ਅਫਸਰ, ਸ੍ਰੀ ਭੁਪਿੰਦਰ ਸਿੰਘ ਬਲਾਕ ਖੇਤੀਬਾੜੀ ਅਫਸਰ, ਪੱਟੀ, ਸ੍ਰੀ ਵਿਕਰਮ ਸੂਦ ਪੀ.ਡੀ. (ਆਤਮਾ), ਸ੍ਰੀਵਿਨੋਦ ਕੁਮਾਰ ਐਸ.ਡੀ.ੳ.ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਵੱਖ ਵੱਖ ਬਲਾਕਾਂ ਤੋ ਆਏ ਅਧਿਕਾਰੀ/ਕਰਮਚਾਰੀ ਮੀਟਿੰਗ ਵਿੱਚ ਹਾਜਰ ਸਨ।