ਬੰਦ ਕਰੋ

ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਮੀਜਲਸ/ਰੂਬੈਲਾ ਅਤੇ ਰੂਟੀਨ ਇੰਮੂਨਾਈਜੇਸ਼ਨ ਸਬੰਧੀ ਜਿਲ੍ਰਾ ਟਾਸਕ ਫੋਰਸ ਦੀ ਮੀਟਿੰਗ

ਪ੍ਰਕਾਸ਼ਨ ਦੀ ਮਿਤੀ : 24/10/2024

ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਮੀਜਲਸ/ਰੂਬੈਲਾ ਅਤੇ ਰੂਟੀਨ ਇੰਮੂਨਾਈਜੇਸ਼ਨ ਸਬੰਧੀ ਜਿਲ੍ਰਾ ਟਾਸਕ ਫੋਰਸ ਦੀ ਮੀਟਿੰਗ
ਆਪਣੇ ਬੱਚਿਆਂ ਨੂੰ ਮਾਰੂ ਬੀਮਾਰੀਆਂ ਤੋ ਬਚਾਉਣ ਲਈ ਵੈਕਸੀਨ ਟੀਕੇ ਜਰੂਰ ਲਗਵਾਉ : ਸਿਵਲ ਸਰਜਨ
ਤਰਨ ਤਾਰਨ 24 ਅਕਤੂਬਰ
ਜਿਲ੍ਹਾ ਪ੍ਰਸ਼ਾਸ਼ਨ ਤਰਨ ਤਾਰਨ ਵੱਲੋ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਜੀ ਦੀ ਅਗਵਾਈ ਹੇਠ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਵੱਲੋ ਜ਼ਿਲ੍ਹਾ ਪ੍ਰਬੰਧਕੀ ਕੰਪੈਲਕਸ ਮੀਟਿੰਗ ਹਾਲ ਤਰਨ ਤਾਰਨ ਵਿਖੇ ਰੁਟੀਨ ਇੰਮੂਨਾਈਜੇਸ਼ਨ ਅਤੇ ਮੀਜਲਸ ਰੂਬੇਲਾ ਦਾ ਖਾਤਮਾ ਮੁਹਿੰਮ ਸਬੰਧੀ ਜਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਆਯੋਜਤ ਕੀਤੀ ਗਈ । ਇਸ ਮੀਟਿੰਗ ਵਿੱਚ ਜਿਲ੍ਰਾ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੌਰ , ਡਬਲਯੂ ਐਚ.ਓ. ਵੱਲੋ ਡਾ. ਇਸ਼ਤਾ ਸਮੂਹ ਸਿਹਤ ਅਧੀਕਾਰੀਆਂ ਸਮੂਹ ਸੀਨੀਅਰ ਮੈਡੀਕਲ ਅਫਸਰ ਅਤੇ ਲਗਭਗ ਸਾਰੇ ਵਿਭਾਗਾਂ ਦੇ ਨੁਮਾਇੰਦੇ ਸ਼ਾਮਿਲ ਹੋਏ ਇਸ ਮੋਕੇ ਤੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆਂ ਕਿ ਰੂਟੀਨ ਇੰਮੂਨਾਈਜੇਸ਼ਨ 12 ਕਿਸਮ ਦੀਆ ਮਾਰੂ ਬੀਮਾਰੀਆਂ ਤੇ ਅਸੀ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖ ਸਕਦੇ ਹਾਂ । ਇਸ ਤੋ ਇਲਾਵਾ ਮੀਜਲ ਅਤੇ ਰੂਬੈਲਾ ਦੇ ਅਜਿਹਿਆ ਬੀਮਾਰੀਆਂ ਹਨ ਜਿਨਾਂ ਕਰਕੇ ਭਾਰਤ ਵਿੱਚ ਬਹੁਤ ਸਾਰੇ ਬੱਚੇ ਹਰ ਸਾਲ ਬੀਮਾਰੀਆਂ ਦਾ ਸਿ਼ਕਾਰ ਹੋ ਜਾਦੇ ਹਨ । ਉਨਾਂ ਨੇ ਆਮ ਲੋਕਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਇਹ ਟੀਕੇ ਜਰੂਰ ਲਗਵਾਉਣ । ਉਨਾ ਕਿਹਾ ਕਿ ਰੂਬੇਲਾ ਬੀਮਾਰੀ ਜੇਕਰ ਇੱਕ ਗਰਭਵਤੀ ਨੁੰ ਹੋ ਜਾਵੇ ਤਾ ਉਸਦਾ ਬੱਚਾ ਜਮਾਦਰੂ ਅਪੰਗ ਜਿਵੇ ਕਿ ਅੰਨਾ , ਬੋਲਾ ਤੇ ਦਿਲ ਦੀਆ ਬੀਮਾਰੀਆ ਦਾ ਸਿ਼ਕਾਰ ਹੋ ਸਕਦਾ ਹੈ । ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਉਹਨਾ ਨੇ ਸਾਰੇ ਵਿਭਾਗਾ ਨੂੰ ਅਪੀਲ ਕੀਤੀ ਕਿ ਉਹ ਸਾਰੇ ਮਿਲ ਕੇ ਸਿਹਤ ਵਿਭਾਗ ਦੇ ਇਸ ਮਿਸ਼ਨ ਵਿੱਚ ਆਪਣਾ ਸਹਿਯੋਗ ਦੇਣ ।