ਬੰਦ ਕਰੋ

ਡਿਪਟੀ ਕਮਿਸ਼ਨਰ ਨੇ ਸਕੂਲੀ ਵਿਦਿਆਰਥਣਾਂ ਨੂੰ ਐਲਬੈਡਾਜ਼ੋਲ ਦੀ ਗੋਲੀ ਖੁਆ ਕੇ ਕੀਤਾ ਰਾਸ਼ਟਰੀ ਡੀ-ਵਾਰਮਿੰਗ ਦਿਵਸ ਦਾ ਉਦਘਾਟਨ

ਪ੍ਰਕਾਸ਼ਨ ਦੀ ਮਿਤੀ : 10/02/2020
DC
ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਨੇ ਸਕੂਲੀ ਵਿਦਿਆਰਥਣਾਂ ਨੂੰ ਐਲਬੈਡਾਜ਼ੋਲ ਦੀ ਗੋਲੀ ਖੁਆ ਕੇ ਕੀਤਾ ਰਾਸ਼ਟਰੀ ਡੀ-ਵਾਰਮਿੰਗ ਦਿਵਸ ਦਾ ਉਦਘਾਟਨ
1 ਸਾਲ ਤੋ 19 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਖਿਲਾਈ ਜਾਵੇਗੀ ਅਲਬੈਡਾਜ਼ੋਲ ਦੀ ਗੋਲੀ
ਤਰਨ ਤਾਰਨ, 10 ਫਰਵਰੀ :
ਪੇਟ ਦੇ ਕੀੜਿਆਂ ਤੋਂ ਮੁਕਤੀ-ਨਰੋਆ ਭਵਿੱਖ ਸਾਡਾ ਇਸ ਥੀਮ ਤਹਿਤ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਮਨਾਏ ਗਏ ਰਾਸ਼ਟਰੀ ਡੀ-ਵਾਰਮਿੰਗ ਦਿਵਸ ਦਾ ਉਦਘਾਟਨ ਸਥਾਨਕ ਸ਼੍ਰੀ ਗੁਰੂ ਅਰਜਨ ਦੇਵ ਸਰਕਾਰੀ ਕੰਨਿਆ ਸੀਨੀਅਰ ਸਕੈਡਰੀ ਸਕੂਲ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਅਤੇ ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਵੱਲੋਂ ਸਕੂਲ ਦੀਆਂ ਵਿਦਿਆਰਥਣਾਂ ਨੂੰ ਐਲਬੈਡਾਜ਼ੋਲ ਦੀ ਗੋਲੀ ਖੁਆ ਕੇ ਕੀਤਾ ਗਿਆ।  
ਇਸ ਮੌਕੇ ਸੰਬੋਧਨ ਕਰਦਿਆ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਬੱਚਿਆ ਦੇ ਪੇਟ ਵਿਚ ਕੀੜੇ ਆਮ ਰੋਗ ਹੈ, ਪਰ ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਰੋਗ ਹੋਰ ਕਈ ਬੀਮਾਰੀਆ ਦਾ ਰੂਪ ਲੈ ਸਕਦਾ ਹੈ। ਇਸ ਲਈ ਸਿਹਤ ਵਿਭਾਗ ਵਲੋ ਐਲਬੈਡਾਜ਼ੋਲ ਦੀ ਗੋਲੀ ਸਕੂਲੀ ਬੱਚਿਆ ਨੂੰ ਖੁਆਈ ਜਾਣੀ ਜ਼ਰੁਰੀ ਹੈ ਅਤੇ ਜਿਹੜੇ ਬੱਚੇ ਅੱਜ ਰਹਿ ਜਾਣਗੇ, ਉਨਾਂ ਨੂੰ ਮੋਪ-ਅੱਪ ਦਿਵਸ ਮੌਕੇ 17 ਫਰਵਰੀ 2020 ਨੂੰ ਗੋਲੀਆਂ ਖੁਵਾਈਆ ਜਾਣਗੀਆਂ। ਇਸ ਦਿਵਸ ‘ਤੇ 1 ਸਾਲ ਤੋ 19 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਅਲਬੈਡਾਜ਼ੋਲ ਦੀ ਗੋਲੀ ਖਿਲਾਈ ਜਾਵੇਗੀ।  
ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਜਿਲਾ ਤਰਨ ਤਾਰਨ ਦੇ ਲਗਭਗ 787 ਸਰਕਾਰੀ ਅਤੇ ਸਰਕਾਰੀ ਮਾਨਤਾ ਪ੍ਰਾਪਤ ਸਕੂਲਾਂ ਵਿਚ ਲੱਗਭੱਗ 1, 11,354 ਬੱਚੇ 366 ਪ੍ਰਾਈਵੇਟ ਸਕੂਲਾ ਵਿੱਚ ਲਗਭਗ 1, 22,767 ਬੱਚੇ ਅਤੇ 1076 ਆਂਗਨਵਾੜੀ ਸੈਟਰਾਂ ਵਿੱਚ ਲਗਭਗ 53,808 ਬੱਚਿਆ ਨੂੰ ਕਵਰ ਕੀਤਾ ਜਾਵੇਗਾ। ਇਸ ਅਵਸਰ ‘ਤੇ ਸਕੂਲ ਦੇ ਪਿ੍ਰੰਸੀਪਲ ਸ਼੍ਰੀਮਤੀ ਰੀਟਾ ਗਿੱਲ, ਜਿਲਾ ਟੀਕਾਕਰਨ ਅਫਸਰ ਡਾ. ਸੁਮਨ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਵਰਨਜੀਤ ਧਵਨ, ਡਾ. ਅਮਰਜੀਤ, ਡਾ. ਗੁਰਪ੍ਰੀਤ ਪਨੂੰ, ਸੁਖਦੇਵ ਸਿੰਘ, ਗੁਰਦੇਵ ਸਿੰਘ ਅਤੇ ਸਕੂਲ ਦਾ ਸਾਰਾ ਸਟਾਫ ਮੋਜੂਦ ਸੀ।
————–