ਡਿਪਟੀ ਕਮਿਸ਼ਨਰ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਧੀਨ ਲਾਭਪਾਤਰੀਆਂ ਨੂੰ ਕੇ. ਵਾਈ. ਸੀ. ਕਰਵਾਉਣ ਦੀ ਅਪੀਲ
ਦਫ਼ਤਰ ਜਿ਼ਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡਿਪਟੀ ਕਮਿਸ਼ਨਰ ਵੱਲੋਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਧੀਨ ਲਾਭਪਾਤਰੀਆਂ ਨੂੰ ਕੇ. ਵਾਈ. ਸੀ. ਕਰਵਾਉਣ ਦੀ ਅਪੀਲ
ਤਰਨ ਤਾਰਨ, 10 ਜਨਵਰੀ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ ਨੇ ਜਿ਼ਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਧੀਨ ਲਾਭਪਾਤਰੀ ਕਿਸਾਨਾਂ (ਜਿੰਨ੍ਹਾਂ ਦੀ ਰਜਿਸਟੇ੍ਰਸ਼ਨ ਪਹਿਲਾਂ ਤੋਂ ਹੋਈ ਹੋਈ ਹੈ) ਨੇ ਜੇਕਰ ਆਪਣੀ ਈ. ਕੇ. ਵਾਈ. ਸੀ. ਨਹੀਂ ਕਰਵਾਈ ਤਾਂ ਇਹ ਜ਼ਰੂਰ ਕਰਵਾਉਣ ।
ਉਨਾਂ ਕਿਹਾ ਕਿ ਕੇ. ਵਾਈ. ਸੀ. ਦਾ ਮਤਲਬ ਹੁੰਦਾ ਹੈ ਕਿ ਕਿਸਾਨ ਨੇ ਆਪਣੇ ਦਸਤਾਵੇਜ਼ਾਂ ਰਾਹੀਂ ਆਪਣੀ ਸਹੀ ਪਹਿਚਾਣ ਨੂੰ ਪ੍ਰਗਟ ਕਰਨਾ ਹੈ, ਪਰ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਦੀ ਕੇ. ਵਾਈ. ਸੀ. ਲਈ ਵਿਭਾਗ ਵੱਲੋਂ ਕੋਈ ਐੱਸ. ਐੱਮ. ਐੱਸ ਰਾਹੀਂ ਲਿੰਕ ਵਗੈਰਾ ਨਹੀਂ ਭੇਜਿਆ ਜਾਂਦਾ ਹੈ ਅਤੇ ਨਾ ਹੀ ਇਸ ਲਈ ਆਉਣ ਵਾਲੀ ਕਿਸੇ ਫੋਨ ਕਾਲ ਕਰਨ ਵਾਲੇ ਨੂੰ ਕੋਈ ਓ. ਟੀ. ਪੀ. ਦੱਸਣਾ ਹੈ।
ਇਸ ਲਈ ਕਿਸਾਨ ਦਾ ਬੈਂਕ ਖਾਤਾ ਅਧਾਰ ਕਾਰਡ ਨਾਲ ਲਿੰਕ ਹੋਣਾ ਚਾਹੀਦਾ ਹੈ, ਜੇਕਰ ਅਜਿਹਾ ਨਹੀਂ ਹੈ ਤਾਂ ਕਿਸਾਨ ਆਪਣੇ ਖਾਤੇ ਵਾਲੇ ਬੈਂਕ ਵਿਚ ਜਾ ਕੇ ਆਪਣੇ ਬੈਂਕ ਖਾਤੇ ਨਾਲ ਅਧਾਰ ਕਾਰਡ ਨੂੰ ਲਿੰਕ ਕਰਵਾਉਣ। ਦੂਸਰਾ ਕਿਸਾਨ ਦੇ ਅਧਾਰ ਕਾਰਡ ਨਾਲ ਉਸਦਾ ਮੋਬਾਇਲ ਨੰਬਰ ਜੁੜਿਆ ਹੋਵੇ, ਜਿੰਨ੍ਹਾਂ ਦੇ ਅਧਾਰ ਕਾਰਡ ਨਾਲ ਮੋਬਾਇਲ ਨੰਬਰ ਲਿੰਕ ਨਹੀਂ ਹੈ, ਉਹ ਆਪਣੇ ਨੇੜੇ ਦੇ ਸੇਵਾ ਕੇਂਦਰ ਤੋਂ ਅਪਡੇਟ ਕਰਵਾ ਸਕਦੇ ਹਨ।
ਇੱਥੇ ਜਿਕਰਯੋਗ ਹੈ ਕਿ ਆਧਾਰ ਕਾਰਡ ਨਾਲ ਮੋਬਾਇਲ ਲਿੰਕ ਕਰਵਾਉਣ ਦੀ ਸੁਵਿਧਾ ਸੇਵਾ ਕੇਂਦਰਾਂ ਤੋਂ ਇਲਾਵਾ ਕੁਝ ਡਾਕਘਰਾਂ, ਬੈਂਕਾਂ, ਸੀ. ਐਸ. ਸੀ. ਆਦਿ ਵਿਚ ਬਣੇ ਅਧਾਰ ਕੇਂਦਰਾਂ ਤੋਂ ਆਪਣੇ ਮੋਬਾਇਲ ਨੂੰ ਅਧਾਰ ਕਾਰਡ ਨਾਲ ਲਿੰਕ ਕਰਵਾਉਣ।
ਜੇਕਰ ਮੋਬਾਇਲ ਅਤੇ ਅਧਾਰ ਕਾਰਡ ਲਿੰਕ ਹੋਣ ਅਤੇ ਅਧਾਰ ਕਾਰਡ ਅਤੇ ਬੈਂਕ ਖਾਤਾ ਲਿੰਕ ਹੋਵੇ ਤਾਂ ਕਿਸਾਨ ਘਰ ਬੈਠੇ ਹੀ ਆਪਣੀ ਈ. ਕੇ. ਵਾਈ. ਸੀ. ਸਰਕਾਰ ਦੇ ਪੋਰਟਲ https://pmkisan.gov.in/ ‘ਤੇ ਜਾ ਕੇ ਕਰਵਾ ਸਕਦਾ ਹੈ। ਇਹ ਸੁਵਿਧਾ ਸੇਵਾ ਕੇਂਦਰਾਂ ਅਤੇ ਕਾਮਨ ਸਰਵਿਸ ਸਟੇਸ਼ਨਾਂ ‘ਤੇ ਵੀ ਉਪਲਬੱਧ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਕੇ. ਵਾਈ. ਸੀ. ਜ਼ਰੂਰ ਕਰਵਾਉਣ ਤਾਂ ਉਨ੍ਹਾਂ ਨੂੰ ਅਗਲੀ ਕਿਸ਼ਤ ਦਾ ਲਾਭ ਮਿਲੇਗਾ।