ਬੰਦ ਕਰੋ

ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਪਰਾਲੀ ਪ੍ਰਬੰਧਨ ਮਸ਼ੀਨਰੀ ‘ਤੇ ਸਬਸਿਡੀ ਲਈ ਮਸ਼ੀਨਾਂ ਦੇ ਕੱਢੇ ਗਏ ਡਰਾਅ

ਪ੍ਰਕਾਸ਼ਨ ਦੀ ਮਿਤੀ : 29/05/2025

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ

ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਪਰਾਲੀ ਪ੍ਰਬੰਧਨ ਮਸ਼ੀਨਰੀ ‘ਤੇ ਸਬਸਿਡੀ ਲਈ ਮਸ਼ੀਨਾਂ ਦੇ ਕੱਢੇ ਗਏ ਡਰਾਅ

ਤਰਨ ਤਾਰਨ, 29 ਮਈ

ਡਿਪਟੀ ਕਮਿਸ਼ਨਰ ਤਰਨ ਤਾਰਨ ਦੀ ਪ੍ਰਧਾਨਗੀ ਹੇਠ ਅੱਜ ਜਿਲ੍ਹਾ ਪੱਧਰੀ ਕਾਰਜਕਾਰੀ ਕਮੇਟੀ ਮੈਂਬਰਾਂ ਵੱਲੋਂ ਪਰਾਲੀ ਪ੍ਰਬੰਧਨ ਮਸ਼ੀਨਰੀ ‘ਤੇ ਸਬਸਿਡੀ ਲਈ ਅਪਲਾਈ ਕੀਤੇ ਬਿਨੈ-ਪਾਤਰੀਆ ਦੇ ਡਰਾਅ ਕੱਢੇ ਗਏ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਵਿਅਕਤੀਗਤ ਸ਼੍ਰੇਣੀ ਹੇਠ ਅਪਲਾਈ ਹੋਈਆ ਸੁਪਰ ਸੀਡਰ ਮਸ਼ੀਨਾ ਦੀਆ ਅਰਜ਼ੀਆ ਦੇ ਡਰਾਅ ਕੱਢੇ ਗਏ ਅਤੇ ਬਾਕੀ ਮਸ਼ੀਨਾ ਨੂੰ ਸਿੱਧੇ ਤੌਰ ‘ਤੇ ਪ੍ਰਵਾਨਗੀ ਦਿੱਤੀ ਗਈ ਅਤੇ ਗਰਾਮ ਪੰਚਾਇਤਾ ਅਧੀਨ ਅਪਲਾਈ ਹੋਈਆਂ ਸਾਰੀਆ ਅਰਜ਼ੀਆ ਨੂੰ ਡਿਪਟੀ ਕਮਿਸ਼ਨਰ ਤਰਨਾ ਤਰਨ ਵੱਲੋ ਪ੍ਰਵਾਨਗੀ ਦਿੱਤੀ ਗਈ।

ਇਸ ਮੌਕੇ ਡਿਪਟੀ ਕਮਿਸ਼ਨਰ ਤਰਨਾਤਰਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਪ੍ਰਬੰਧਨ ਮਸ਼ੀਨਰੀ ਦੀ ਖਰੀਦ ਸਮੇਂ ਸਿਰ ਕਰ ਲਈ ਜਾਵੇ, ਤਾਂ ਜੋ ਸੀਜ਼ਨ ਦੌਰਾਨ ਪਰਾਲੀ ਪ੍ਰਬੰਧਨ ਮਸ਼ੀਨਾ ਲਗਾਤਾਰ ਚਲਾਈਆ ਜਾ ਸਕਣ।