ਡੇਅਰੀ ਵਿਕਾਸ ਵਿਭਾਗ ਵੱਲੋਂ ਲਗਾਇਆ ਗਿਆ ਦੁੱਧ ਉਤਪਾਦਕ ਜਾਗਰੂਕਤਾ ਕੈਂਪ

ਤਰਨ ਤਾਰਨ 20 ਨਵੰਬਰ ( )
ਮਾਨਯੋਗ ਕੈਬੀਨੈਟ ਮੰਤਰੀ ਸਰਦਾਰ ਗੁਰਮੀਤ ਸਿੰਘ ਖੁਡੀਆਂ, ਖੇਤੀਬਾੜੀ ਵਿਕਾਸ ਅਤੇ ਕਿਸਾਨ ਭਲਾਈ ਵਿਭਾਗ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਮੰਤਰੀ ਅਤੇ ਸ਼੍ਰੀ ਕੁਲਦੀਪ ਸਿੰਘ, ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੀ ਯੋਗ ਅਗਵਾਈ ਹੇਠ ਅਤੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਸ਼੍ਰੀ ਵਰਿਆਮ ਸਿੰਘ ਗਿੱਲ ਦੀ ਰਹਿਨੂਮਾਈ ਹੇਠ ਪਿੰਡ ਜਾਤੀ ਉਮਰਾਂ, ਬਲਾਕ ਖਡੂਰ ਸਾਹਿਬ, ਜਿਲਾ ਤਰਨ ਤਾਰਨ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ । ਇਸ ਕੈਂਪ ਵਿੱਚ ਆਏ ਹੋਏ ਡੇਅਰੀ ਫਾਰਮਰਾਂ ਨੂੰ ਡਾ. ਨਰਪਿੰਦਰ ਸਿੰਘ, ਰਿਟਾ. ਸੀਨੀਅਰ ਵੈਟਨਰੀ ਅਫਸਰ ਵੱਲੋਂ ਪਸ਼ੂਆਂ ਦੀਆਂ ਬਿਮਾਰੀਆਂ ਅਤੇ ਸਾਭ ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ, ਸ਼੍ਰੀ ਗੁਰਦਿਆਲ ਸਿੰਘ ਕਾਹਲੋਂ, ਰਿਟਾ. ਡੇਅਰੀ ਵਿਕਾਸ ਇੰਸਪੈਕਟਰ ਵੱਲੋਂ ਦੁੱਧ ਦੀ ਪਰਿਭਾਸ਼ਾ, ਫੈਟ, ਐਸ. ਐਨ. ਐਫ. ਵਧਣ ਘਟਣ ਦੇ ਕਾਰਨ ਬਾਰੇ ਜਾਣਕਾਰੀ ਦਿੱਤੀ ਗਈ ਅਤੇਡਿਪਟੀ ਡਾਇਰੈਕਟਰ ਡੇਅਰੀਵਿਕਾਸ, ਸ਼੍ਰੀ ਵਰਿਆਮ ਸਿੰਘ ਗਿੱਲ ਵੱਲੋਂ ਵਿਭਾਗੀ ਸਕੀਮਾਂ 2 ਤੋਂ 20 ਦੁਧਾਰੂ ਪਸ਼ੂਆਂ ਦੇ ਕਰਜੇ, ਸਬਸਿਡੀਆਂ, ਐਨ. ਐਲ. ਐਮ. ਸਕੀਮ ਅਧੀਨ ਪਸ਼ੂਆਂ ਦੇ ਬੀਮੇ ਸਬੰਧੀ ਵਿਸਥਾਰ ਪੂਰਵਕ ਦੱਸਿਆ ਗਿਆਅਤੇ ਕਰਨਦੀਪ ਭਗਤ ਡੇਅਰੀ ਇੰਸਪੈਕਟਰ ਵਲੋਂ ਸਾਫ ਦੁੱਧ ਦੀ ਪੈਦਾਵਾਰ ਦੇ ਬਾਰੇ ਜ਼ਰੁਰੀ ਗੱਲਾਂ ਦੱਸਿਆ ਗਾਇਆ। ਕੰਵਲਜੀਤ ਸਿੰਘ,ਡੇਅਰੀ ਵਿਕਾਸ ਸਬ ਇੰਸਪੈਕਟਰ, ਤਜਿੰਦਰ ਸਿੰਘ, ਬਲਬੀਰ ਸਿੰਘ ਅਤੇ ਪਿੰਡ ਦੇ ਵਸਨੀਕ ਗੁਰਸੇਵਕ ਸਿੰਘ ਵੱਲੋਂ ਕੈਂਪ ਦਾ ਯੋਗ ਪ੍ਰਬੰਧ ਕੀਤਾ ਗਿਆ । ਪਿੰਡ ਜਾਤੀ ਉਮਰਾਂ ਦੇ ਸਰਪੰਚ ਜਸਪਾਲ ਸਿੰਘ ਵੱਲੋਂ ਡੇਅਰੀ ਵਿਕਾਸ ਵਿਭਾਗ ਦੇ ਆਏ ਹੋਏ ਅਫਸਰਾਂ ਦਾ ਧੰਨਵਾਦ ਕੀਤਾ ਗਿਆ।