ਦਿਵਿਆਂਗਜਨਾਂ ਅਤੇ ਬਜ਼ੁਰਗਾਂ ਲਈ ਲਗਾਏ ਜਾਣਗੇ ਮਿਤੀ 27 ਮਈ ਤੋਂ 30 ਮਈ ਤੱਕ ਸਹਾਇਕ ਉਪਕਰਣ ਵੰਡ ਕੈਂਪ – ਡਿਪਟੀ ਕਮਿਸ਼ਨਰ
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਦਿਵਿਆਂਗਜਨਾਂ ਅਤੇ ਬਜ਼ੁਰਗਾਂ ਲਈ ਲਗਾਏ ਜਾਣਗੇ ਮਿਤੀ 27 ਮਈ ਤੋਂ 30 ਮਈ ਤੱਕ ਸਹਾਇਕ ਉਪਕਰਣ ਵੰਡ ਕੈਂਪ – ਡਿਪਟੀ ਕਮਿਸ਼ਨਰ
ਤਰਨ ਤਾਰਨ, 20 ਮਈ
ਦਿਵਿਆਂਗਜਨਾਂ ਅਤੇ ਬਜ਼ੁਰਗਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਕੇਂਦਰ ਸਰਕਾਰ ਵੱਲੋਂ ਉਹਨਾਂ ਦੇ ਕਲਿਆਣ ਅਤੇ ਪੁਨਰਵਾਸ ਦੇ ਲਈ ਕੰਮ ਕੀਤੇ ਜਾ ਰਹੇ ਹਨ। ਇਸ ਸੰਬੰਧੀ ਕ੍ਰਿਤਰਮ ਅੰਗ ਨਿਰਮਾਣ ਨਿਗਮ (ਅਲਿਮਕੋ) ਵੱਲੋਂ ਜਿਲ੍ਹਾ ਪ੍ਰਸਾਸ਼ਨ, ਤਰਨ ਤਾਰਨ ਦੇ ਸਹਿਯੋਗ ਨਾਲ ਜਿਲ੍ਹਾ ਤਰਨ ਤਾਰਨ ਵਿੱਚ ਮਿਤੀ 27 ਮਈ ਤੋਂ 30 ਮਈ ਤੱਕ ਦਿਵਿਆਂਗਜਨਾਂ ਅਤੇ ਬਜ਼ੁਰਗਾਂ ਨੂੰ ਸਹਾਇਕ ਉਪਕਰਣ ਦੀ ਮੁਫਤ ਵੰਡ ਕਰਨ ਲਈ ਇਹ ਕੈਂਪ ਲਗਾਏ ਜਾ ਰਹੇ ਹਨ।
ਇਸ ਸਬੰਧੀ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ ਆਈ ਏ ਐੱਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਲੜੀ ਤਹਿਤ ਪਹਿਲਾ ਕੈਂਪ ਮਿਤੀ 27 ਮਈ ਨੂੰ ਸਵੇਰੇ ਵਜੇ 10:00 ਤੋਂ ਲੈ ਕੇ ਸ਼ਾਮ 3:00 ਤੱਕ ਸ੍ਰੀ ਹਰਕ੍ਰਿਸ਼ਨ ਪਬਲਿਕ ਸਕੂਲ, ਜੰਡਿਆਲਾ ਰੋਡ, ਤਰਨ ਤਾਰਨ ਵਿਖੇ ਲਗਾਇਆ ਜਾਵੇਗਾ, ਦੂਸਰਾ ਕੈਂਪ ਮਿਤੀ 28 ਮਈ ਨੂੰ ਸਵੇਰੇ 10:00 ਵਜੇ ਤੋਂ ਲੈ ਕੇ ਸ਼ਾਮ 3:00 ਤੱਕ ਸਰਕਾਰੀ ਪੋਲੀਟੈਕਨਿਕ ਕਾਲਜ, ਖੇਮਕਰਨ ਰੋਡ, ਭਿੱਖੀਵਿੰਡ ਵਿੱਚ ਲੱਗੇਗਾ। ਅਤੇ ਤੀਸਰਾ ਕੈਂਪ ਮਿਤੀ 29 ਮਈ ਨੂੰ ਸਵੇਰੇ 10:00 ਵਜੇ ਤੋਂ ਲੈ ਕੇ ਸ਼ਾਮ 3:00 ਤੱਕ ਸਰਕਾਰੀ ਐਲੀਮੈਨਟਰੀ. ਸਕੂਲ, ਖਡੂਰ ਸਾਹਿਬ (2), ਸਾਹਮਣੇ ਤਹਿਸੀਲ ਦਫਤਰ ਵਿੱਚ ਲੱਗੇਗਾ, ਚੌਥਾ ਕੈਂਪ ਮਿਤੀ 30 ਮਈ ਨੂੰ ਸਵੇਰੇ 10:00 ਵਜੇ ਤੋਂ ਲੈ ਕੇ ਸ਼ਾਮ 3:00 ਤੱਕ ਸੈਂਟ੍ਰਲ ਕੌਨਵੈਂਟ ਸਕੂਲ, ਕੰਡਿਆਲਾ ਰੋਡ, ਪੱਟੀ ਵਿਖੇ ਲਗਾਇਆ ਜਾਵੇਗਾ।
ਉਨ੍ਹਾਂ ਦੱਸਿਆਂ ਕਿ ਦਿਵਿਆਂਗਜਨਾਂ ਦੀ ਰਜਿਸਟ੍ਰੇਸ਼ਨ/ ਮੁਲਾਂਕਣ ਲਈ ਲੋੜੀਂਦੇ ਦਸਤਾਵੇਜ਼ ਜਿਵੇ ਕਿ 40% ਜਾਂ ਵੱਧ ਅਪੰਗਤਾ ਦੇ ਨਾਲ ਯੂ.ਡੀ.ਆਈ.ਡੀ.ਕਾਰਡ ਜਾਂ ਅਪੰਗਤਾ ਸਰਟੀਫਿਕੇਟ, ਆਧਾਰ ਕਾਰਡ ਦੀ ਕਾਪੀ । ਇਸੇ ਤਰ੍ਹਾਂ ਬਜੁਰਗਾਂ ਦੇ ਲਈ ਆਧਾਰ ਕਾਰਡ ਦੀ ਕਾਪੀ (60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਬੂਤ ਅਤੇ ਰਜਿਸ਼ਟ੍ਰੇਸ਼ਨ ਕੈਂਪ ਸਮੇਂ ਚੈੱਕਅੱਪ ਓਪਰੰਤ ਮਿਲੀ ਰਜਿਸ਼ਟ੍ਰੇਸ਼ਨ ਸਲਿੱਪ ਇੱਕ ਪਾਸਪੋਰਟ ਸਾਈਜ਼ ਫੋਟੋ ਨਾਲ ਲੈ ਕੇ ਆਉਣ ।
ਪਹਿਲਾਂ ਜਨਵਰੀ 2025 ਵਿੱਚ ਲੱਗੇ ਕੈਂਪਾ ਵਿੱਚ ਜਿਨ੍ਹਾਂ ਦਿਵਿਆਂਗਜਨਾਂ ਅਤੇ ਬਜੁਰਗਾਂ ਦੀ ਚੈੱਕਅੱਪ ਓਪਰੰਤ ਰਜਿਸਟ੍ਰੇਸ਼ਨ ਹੋਈ ਸੀ, ਸਿਰਫ ਓਹ ਹੀ ਉਕਤ ਮਿਤੀਆਂ ਨੂੰ ਇਹਨਾਂ ਕੈਂਪਾਂ ਵਿੱਚ ਆ ਕੇ ਸਲਿਪ ਦਿਖਾ ਕੇ ਸਹਾਇਕ ਓਪਕਰਨ ਜਿਵੇਂ ਕਿ ਨਕਲੀ ਅੰਗ, ਵੀਹਲ ਚੇਅਰ, ਟਰਾਈ ਸਾਇਕਲ, ਮੋਟਰਾਇਜ਼ਡ ਟਰਾਈ ਸਾਇਕਲ, ਕੰਨਾਂ’ ਦੀ ਮਸ਼ੀਨਾਂ, ਬਰੇਲ ਫੋਨ ਆਦਿ) ਲੈ ਸਕਦੇ ਹਨ।