ਦਿਵਿਆਂਗ ਵਿਦਿਆਰਥੀ ਪ੍ਰੀ ਮੈਟ੍ਰਿਕ ਵਜੀਫੇ ਲਈ 30 ਸਤੰਬਰ ਤੇ ਪੋ ਸਟ ਮੈਟ੍ਰਿਕ ਲਈ 31 ਅਕਤੂਬਰ ਤੱਕ ਅਪਲਾਈ ਕਰਨ- ਕਿਰਤਪ੍ਰੀਤ ਕੌਰ
ਦਿਵਿਆਂਗ ਵਿਦਿਆਰਥੀ ਪ੍ਰੀ ਮੈਟ੍ਰਿਕ ਵਜੀਫੇ ਲਈ 30 ਸਤੰਬਰ ਤੇ ਪੋ ਸਟ ਮੈਟ੍ਰਿਕ ਲਈ 31 ਅਕਤੂਬਰ ਤੱਕ ਅਪਲਾਈ ਕਰਨ- ਕਿਰਤਪ੍ਰੀਤ ਕੌਰ
ਤਰਨਤਾਰਨ, 2 ਅਗਸਤ:
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਕਿਰਤਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਦਿਵਿਆਂਗ ਵਿਦਿਆਰਥੀਆਂ ਲਈ ਪ੍ਰੀ ਮੈਟ੍ਰਿਕ ਤੇ ਪੋਸਟ ਮੈਟ੍ਰਿਕ ਵਜ਼ੀਫ਼ਾ ਸਕੀਮ ਲਈ ਅਪਲਾਈ ਕਰਨ ਵਾਸਤੇ ਅਰਜੀਆਂ ਮੰਗੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਨੈਸ਼ਨਲ ਸਕਾਲਰਸ਼ਿਪ ਪੋਰਟਲ ‘ਤੇ ਪ੍ਰੀ ਮੈਟ੍ਰਿਕ ਲਈ ਆਨ ਲਾਈਨ ਅਰਜ਼ੀਆਂ 30 ਸਤੰਬਰ ਤੱਕ ਅਤੇ ਪੋਸਟ ਮੈਟ੍ਰਿਕ ਲਈ 31 ਅਕਤੂਬਰ ਤੱਕ ਆਨ ਲਾਈਨ ਦਿੱਤੀਆਂ ਜਾ ਸਕਦੀਆਂ ਹਨ।
ਡੀ.ਐਸ.ਐਸ.ਓ. ਨੇ ਦੱਸਿਆ ਕਿ ਆਨ ਲਾਈਨ ਪੋਰਟਲ ‘ਤੇ ਅਪਲਾਈ ਹੋਈਆਂ ਅਰਜ਼ੀ ਨੂੰ ਸਭ ਤੋਂ ਪਹਿਲਾਂ ਸਕੂਲ/ਕਾਲਜ ਵੱਲੋਂ ਤਸਦੀਕ ਕੀਤਾ ਜਾਵੇਗਾ ਅਤੇ ਉਸ ਉਪਰੰਤ ਸਮਾਜਿਕ ਸੁਰੱਖਿਆ ਵਿਭਾਗ ਦੇ ਤਸਦੀਕ ਕਰਨ ਤੋਂ ਬਾਅਦ ਯੋਗ ਬਿਨੈਕਾਰਾਂ ਦੇ ਵਜ਼ੀਫ਼ੇ ਦੀ ਰਾਸ਼ੀ ਵਿਦਿਆਰਥੀ ਦੇ ਖਾਤੇ ‘ਚ ਭੇਜੀ ਜਾਵੇਗੀ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਵਜ਼ੀਫਾ ਸਕੀਮ ਲਈ ਆਨ ਲਾਈਨ ਅਪਲਾਈ ਕਰਨ ਅਤੇ ਇਸ ਸਕੀਮ ਦੀਆਂ ਸ਼ਰਤਾਂ ਸਬੰਧੀ ਪੂਰੇ ਵੇਰਵੇ ਪ੍ਰਾਪਤ ਕਰਨ ਲਈ ਵਿਦਿਆਰਥੀ ਵਿਭਾਗ ਦੀ ਵੈਬਸਾਈਟ https://scholarships.gov.in/ ‘ਤੇ ਜਾ ਸਕਦੇ ਹਨ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੇ ਜ਼ਿਲ੍ਹੇ ਦੇ ਦਿਵਿਆਂਗ ਵਿਦਿਆਰਥੀਆਂ ਨੂੰ ਰਾਸ਼ਟਰੀ ਵਜ਼ੀਫ਼ਾ ਸਕੀਮ ਦਾ ਲਾਭ ਉਠਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਦਿਵਿਆਂਗ ਵਿਦਿਆਰਥੀਆਂ ਦੀ ਉਚੇਰੀ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਇਹ ਵਜ਼ੀਫ਼ਾ ਸਕੀਮ ਚਲਾਈ ਜਾ ਰਹੀ ਹੈ, ਤਾਂ ਜੋ ਚੰਗੀ ਸਿੱਖਿਆ ਪ੍ਰਾਪਤ ਕਰ ਵਿਦਿਆਰਥੀ ਰੋਜ਼ਗਾਰ ਦੇ ਬਿਹਤਰ ਮੌਕੇ ਪ੍ਰਾਪਤ ਕਰ ਸਕਣ।