ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਤਰਨ ਤਾਰਨ ਵੱਲੋਂ ਕਰਵਾਏ ਜਾ ਰਹੇ ਫਰੀ ਕੋਰਸ ਕਰਨ ਉਪਰੰਤ ਨੌਕਰੀ ਪਾਉਣ ਲਈ ਰਜਿਸਟਰੇਸ਼ਨ ਸ਼ੁਰੂ- ਡਿਪਟੀ ਕਮਿਸ਼ਨਰ
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ ਤਰਨ ਤਾਰਨ
ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਤਰਨ ਤਾਰਨ ਵੱਲੋਂ ਕਰਵਾਏ ਜਾ ਰਹੇ ਫਰੀ ਕੋਰਸ ਕਰਨ ਉਪਰੰਤ ਨੌਕਰੀ ਪਾਉਣ ਲਈ ਰਜਿਸਟਰੇਸ਼ਨ ਸ਼ੁਰੂ- ਡਿਪਟੀ ਕਮਿਸ਼ਨਰ
ਤਰਨ ਤਾਰਨ 17 ਜਨਵਰੀ
ਪੰਜਾਬ ਸਰਕਾਰ ਵੱਲੋਂ ਬੇਰੋਜਗਾਰ ਨੋਜਵਾਨ ਪ੍ਰਾਰਥੀਆਂ ਨੂੰ ਰੋਜ਼ਗਾਰ / ਫ੍ਰੀ ਸਕਿੱਲ ਕੋਰਸ ਮੁਹੱਇਆ ਕਰਵਾਉਣ ਲਈ ਮਿਤੀ 23 ਜਨਵਰੀ 2025 ਨੂੰ ਸਵੈਰੇ 11:00 ਵਜੇ ਤੋਂ 2 ਵਜੇ ਤੱਕ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਤਰਨ ਤਾਰਨ, ਕਮਰਾ ਨੰਬਰ 115 A , ਪਹਿਲੀ ਮੰਜਿਲ, ਡੀ.ਸੀ ਦਫਤਰ ਕੰਪਲੈਕਸ, ਸਰਹਾਲੀ ਰੋਡ (ਪਿੰਡ ਪਿੰਦੀ) ਤਰਨ ਤਾਰਨ ਵਿਖੇ ਫ੍ਰੀ ਸਕਿੱਲਡ ਕੋਰਸ ਸਬੰਧੀ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਮਾਨਯੋਗ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ ਆਈ. ਏ. ਐਸ. ਵੱਲੋਂ ਸਾਝੀ ਕੀਤੀ ਗਈ ਹੈ, ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਤਰਨ ਤਾਰਨ ਵੱਲੋਂ ਕਰਵਾਏ ਜਾ ਰਹੇ ਫਰੀ ਕੋਰਸ ਕਰਨ ਉਪਰੰਤ ਨੌਕਰੀ ਪਾਉਣ ਲਈ ਰਜਿਸਟਰੇਸ਼ਨ ਸ਼ੁਰੂ ਹੈ।
ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਵੱਲੋਂ ਵੇਅਰ ਹਾਊਸ ਸੁਪਰਵਾਈਜ਼ਰ ਯੋਗਤਾ ਬਾਰਵੀਂ ਪਾਸ, ਰਬੜ ਟੈਕਨੀਸ਼ੀਅਨ, ਯੋਗਤਾ ਅੱਠਵੀ ਪਾਸ, ਅਸੈਂਬਲੀ ਸੁਪਰਵਾਈਜ਼ਰ ਯੋਗਤਾ ਦਸਵੀ ਪਾਸ. ਫੋਰਮੈਨ ਇਲੈਕਟ੍ਰਿਕ ਵਰਕ-ਕੰਨਸਟ੍ਰਕਸ਼ਨ ਯੋਗਤਾ ਦਸਵੀ ਪਾਸ, ਗੈਸਟ ਸਰਵਿਸ ਐਗਜੀਕਿਊਟਿਵ ਯੋਗਤਾ ਬਾਰਵ੍ਹੀ ਪਾਸ, ਇਲੈਕਟ੍ਰੀਸ਼ੀਅਨ ਯੋਗਤਾ ਦਸਵੀਂ ਪਾਸ ਦਾ ਕੋਰਸ ਜੋ ਕਿ ਬਿਲਕੁਲ ਮੁਫਤ ਵਿੱਚ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਰਹਿਣ, ਖਾਣ ਪੀਣ ਦੀ ਸਹੂਲਤ ਵੀ ਮੁਫਤ ਵਿੱਚ ਦਿੱਤੀ ਜਾਵੇਗੀ| ਕੋਰਸ ਕਰਵਾਉਣ ਉਪਰੰਤ ਨੌਕਰੀ ਯੋਗਤਾ ਅਨੁਸਾਰ ਦਿੱਤੀ ਜਾਵੇਗੀ |
ਉਪਰੋਕਤ ਕੋਰਸ ਕਰਨ ਲਈ ਦਿੱਤੇ ਲਿੰਕ https://forms.gle/sSnXbLSy9mYH8FEP8 ਜਾ ਹੇਠਾ ਦਿੱਤੇ ਕਿਉਆਰ ਕੋਡ ਨੂੰ ਸਕੈਨ ਕਰਕੇ ਆਪਣਾ ਨਾਮ ਦਰਜ ਕਰੋ। ਇਸ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸ਼੍ਰੀ ਵਿਕਰਮ ਜੀਤ, ਜਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਤਰਨ ਤਾਰਨ ਜੀ ਵੱਲੋਂ ਬੇਰੋਜਗਾਰ ਉਮੀਦਵਾਰਾ ਨੂੰ ਇਸ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਕਿਹਾ ਗਿਆ , ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 7717302484,8437970900 ਉੱਪਰ ਸੰਪਰਕ ਕਰੋ ਜਾਂ ਜਿਲਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਦਫਤਰ ਕਮਰਾ ਨੰਬਰ 115-A ਵਿਖੇ ਸੰਪਰਕ ਕਰੋ।