ਬੰਦ ਕਰੋ

ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਸਕੰਲਪ ਪੋ੍ਰਜੈਕਟ ਤਹਿਤ ਬੇਰੁਜਗਾਰ ਨੌਜਵਾਨਾਂ ਨੂੰ ਵੱਖ-ਵੱਖ ਕਿੱਤਾ ਮੁੱਖੀ ਕੋਰਸਾਂ ਵਿੱਚ ਟੇ੍ਰਨਿੰਗ ਦੇਣ ਲਈ ਲਗਾਇਆ ਮਾਸ ਅਵੇਅਰਨੈੱਸ ਕੈਂਪ

ਪ੍ਰਕਾਸ਼ਨ ਦੀ ਮਿਤੀ : 10/12/2019
dc
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਸਕੰਲਪ ਪੋ੍ਰਜੈਕਟ ਤਹਿਤ ਬੇਰੁਜਗਾਰ ਨੌਜਵਾਨਾਂ ਨੂੰ ਵੱਖ-ਵੱਖ
ਕਿੱਤਾ ਮੁੱਖੀ ਕੋਰਸਾਂ ਵਿੱਚ ਟੇ੍ਰਨਿੰਗ ਦੇਣ ਲਈ ਲਗਾਇਆ ਮਾਸ ਅਵੇਅਰਨੈੱਸ ਕੈਂਪ
ਤਰਨ ਤਾਰਨ, 10 ਦਸੰਬਰ :
ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਸਕੰਲਪ ਪੋ੍ਰਜੈਕਟ ਤਹਿਤ ਬੇਰੁਜਗਾਰ ਨੌਜਵਾਨਾਂ ਨੂੰ ਵੱਖ ਵੱਖ ਕਿੱਤਾ ਮੁੱਖੀ ਕੋਰਸਾਂ ਵਿੱਚ ਟੇ੍ਰਨਿੰਗ ਦੇਣ ਲਈ ਅੱਜ ਸ਼ਹੀਦ ਭਗਤ ਸਿੰਘ ਕਾਲਜ ਆਫ ਫਾਰਮੈਸੀ, ਖੇਮਕਰਨ ਰੋਡ, ਪੱਟੀ ਵਿੱਖੇ ਮਾਸ ਅਵੇਅਰਨੈੱਸ ਕੈਂਪ ਲਗਾਇਆ ਗਿਆ।ਇਹ ਜਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਇਸ ਕੈਂਪ ਵਿੱਚ ਕੁੱਲ 137 ਨੌਜਵਾਨ ਨੇ ਭਾਗ ਲਿਆ ਜਿਨ੍ਹਾਂ ਵਿੱਚੋ 86 ਨੌਜਵਾਨਾਂ ਨੂੰ ਉਹਨਾਂ ਦੀ ਲੋੜ੍ਹ ਅਨੁਸਾਰ ਮੌਕੇ ‘ਤੇ ਹੀ ਵੱਖ ਵੱਖ ਕੋਰਸਾ ਵਿੱਚ ਟੇ੍ਰਨਿੰਗ ਦੇਣ ਲਈ ਰਜਿਸ਼ਟਰ ਕਰਕੇ ਸਬੰਧਿਤ ਸੈਂਟਰ ਵਿੱਚ ਦਾਖਲੇ ਲਈ ਭੇਜ ਦਿੱਤਾ ਗਿਆ।
ਡਿਪਟੀ ਕਮਿਸ਼ਨਰ ਨੇ  ਦੱਸਿਆ ਕਿ ਇਹਨਾਂ ਕੈਂਪਾਂ ਵਿੱਚ ਬੇਰੋਜਗਾਰ ਨੌਜਵਾਨ ਆਪਣੀ ਲੋੜ ਅਨੁਸਾਰ ਜਿਲ੍ਹਾ ਤਰਨ ਤਾਰਨ ਵਿੱਚ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਕਰਵਾਏ ਜਾ ਰਹੇ ਕਿੱਤਾ ਮੁੱਖੀ ਕੋਰਸ ਜਿਵੇਂਕਿ ਬਰੋਡਬੈਂਡ ਟੈਕਨੀਸ਼ੀਅਨ, ਫੀਲਡ ਟੈਕਨੀਸ਼ੀਅਨ ਅਦਰ ਹੋਮ ਅਪਲਾਈਂਸ, ਡੀਲਰਸਿਪ ਟੈਲੀਕਾਲਰ ਸੇਲਜ਼ ਐਗਜ਼ੈਕਟਿਵ, ਡੀ.ਟੀ. ਐੱਚ ਸੈੱਟ ਟਾੱਪ ਬਾਕਸ ਇੰਸਟਾਲੇਸ਼ਨ, ਹੱਥ ਦੀ ਕਢਾਈ, ਰੀਟੇਲ ਅਤੇ ਡਾਟਾ ਅਂੈਟਰੀ ਅਪੈਂਰਟਰ, ਇੰਨ ਸਟੌਰ ਪ੍ਰਮੋਟਰ, ਹਾਊਸ ਕੀਪਰ ਕਮ ਕੁਕ, ਡਾਕੂਮੈਂਟ ਅਸਿਸਟੈਂਟ ਅਤੇ ਇਸ ਤੋਂ ਇਲਾਵਾਂ ਨੌਜਵਾਨਾ ਲਈ ਇੰਗਲਿਸ਼ ਸਪੀਕਿੰਗ ਦੇ ਕੋਰਸਾ ਵਿੱਚ ਟਰੇਨਿੰਗ ਲੈਣ ਲਈ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਟਰੇਨਿੰਗ ਲੈਣ ਦੇ ਚਾਹਵਾਨ ਬਲਾਕ ਨੌਸ਼ਹਿਰਾ ਪੰਨੂਆ ਅਤੇ ਚੋਹਲਾ ਸਾਹਿਬ ਦੇ ਨੌਜਵਾਨ ਮਿਤੀ 11 ਦਸੰਬਰ 2019 ਨੂੰ ਦਫਤਰ ਬੀ.ਡੀ.ਪੀ.ਓ., ਨੌਸ਼ਹਿਰਾ ਪੰਨੂਆ ਸਵੇਰੇ 10 ਤੋਂ 2 ਵਜੇ ਤੱਕ, ਬਲਾਕ ਖਡੂਰ ਸਾਹਿਬ ਅਤੇ ਚੋਹਲਾ ਸਾਹਿਬ ਦੇ ਨੌਜਵਾਨ ਮਿਤੀ 12 ਦਸੰਬਰ 2019 ਨੂੰ ਲੋਰਡ ਗਨੇਸ਼ਾ ਇੰਸਟੀਚਿਊਟ ਖਵਾਸਪੁਰ ਰੌਡ ਫਤਿਆਬਾਦ ਸਵੇਰੇ 10 ਤੋਂ 2 ਵਜੇ ਤੱਕ ਅਤੇ ਬਲਾਕ ਵਲਟੋਹਾ ਅਤੇ ਭਿੱਖੀਵਿੰਡ ਦੇ ਨੌਜਵਾਨ ਮਿਤੀ 13 ਦਸੰਬਰ 2019 ਨੂੰ ਦਫਤਰ ਬੀ.ਡੀ.ਪੀ.ਓ., ਵੱਲਟੋਹਾ ਸਵੇਰੇ 10 ਤੋਂ 2 ਵਜੇ ਤੱਕ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਇਹਨਾਂ ਕੋਰਸਾਂ ਨੂੰ ਕਰਨ ਲਈ ਸਿਖਿਆਰਥੀ ਦੀ ਉਮਰ 18 ਤੋਂ 40 ਸਾਲ ਹੋਣੀ ਚਾਹੀਦੀ ਹੈ।ਇਸ ਦੇ ਨਾਲ ਹੀ ਸਿਖਿਆਰਥੀਆਂ ਨੂੰ ਟੇ੍ਰਨਿੰਗ ਦੌਰਾਨ ਕਿਤਾਬਾਂ, ਬੈਗ, ਯੁਨੀਫਾਰਮ, ਪੈਨ, ਪੈਨਸਿਲ ਆਦਿ ਮੁਫਤ ਦਿੱਤੇ ਜਾਣਗੇ।ਉਹਨ੍ਹਾਂ ਵੱਲੋਂ ਦੱਸਿਆ ਗਿਆ ਕਿ ਉੱਕਤ ਸਾਰੇ ਕੋਰਸਾ ਵਿੱਚ ਦਾਖਲੇ ਸ਼ੁਰੂ ਹੋ ਗਏ ਹਨ, ਜੇਕਰ ਕੋਈ ਵੀ ਨੌਜਵਾਨ ਉੱਕਤ ਕੋਰਸ ਵਿੱਚ ਟਰੇਨਿੰਗ ਕਰਨਾ ਚਾਹੁੰਦਾ ਹੈ ਤਾਂ ਉਹ ਉੱਕਤ ਅਨੁਸਾਰ ਲਗਾਏ ਜਾ ਰਹੇ ਮਾਸ ਅਵੇਅਰਨੈੱਸ ਕੈਂਪ ਵਿੱਚ ਆਪਣਾ ਨਾਮ ਦਰਜ ਕਰਵਾ ਸਕਦਾ ਹੈ।ਵਧੇਰੇ ਜਾਣਕਾਰੀ ਲਈ ਨੌਜਵਾਨ ਜਿਲ੍ਹਾ ਮੁੱਖੀ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ, ਤਰਨ ਤਾਰਨ ਸ਼੍ਰੀ ਮਨਜਿੰਦਰ ਸਿੰਘ (97792-31125), ਸ਼੍ਰੀ ਰੋਹਿਤ ਸੂਦ (79863-25952) ਅਤੇ ਸ਼੍ਰੀ ਜਤਿੰਦਰ ਸਿੰਘ (84379-70900) ਨਾਲ ਸੰਪਰਕ ਕਰ ਸਕਦੇ ਹਨ।
—————