ਫੂਡ ਕਾਰੋਬਾਰੀਆਂ ਨੁੰ ਜਾਗਰੂਕ ਕਰਨ ਲਈ ਦਿੱਤੀ ਵਿਸ਼ੇਸ਼ ਟ੍ਰੇਨਿੰਗ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਤਰਨਤਾਰਨ
ਫੂਡ ਕਾਰੋਬਾਰੀਆਂ ਨੁੰ ਜਾਗਰੂਕ ਕਰਨ ਲਈ ਦਿੱਤੀ ਵਿਸ਼ੇਸ਼ ਟ੍ਰੇਨਿੰਗ
ਤਰਨਤਾਰਨ 11 ਨਵੰਬਰ ( ) ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋਣ ਤੋਂ ਰੋਰਣ ਅਤੇ ਫੂਡ ਕਾਰੋਬਾਰੀਆਂ ਨੂੰ ਖਾਣਾ ਤਿਆਰ ਕਰਨ ਅਤੇ ਸਾਫ-ਸਫਾਈ ਰੱਖਣ ਸਬੰਧੀ ਟ੍ਰੇਨਿੰਗ ਦੇਣ ਲਈ ਐਫ.ਐਸ.ਐਸ.ਏ.ਆਈ. ਵੱਲੋਂ ਭੇਜੀ ਗਈ ਸਪੈਸ਼ਲ ਟੀਮ (ਸ਼੍ਰੀ ਹੈਰੀ ਸੰਧੂ ਅਤੇ ਸ਼੍ਰੀ ਚਾਂਦ ਸੇਠ) ਵੱਲੋਂ ਤਰਨ ਤਾਰਨ ਅਤੇ ਪੱਟੀ ਵਿੱਚ 80 ਸਟ੍ਰੀਟ ਫੂਡ ਵੈਂਡਰਜ਼ ਨੂੰ ਵਿਸ਼ੇਸ਼ ਤੌਰ ਤੇ ਟ੍ਰੇਨਿੰਗ ਦਿੱਤੀ ਗਈ ਜਾਣਕਰੀ ਦਿੰਦੇ ਹੋਏ ਜਿਲ੍ਹਾ ਸਿਹਤ ਅਫਸਰ ਡਾ. ਸੁਖਬੀਰ ਕੌਰ ਔਲਖ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਾਰੀ ਸਖਤ ਹੁਕਮਾਂ ਦੌਰਾਨ ਜਿਲ੍ਹੇ ਭਰ ਵਿੱਚ ਮੌਜੂਦ ਖਾਣ-ਪੀਣ ਵਾਲੀਆਂ ਵਸਤੂਆਂ ਦਾ ਕਾਰੋਬਾਰ ਕਰਨ ਵਾਲੇ ਰੇਹੜੀ ਵਾਲੇ ਵਿਅਕਤੀਆਂ ਨੂੰ ਖਾਣਾ ਕਿਸ ਤਰ੍ਹਾ ਤਿਆਰ ਕਰਨਾ ਹੈ ਇਸ ਦੀ ਸਾਫ ਸਫਾਈ ਸਬੰਧੀ ਵਿਸ਼ੇਸ਼ ਤੌਰ ਤੇ ਜਾਣਕਾਰੀ ਦੇਣ ਲਈ ਐਫ.ਐਸ.ਐਸ.ਏ.ਆਈ. ਵੱਲੋਂ ਸਪੈਸ਼ਲ ਟੀਮ ਨਿਯੁਕਤ ਕੀਤੀ ਗਈ ਹੈ। ਜਿਸ ਤਹਿਤ ਅੱਜ ਤਰਨ ਤਾਰਨ ਕਮੇਟੀਘਰ ਵਿਖੇ ਅਤੇ ਪੱਟੀ ਨਗਰਪਾਲਿਕਾ ਦੀ ਲਾਈਬ੍ਰੇਰੀ ਵਿਖੇ ਮੌਜੂਦ ਵੱਖ-ਵੱਖ ਤਰ੍ਹਾਂ ਦਾ ਖਾਣ-ਪੀਣ ਦਾ ਕਾਰੋਬਾਰ ਕਰਨ ਵਾਲੇ ਰੇਹੜੀ ਵਾਲੇ ਵਿਅਕਤੀਆਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਵਿਸ਼ੇਸ਼ ਕੈਪਾਂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਕਰੀਬ 80 ਵੱਖ-ਵੱਖ ਤਰ੍ਹਾਂ ਦਾ ਖਾਣ-ਪੀਣ ਦਾ ਕਾਰੋਬਾਰ ਕਰਨ ਵਾਲੇ ਰੇਹੜੀ ਵਾਲੇ ਵਿਅਕਤੀਆਂ ਨੂੰ ਟ੍ਰੇਨਿੰਗ ਦਿੱਤੀ ਗਈ। ਇਸ ਸਬੰਧੀ ਜਿਲ੍ਹਾ ਸਿਹਤ ਅਫਸਰ ਡਾ. ਸੁਖਬੀਰ ਕੌਰ ਔਲਖ ਨੇ ਦੱਸਿਆ ਕਿ ਸਮੂਹ ਖਾਣ-ਪੀਣ ਵਾਲਿਆਂ ਨੂੰ ਹਮੇਸ਼ਾਂ ਸਾਫ-ਸੁਥਰੀਆਂ ਵਸਤੂਆਂ ਵੇਚਣੀਆਂ ਅਤੇ ਆਪਣਾ ਅਤੇ ਆਪਣੇ ਕਾਰੀਗਰਾਂ ਦਾ ਸਮੇਂ- ਸਮੇਂ ਤੇ ਮੈਡੀਕਲ ਕਰਵਾਉਦੇ ਰਹਿਣਾ ਚਾਹੀਦਾ ਹੈ। ਫੂਡ ਬਿਜਨੇਸ ਉਪਰੇਟਰ ਫੂਡ ਸੇਫਟੀ ਦਾ ਰਜ਼ਿਸਟ੍ਰੇਸ਼ਨ ਜ਼ਰੂਰ ਬਣਵਾਉਣ ਅਤੇ ਜਿੰਨ੍ਹਾਂ ਫੂਡ ਬਿਜਨੇਸ ਉਪਰੇਟਰਾਂ ਦੇ ਰਜ਼ਿਸਟ੍ਰੇਸ਼ਨ ਦੀ ਮਿਆਦ ਪੂਰੀ ਹੋਣ ਵਾਲੀ ਹੈ ਜਾਂ ਲੰਘ ਚੁੱਕੀ ਹੈ ਉਸ ਨੂੰ ਜਲਦ ਤੋਂ ਜਲਦ ਰੀਨੀਊ ਕਰਵਾਉਣ ਅਤੇ ਸਾਫ ਸੁਥਰੇ ਖ਼ਾਦ-ਪਦਾਰਥ ਦੀ ਵਿਕਰੀ ਕਰਨ । ਇਸ ਮੌਕੇ ਤੇ ਫੂਡ ਸੇਫਟੀ ਅਫ਼ਸਰ ਸ਼੍ਰੀ ਅਸ਼ਵਨੀ ਕੁਮਾਰ ਅਤੇ ਫੂਡ ਸੇਫਟੀ ਮਿਸ ਸਾਕਸ਼ੀ ਖੋਸਲਾ ਵੀ ਹਾਜ਼ਰ ਸਨ।