ਬਲਾਕ ਗੰਡੀਵਿੰਡ ਵਿਖੇ ਮਨਾਇਆ ਗਿਆ ਪੋਸ਼ਣ ਪੰਦਰਵਾੜਾ
ਪ੍ਰਕਾਸ਼ਨ ਦੀ ਮਿਤੀ : 29/03/2023
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਬਲਾਕ ਗੰਡੀਵਿੰਡ ਵਿਖੇ ਮਨਾਇਆ ਗਿਆ ਪੋਸ਼ਣ ਪੰਦਰਵਾੜਾ
ਤਰਨ ਤਾਰਨ, 28 ਮਾਰਚ :
ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਬਲਾਕ ਗੰਡੀਵਿੰਡ ਵਿਖੇ ਪੋਸ਼ਣ ਪੰਦਰਵਾੜਾ ਸੀ. ਡੀ. ਪੀ. ਓ. ਗੰਡੀਵਿੰਡ ਨਿਵੇਦੱਤਾ ਕੁਮਰਾ ਦੀ ਅਗਵਾਈ ਹੇਠ ਮਨਾਇਆ ਗਿਆ।
ਇਸ ਮੌਕੇ ਨਿਵੇਦੱਤਾ ਕੁਮਰਾ, ਬਲਾਕ ਕੋਆਰਡੀਨੇਟਰ ਸੁਖਵਿੰਦਰ ਸਿੰਘ,ਸੁਪਵਾਈਜਰਜ਼ ਕੰਵਲਜੀਤ ਕੌਰ, ਜਸਬੀਰ ਕੌਰ ਅਤੇ ਵਰਕਰਾਂ, ਸਟਾਫ਼ ਵੱਲੋ ਗਰਭਵਤੀ ਔਰਤਾਂ, ਬੱਚਿਆਂ, ਕਿਸ਼ੋਰੀਆਂ ਨੂੰ ਸਿਹਤ ਸੰਭਾਲ ਲਈ, ਸਾਫ ਸਫਾਈ, ਹੱਥਾਂ ਦੀ ਸਫਾਈ, ਹਰੀਆਂ ਸਬਜੀਆਂ, ਮੌਸਮੀ ਫਲ ਖਾਣ, 6 ਮਹੀਨੇ ਤੱਕ ਦਾ ਦੁੱਧ ਦੇਣ ਆਦਿ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਵਿਭਾਗ ਦੀਆਂ ਵੱਖ-ਵੱਖ ਸਕੀਮਾਂ, ਪੋਸ਼ਟਿਕ ਆਹਾਰ, ਟੀਕਾਕਰਨ ਸਬੰਧੀ ਦੱਸਿਆ ।