ਬੰਦ ਕਰੋ

ਬੱਚਿਆਂ ਦੇ ਅਧਿਕਾਰਾਂ ਪ੍ਰਤੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਹਿੱਤ ਡਿਪਟੀ ਕਮਿਸ਼ਨਰ ਵਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਹਸਤਾਖਰ ਮੁਹਿੰਮ ਦੀ ਸ਼ੁਰੁਆਤ

ਪ੍ਰਕਾਸ਼ਨ ਦੀ ਮਿਤੀ : 20/11/2020
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਬੱਚਿਆਂ ਦੇ ਅਧਿਕਾਰਾਂ ਪ੍ਰਤੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਹਿੱਤ ਡਿਪਟੀ ਕਮਿਸ਼ਨਰ ਵਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਹਸਤਾਖਰ ਮੁਹਿੰਮ ਦੀ ਸ਼ੁਰੁਆਤ
ਚਾਇਲਡ ਲਾਈਨ 1098 ਨਾਲ ਦੋਸਤੀ ਸਪਤਾਹ ਦੌਰਾਨ ਜ਼ਿਲ੍ਹੇ ਦੇ ਸਮੂਹ ਬਲਾਕਾਂ ਵਿੱਚ ਚਲਾਈ ਗਈ ਹਸਤਾਖਰ ਮੁਹਿੰਮ
ਤਰਨ ਤਾਰਨ, 19 ਨਵੰਬਰ :
ਡਿਪਟੀ ਕਮਿਸ਼ਨਰ ਤਰਨਤਾਰਨ ਸ਼੍ਰੀ ਕੁਲਵੰਤ ਸਿੰਘ ਦੀ ਰਹਨੁਮਾਈ ਹੇਠ ਜ਼ਿਲ੍ਹੇ ਵਿੱਚ ਚਾਇਲਡ ਲਾਈਨ 1098 ਤਰਨ ਤਾਰਨ ਵੱਲੋਂ ਚਾਇਲਡ ਲਾਈਨ 1098 ਨਾਲ ਦੋਸਤੀ ਸਪਤਾਹ ਦੌਰਾਨ ਅੱਜ ਬੱਚਿਆਂ ਦੇ ਅਧਿਕਾਰ ਪ੍ਰਤੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਹਿੱਤ ਜ਼ਿਲ੍ਹੇ ਦੇ ਸਮੂਹ ਬਲਾਕਾਂ ਵਿੱਚ ਹਸਤਾਖਰ ਮੁਹਿੰਮ ਚਲਾਈ ਗਈ।ਜਿਸ ਦੀ ਸ਼ੁਰਆਤ ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਤੋਂ ਹਸਤਾਖਰ ਕਰਕੇ ਕੀਤੀ ਗਈ। 
ਇਸ ਹਸਤਾਖਰ ਮੁਹਿੰਮ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ੍ਰੀ ਅਮਨਪ੍ਰੀਤ ਸਿੰਘ ਅਤੇ ਜ਼ਿਲ੍ਹਾ ਮਾਲ ਅਫਸਰ ਤਰਨ ਤਾਰਨ ਨੇ ਵੀ ਸ਼ਮੂਲੀਅਤ ਕੀਤੀ ਗਈ। 
ਇਸ ਮੌਕੇ ‘ਤੇ ਸ਼੍ਰੀ ਰਾਜੇਸ਼ ਕੁਮਾਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਮਿਤੀ 14 ਨਵੰਬਰ ਤੋਂ ਮਿਤੀ 21 ਨਵੰਬਰ, 2020 ਤੱਕ ਚਾਇਲਡ ਲਾਈਨ 1098 ਨਾਲ ਦੋਸਤੀ ਸਪਤਾਹ ਮਨਾਇਆ ਜਾ ਰਿਹਾ ਹੈ, ਜਿਸ ਦੌਰਾਨ ਜਿਲ੍ਹੇ ਵਿੱਚ ਵੱਖ-ਵੱਖ ਗਤੀਵਿਧੀਆਂ ਉਲੀਕੀਆ ਗਈਆ ਹਨ। ਜ਼ਿਲ੍ਹੇ ਵਿੱਚ ਇਸ ਸਪਤਾਹ ਦੌਰਾਨ ਪੇਟਿੰਗ ਮੁਕਾਬਲੇ, ਪੋਲਿਸ ਸੇ ਦੋਸਤੀ, ਹਸਤਾਖਰ ਮੁਹਿੰਮ ਅਤੇ ਘਰ-ਘਰ ਜਾ ਕੇ ਵਿੱਚ ਚਾਇਲਡ ਲਾਈਨ 1098 ਤਰਨ ਤਾਰਨ ਬਾਰੇ ਜਾਗਰੂਕ ਕੀਤਾ ਜਾਵੇਗਾ। 
ਅੱਜ ਹਸਤਾਖਰ ਮੁਹਿੰਮ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿੱਚ ਜਨਤਕ ਥਾਵਾ ‘ਤੇ ਚਲਾਈ ਜਾ ਰਹੀ ਹੈ, ਜਿਸ ਵਿੱਚ ਲੋਕਾਂ ਨੂੰ ਜਾਗਰੂਕ ਕਰਦੇ ਹੋਏ, ਉਨ੍ਹਾ ਦੇ ਬੱਚਿਆਂ ਪ੍ਰਤੀ ਜਿੰਮੇਵਾਰੀ ਅਤੇ ਉਨ੍ਹਾ ਦੀ ਸੁਰੱਖਿਆ ਲਈ ਹਸਤਾਖਰ ਕਰਵਾਏ ਜਾਣਗੇ । ਜਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਇਹ ਵੀ ਦੱਸਿਆ ਕਿ 1098 ਇੱਕ ਰਾਸ਼ਟਰੀ ਟੋਲ ਫ੍ਰੀ ਨੰਬਰ ਹੈ, ਜਿਸ ‘ਤੇ 0 ਤੋਂ 18 ਸਾਲ ਦੇ ਬੱਚਿਆਂ ਨੂੰ ਆਉਣ ਵਾਲੀ ਕੋਈ ਵੀ ਸਮੱਸਿਆ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ, ਜਿਵੇਂ ਬਾਲ ਮਜ਼ਦੂਰੀ, ਬਾਲ ਸੋਸ਼ਣ, ਬਾਲ ਵਿਆਹ, ਸਰੀਰਿਕ ਸੋਸ਼ਣ, ਸਿੱਖਿਆ ਵਿੱਚ ਕੋਈ ਸਮੱਸਿਆ ਆਦਿ ਲਈ ਚਾਇਲਡ ਲਾਈਨ 1098 ਤਰਨ ਤਾਰਨ ‘ਤੇ ਫੋਨ ਕਰਕੇ ਸੂਚਨਾ ਕੀਤੀ ਜਾ ਸਕਦੀ ਹੈ। ਇਹ ਸੂਚਨਾ ਦੇਣ ਵਾਲੇ ਦੀ ਸੂਚਨਾ ਵੀ ਗੁਪਤ ਰੱਖੀ ਜਾਵੇਗੀ ਅਤੇ ਮੌਕੇ ‘ਤੇ ਟੀਮ ਵਲੋਂ ਜਾ ਕੇ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ । 
ਇਸ ਤੋਂ ਇਲਾਵਾ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਕਮਰਾ ਨੰ 311, ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੀ ਆਪਣੀ ਸ਼ਿਕਾਇਤ ਸੂਚਨਾ ਦਿੱਤੀ ਜਾ ਸਕਦੀ ਹੈ ।ਹਸਤਾਖਰ ਮੁਹਿੰਮ ਮੌਕੇ ਚਾਇਲਡ ਲਾਈਨ 1098 ਦੇ ਟੀਮ ਮੈਂਬਰ ਜਗਪ੍ਰੀਤ ਕੌਰ, ਹਰਪ੍ਰੀਤ ਸਿੰਘ, ਕਿਰਨਦੀਪ ਕੌਰ, ਅੰਜਲੀ ਸ਼ਰਮਾ, ਗੁਰਪ੍ਰੀਤ ਸਿੰਘ, ਅੰਜੂ ਸਿੰਗਲਾ, ਸੂਖਮਜੀਤ ਸਿੰਘ, ਬਾਲ ਸੁਰੱਖਿਆ ਅਫਸਰ ਹਾਜ਼ਰ ਸਨ ।  
—————-