ਭਾਰਤੀ ਫੌਜ ਦੀ ਆਰਮੀ ਭਰਤੀ ਰੈਲੀ ਦਾ ਲਿਖਤੀ ਪੇਪਰ ਮਹੀਨਾ ਜੂਨ-2025 ਵਿੱਚ ਹੋਣ ਦੀ ਉਮੀਦ
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਭਾਰਤੀ ਫੌਜ ਦੀ ਆਰਮੀ ਭਰਤੀ ਰੈਲੀ ਦਾ ਲਿਖਤੀ ਪੇਪਰ ਮਹੀਨਾ ਜੂਨ-2025 ਵਿੱਚ ਹੋਣ ਦੀ ਉਮੀਦ
ਤਰਨ ਤਾਰਨ, 07 ਮਈ
ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ, ਆਈ. ਏ. ਐਸ ਵਲੋਂ ਜਿਲ੍ਹੇ ਦੇ ਨੋਜ਼ਵਾਨਾਂ ਨੂੰ ਭਾਰਤੀ ਥਲ ਸੈਨਾ ਵਲੋਂ ਚੱਲ ਰਹੀ ਭਰਤੀ ਰੈਲੀ ਵਿਚ ਭਾਗ ਲੈਣ ਲਈ ਉਤਸ਼ਾਹਿਤ ਕਰਦੇ ਹੋਏ ਕਿਹਾ ਗਿਆ, ਕਿ ਭਾਰਤੀ ਫੌਜ ਦੀ ਆਰਮੀ ਭਰਤੀ ਰੈਲੀ ਦਾ ਲਿਖਤੀ ਪੇਪਰ ਮਹੀਨਾ ਜੂਨ-2025 ਵਿੱਚ ਹੋਣ ਦੀ ਉਮੀਦ ਹੈ। ਉਹਨਾਂ ਵੱਲੋਂ ਕਿਹਾ ਗਿਆ ਹੈ, ਕਿ ਆਰਮੀ ਦੀ ਭਰਤੀ ਲਈ ਸੀ-ਪਾਈਟ ਕੈਂਪ ਪੱਟੀ ਵਿਖੇ ਫਿਜੀਕਲ ਟ੍ਰੇਨਿੰਗ ਅਤੇ ਲਿਖਤੀ ਪੇਪਰ ਦੀ ਤਿਆਰੀ ਕਰਵਾਈ ਜਾ ਰਹੀ ਹੈ।
ਇਸ ਸਬੰਧੀ ਸ਼੍ਰੀ ਵਿਕਰਮ ਜੀਤ ਜਿਲ੍ਹਾ ਰੋਜਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਤਰਨ ਤਾਰਨ , ਵੱਲੋਂ ਜਾਣਕਾਰੀ ਦਿੰਦੇ ਹੋਏ ਕਿਹਾ ਗਿਆ ਹੈ, ਕਿ ਤਰਨ ਤਾਰਨ ਦੇ ਨੋਜਵਾਨਾਂ ਵਲੋਂ ਹਮੇਸ਼ਾ ਆਰਮੀ ਭਰਤੀ ਵਿੱਚ ਵੱਧ ਚੜ ਕੇ ਭਾਗ ਲਿਆ ਗਿਆ ਹੈ ਅਤੇ ਨੋਜਵਾਨਾਂ ਨੇ ਆਪਣੀ ਸੇਵਾ ਰਾਹੀਂ ਭਾਰਤੀ ਸੈਨਾ ਅਤੇ ਤਰਨ ਤਾਰਨ ਦਾ ਨਾਮ ਹਮੇਸ਼ਾ ਰੋਸ਼ਨ ਕੀਤਾ ਹੈ।
ਜਿਲ੍ਹੇ ਦੇ ਨੋਜਵਾਨਾਂ ਦੇ ਇਸ ਜੱਜਬੇ ਨੂੰ ਸਰ੍ਹਾਂਦੇ ਹੋਏ ਕਿਹਾ ਗਿਆ ਕਿ ਆਰਮੀ ਵਿੱਚ ਭਰਤੀ ਹੋਣ ਦੇ ਚਾਹਵਾਨ ਨੋਜਵਾਨ ਜਿਨ੍ਹਾ ਨੇ ਆਰਮੀ ਦੀ ਭਰਤੀ ਲਈ ਅਪਲਾਈ ਕੀਤਾ ਹੈ, ਉਹ ਨੋਜਵਾਨ ਫਿਜੀਕਲ ਅਤੇ ਲਿਖਤੀ ਪੇਪਰ ਦੀ ਤਿਆਰੀ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ ਦੇ ਹੈਲਪਲਾਈਨ ਨੰਬਰ 7717397013 ਜਾਂ ਸੀ-ਪਾਈਟ ਕੈਂਪ ਪੱਟੀ ਦੇ ਹੈਲਪਲਾਈਨ ਨੰਬਰਾ 9781891928 ਅਤੇ 9876030372 ਤੇ ਸੰਪਰਕ ਕਰ ਸਕਦੇ ਹਨ।