ਬੰਦ ਕਰੋ

ਭਾਰਤੀ ਵਾਯੂ ਸੈਨਾ ਵਿੱਚ ਭਰਤੀ ਲਈ  ਉਮੀਦਵਾਰ 23 ਨਵੰਬਰ ਤੱਕ ਆੱਨਲਾਈਨ ਮਾਧਿਅਮ ਰਾਹੀਂ ਕਰ ਸਕਦੇ ਹਨ ਅਪਲਾਈ – ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 09/11/2022
11

ਦਫਤਰ ਜਿ਼ਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਭਾਰਤੀ ਵਾਯੂ ਸੈਨਾ ਵਿੱਚ ਭਰਤੀ ਲਈ  ਉਮੀਦਵਾਰ 23 ਨਵੰਬਰ ਤੱਕ ਆੱਨਲਾਈਨ ਮਾਧਿਅਮ ਰਾਹੀਂ ਕਰ ਸਕਦੇ ਹਨ ਅਪਲਾਈ – ਡਿਪਟੀ ਕਮਿਸ਼ਨਰ
ਤਰਨ ਤਾਰਨ,  09 ਨਵੰਬਰ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਮੋਨੀਸ਼ ਕੁਮਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਰਤੀ ਵਾਯੂ ਸੈਨਾ ਵਿੱਚ ਭਰਤੀ ਹੋਣ ਦੇ ਚਾਹਵਾਨ ਉਮੀਦਵਾਰ 23 ਨਵੰਬਰ 2022 ਤੱਕ ਆੱਨਲਾਈਨ ਮਾਧਿਅਮ ਰਾਹੀਂ ਅਪਲਾਈ ਕਰ ਸਕਦੇ ਹਨ।
    ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਗਨੀਪੱਥ ਸਕੀਮ ਦੇ ਤਹਿਤ ਅਗਨੀਵੀਰ ਵਾਯੂ ਦੀ ਚਾਰ ਸਾਲਾਂ ਲਈ ਭਰਤੀ ਲਈ ਕੀਤੀ ਜਾ ਰਹੀ ਹੈ। ਭਰਤੀ ਦੀ ਰਜਿਸ਼ਟਰੇਸ਼ਨ ਲਈ ਬਿਨੈਕਾਰ  https://agnipathvayu.cdac.in/AV/  ਵੈਬਾਈਟ `ਤੇ ਲਾੱਗਇਨ ਕਰ ਸਕਦੇ ਹਨ।
  ਭਾਰਤੀ ਵਾਯੂ ਸੈਨਾ ਵਲੋਂ ਜਾਰੀ ਕੀਤੀਆਂ ਹਦਾਇਤਾਂ ਸਬੰਧੀ ਇਹ ਭਰਤੀ ਟੈਸਟ ਕਮਿਸ਼ਨਡ ਅਫਸਰ/ਪਾਈਲਟ ਅਤੇ ਨੈਵੀਗੇਟਰ ਵਾਸਤੇ ਨਹੀਂ ਹੈ।ਬਿਨੈਕਾਰ ਅਗਨਵੀਰ ਵਾਯੂ ਦੀ ਭਰਤੀ ਹੋਣ ਲਈ ਆਪਣਾ ਬਿਨੈਕਾਰ ਕੇਵਲ ਆੱਨਲਾਈਨ ਮਾਧਿਅਮ ਰਾਹੀਂ ਹੀ ਭੇਜਣ।ਹਦਾਇਤਾਂ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਰਜਿਸਟਰੇਸ਼ਨ ਦੀ ਮਿਤੀ ਵਿੱਚ ਵਾਧਾ ਨਹੀਂ ਕੀਤਾ ਜਾਵੇਗਾ, ਜਿਹਨਾਂ ਉਮੀਦਵਾਰਾਂ ਦੀ ਜਨਮ ਮਿਤੀ 27 ਜੂਨ 2002 ਜਾਂ 27 ਨਵੰਬਰ 2005 ਵਿਚਕਾਰ ਹੋਵੇ ਜਾਂ ਦੋਵੇ ਤਰੀਕਾਂ ਮਿਲਾ ਕੇ ਹੋਵੇ, ਉਹ ਅਪਲਾਈ ਕਰ ਸਕਦਾ ਹੈ। ਵਧੇਰੇ ਜਾਣਕਾਰੀ ਲਈ ਬਿਨੈਕਾਰ ਭਾਰਤੀ ਵਾਯੂ ਸੈਨਾ ਦੀ ਵੈਬ ਸਾਈਟ https://agnipathvayu.cdac.in/AV/ `ਤੇ ਹਾਸਲ ਕਰ ਸਕਦਾ ਹੈ।