ਮਾਂ ਦਾ ਦੁੱਧ ਬੱਚੇ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ-ਡਾ ਕੁਲਤਾਰ
ਮਾਂ ਦਾ ਦੁੱਧ ਬੱਚੇ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ-ਡਾ ਕੁਲਤਾਰ
ਬੱਚੇ ਨੂੰ ਉਸਦੇ ਕੁਦਰਤ ਵੱਲੋਂ ਦਿੱਤੇ ਹੱਕ ਤੋਂ ਵਾਂਝਾ ਨਾ ਰੱਖੋ
ਸੁਰਸਿੰਘ, 03 ਅਗਸਤ( ) ਸਿਵਲ ਸਰਜਨ, ਤਰਨਤਾਰਨ ਡਾ ਸੀਮਾ ਦੇ ਦਿਸ਼ਾ ਨਿਰੇਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਸੁਰਸਿੰਘ ਡਾ ਕੁਲਤਾਰ ਸਿੰਘ ਦੀ ਰਹਿਨੁਮਾਈ ਹੇਠ ਕਮਿਊਨਿਟੀ ਸਿਹਤ ਕੇਂਦਰ, ਸੁਰਸਿੰਘ ‘ਚ ਬੁੱਧਵਾਰ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਚੱਲ ਰਹੇ ਹਫਤੇ ਬਾਰੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਹ ਹਫਤਾ 1 ਅੱਗਸਤ ਤੋਂ ਸ਼ੁਰੂ ਹੋ ਕੇ 7 ਅਗੱਸਤ ਤੱਕ ਚੱਲੇਗਾ। ਸਿਹਤ ਕੇਂਦਰ ‘ਚ ਕਰਵਾਏ ਗਏ ਸਮਾਗਮ ‘ਚ ਨਵਜੰਮੇ ਬੱਚਿਆਂ ਦੀ ਮਾਵਾਂ, ਐਲ ਐਚ ਵੀਜ਼ ਅਤੇ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਵੱਲੋਂ ਹਿੱਸਾ ਲਿਆ ਗਿਆ। ।
ਇਸ ਮੌਕੇ ਐਸ ਐਮ ਓ, ਡਾ ਕੁਲਤਾਰ ਨੇ ਆਪਣੇ ਸਬੋਧਨ ‘ਚ ਦੱਸਿਆ ਇਸ ਸੈਮੀਨਾਰ ਦਾ ਮੁੱਖ ਮੰਤਵ ਮਾਵਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਅਤੇ ਇਸ ਨੂੰ ਪਿਲਾਉਣ ਦੇ ਸਹੀ ਢੰਗ ਬਾਰੇ ਜਾਗਰੂਕ ਕਰਨਾ ਹੈ।ਉਨਾਂ ਦੱਸਿਆ ਕਿ ਮਾਂ ਦਾ ਦੁੱਧ ਨਵਜੰਮੇ ਬੱਚੇ ਲਈ ਕੁਦਰਤੀ ਨਿਆਮਤ ਹੈ ਅਤੇ ਕਿਸੇ ਵੀ ਬੱਚੇ ਨੂੰ ਇਸ ਤੋਂ ਵਾਂਝਾ ਨਹੀਂ ਰੱਖਣਾ ਚਾਹੀਦਾ। ਡਾ ਕੁਲਤਾਰ ਨੇ ਦੱਸਿਆ ਕਿ ਅਜਿਹੇ ਜਾਗਰੂਕਤਾ ਸਮਾਗਮ ਬਲਾਕ ਦੇ ਬਾਕੀ ਸਬ ਸੈਂਟਰਾਂ ਅਤੇ ਪੀ ਐੱਚ ਸੀਜ਼ ਦੇ ਉੱਤੇ ਵੀ ਕਰਵਾਏ ਜਾ ਰਹੇ ਹਨ।
ਡਾ ਕੁਲਤਾਰ ਨੇ ਕਿਹਾ ਕਿ ਮਾਂ ਦਾ ਦੁੱਧ ਲਗਾਤਾਰ ਬੱਚੇ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ ਅਤੇ ਨਵਜੰਮੇ ਦੀ ਮਾਂ ਘੱਟੋ ਘੱਟ ਛੇ ਮਹੀਨਿਆਂ ਤੱਕ ਇਸ ਨੂੰ ਆਪਣੇ ਬੱਚੇ ਨੂੰ ਪਿਲਾਵੇ।ਡਾ ਕੁਲਤਾਰ ਵੱਲੋਂ ਫੀਲਡ ਸਟਾਫ ਨੂੰ ਹਦਾਇਤ ਦਿੰਦਿਆਂ ਕਿਹਾ ਕਿ ਇਸ ਕੌਮਾਂਤਰੀ ਹਫਤੇ ਦੌਰਾਨ ਬਲਾਕ ਦੇ ਵੱਖ ਵੱਖ ਪਿੰਡਾਂ ‘ਚ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ।
ਉਨਾਂ ਕਿਹਾ ਕਿ ਜੇਕਰ ਬੱਚੇ ਨੂੰ ਸਹੀ ਢੰਗ ਨਾਲ ਮਾਂ ਦਾ ਦੁੱਧ ਪਿਲਾਇਆਂ ਜਾਵੇਂ ਤਾਂ ਉਹ ਗਈ ਬਿਮਾਰੀਆਂ ਤੋਂ ਬਚਿਆਂ ਰਹਿੰਦਾ ਹੈ ਅਤੇ ਉਸ ‘ਤੇ ਦਵਾਈਆਂ ਦਾ ਕਦੀ ਵੀ ਭਾਰ ਨਹੀਂ ਪੈਂਦਾ।
ਬਲਾਕ ਐਜੂਕੇਟਰ ਨਵੀਨ ਕਾਲੀਆ ਨੇ ਦੱਸਿਆ ਕਿ ਮਾਂ ਦੇ ਦੁੱਧ ਤੋਂ ਉਪਰ ਨਵਜੰਮੇ ਬੱਚੇ ਲਈ ਹੋਰ ਕੋਈ ਚੀਜ਼ ਨਹੀਂ ਅਤੇ ਮਾਂਵਾਂ ਨੂੰ ਇਸ ਨੂੰ ਪਿਲਾਉਣ ਤੋਂ ਕਦੀ ਵੀ ਗੁਰੇਜ ਨਹੀਂ ਕਰਨਾ ਚਾਹੀਦਾ।ਉਨਾਂ ਕਿਹਾ ਕਿ ਮਾਂਵਾਂ ਕਦੀ ਵੀ ਪੈਕੇਟਨੁਮਾ ਦੁੱਧ ਨੂੰ ਪਹਿਲ ਨਾ ਦੇਣ ਕਿਉਂਕਿ ਉਹ ਦੁੱਧ ਮਾਂ ਦੇ ਦੁੱਧ ਦੀ ਕਦੀ ਵੀ ਬਰਾਬਰੀ ਨਹੀਂ ਕਰ ਸਕਦਾ।
ਬੀਈਈ ਕਾਲੀਆ ਨੇ ਕਿਹਾ ਕਿ ਬੱਚੇ ਦੇ ਜਨਮ ਤੋਂ ਬਾਅਦ ਉਸਨੂੰ ਮਾਂ ਦਾ ਗਾੜੇ ਪੀਲੇ ਰੰਗ ਦਾ ਦੁੱਧ ਦੇਣਾ ਬਹੁਤ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਬੱਚੇ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਦੇ ਲਈ ਮਾਂ ਦਾ ਦੁੱਧ ਬਹੁਤ ਹੀ ਮਹੱਤਵਪੂਰਨ ਹੈ।
ਇਸ ਮੌਕੇ ਐਲਐਚਵੀ ਕਸ਼ਮੀਰ ਕੌਰ ਦਵਿੰਦਰ ਕੌਰ ਨਰਿੰਦਰਜੀਤ ਕੌਰ ਰਾਜਵਿੰਦਰ ਕੌਰ ਏਐਨਐਮ ਰਾਜਵਿੰਦਰ ਕੌਰ ਏਐਨਐਮ ਰਾਜਵਿੰਦਰ ਕੌਰ ਬਬਲਜੀਤ ਕੌਰ ਪਰਮਜੀਤ ਕੌਰ ਆਦਿ ਮੌਜੂਦ ਰਹੇ ਪਰਮਜੀਤ ਕੌਰ ਆਦਿ ਮੌਜੂਦ ਰਹੇ।