ਬੰਦ ਕਰੋ

ਮਾਨਯੋਗ ਸੁਪਰੀਮ ਕੋਰਟ ਵੱਲੋਂ ਅੰਡਰ ਟਰਾਈਲ ਦੀ ਚੱਲ ਰਹੀ ਕੰਮਪੈਨ ਦੇ ਲਈ ਸ਼੍ਰੀਮਤੀ ਪ੍ਰਿਆ ਸੂਦ, ਜ਼ਿਲ੍ਹਾ ਅਤੇ ਸੈਸ਼ਨਜ਼-ਕਮ-ਚੇਅਰਸਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਜੀ ਵੱਲੋਂ ਅੰਡਰ ਟਰਾਈਲ ਰਵਿਊਂ ਕਮੇਟੀ ਦੀ ਮੀਟਿੰਗ ਕੀਤੀ ਗਈ।

ਪ੍ਰਕਾਸ਼ਨ ਦੀ ਮਿਤੀ : 06/10/2023

ਮਾਨਯੋਗ ਸੁਪਰੀਮ ਕੋਰਟ ਵੱਲੋਂ ਅੰਡਰ ਟਰਾਈਲ ਦੀ ਚੱਲ ਰਹੀ ਕੰਮਪੈਨ ਦੇ ਲਈ ਸ਼੍ਰੀਮਤੀ ਪ੍ਰਿਆ ਸੂਦ, ਜ਼ਿਲ੍ਹਾ ਅਤੇ ਸੈਸ਼ਨਜ਼-ਕਮ-ਚੇਅਰਸਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਜੀ ਵੱਲੋਂ ਅੰਡਰ ਟਰਾਈਲ ਰਵਿਊਂ ਕਮੇਟੀ ਦੀ ਮੀਟਿੰਗ ਕੀਤੀ ਗਈ।

ਤਰਨ ਤਾਰਨ, 04ਅਕਤੂਬਰ :

ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਜੀ ਦੀ ਅਗਵਾਈ ਹੇਠ ਜ਼ਿਲ੍ਹਾ ਕਚਹਿਰੀਆਂ ਤਰਨ ਤਾਰਨ ਵਿਖੇ ਅੰਡਰ ਟਰਾਈਲ ਰੀਵਿਊਂ ਕਮੇਟੀ, ਤਰਨ ਤਾਰਨ ਦੀ ਮੀਟਿੰਗ ਕੀਤੀ ਗਈ, ਜਿਸ ਵਿੱਚ ਸ਼੍ਰੀ. ਬਗੀਚਾ ਸਿੰਘ, ਸਿਵਲ ਜੱਜ ਸੀਨੀਅਰ ਡੀਵੀਜ਼ਨ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ, ਸ਼੍ਰੀ ਰਜਨੀਸ਼ ਅਰੋੜਾ, ਸਬ ਡੀਵੀਜ਼ਨ ਮੈਜੀਸਟਰੇਟ, ਤਰਨ ਤਾਰਨ, ਸ਼੍ਰੀ ਵਿਸ਼ਾਲਜੀਤ ਸਿੰਘ, ਸੁਪਰਡੈਂਟ ਆਫ਼ ਪੁਲਿਸ (ਇੰਨਵੈਸਟੀਗੇਸ਼ਨ) ਤਰਨ ਤਾਰਨ, ਸ਼੍ਰੀ. ਹਰਜੋਤ ਸਿੰਘ, ਡਿਪਟੀਸੁਪਰਡੈਂਟ, ਸੈਂਟਰਲ ਜੇਲ ਸ਼੍ਰੀ ਗੋਇੰਦਵਾਲ ਸਾਹਿਬ, ਸ਼੍ਰੀ ਜਤਿੰਦਰਪਾਲ ਸਿੰਘ, ਡਿਪਟੀ ਸੁਪਰਡੈਂਟ, ਸਬ-ਜੇਲ ਪੱਟੀ, ਸ਼੍ਰੀ ਗੁਰਪ੍ਰੀਤ ਸਿੰਘ ਰਾਣਾ, ਡਿਪਟੀ ਜ਼ਿਲ੍ਹਾ ਅਟਾਰਨੀ, ਤਰਨ ਤਾਰਨ, ਸ਼੍ਰੀ ਸੰਦੀਪ ਖੰਨਾ, ਚੀਫ਼, ਲੀਗਲ ਏਡ ਡੀਫੈਂਸ ਕੌਸਲ ਸਿਸਟਮ, ਤਰਨ ਤਾਰਨ ਅਤੇ ਸ਼੍ਰੀ ਬਲਦੇਵ ਸਿੰਘ ਗਿੱਲ, ਬਾਰ ਪ੍ਰਧਾਨ, ਬਾਰ ਐਸੋਸੀਏਸ਼ਨ, ਤਰਨ ਤਾਰਨ ਹਾਜ਼ਰ ਸਨ। ਇਸ ਮੀਟਿੰਗ ਵਿੱਚਮਾਨਯੋਗ ਸੁਪਰੀਮ ਕੋਰਟ ਵੱਲੋਂ ਅੰਡਰ ਟਰਾਈਲ ਦੀ ਮਿਤੀ 18 ਸਤੰਬਰ ਤੋਂ 20 ਨਵੰਬਰ ਤੱਕ ਚੱਲ ਰਹੀ ਕੰਮਪੈਂਨ ਬਾਰੇ ਜੇਲ੍ਹਾ ਦੇ ਸੁਪਰਡੈਂਟਾ ਕੋਲੋਂ ਕੈਟਾਗਿਰੀ ਵਾਈਸ ਲਿਸਟਾਂ ਲਈਆਂ ਗਈਆਂ। ਜੇਲ੍ਹਾਂ ਵਿੱਚ ਅੰਡਰ ਟਰਾਈਲਾਂ ਵਾਸਤੇ ਚਲਾਏ ਜਾ ਰਹੇ ਸਕਿੱਲ ਸਿਖਲਾਈ ਪ੍ਰੋਗਰਾਮਾਂ ਬਾਰੇ ਜੇਲ੍ਹਾਂਦੇ ਸੁਪਰਡੈਂਟਾਂ ਕੋਲੋਂ ਰਿਪੋਰਟ ਮੰਗੀ ਗਈ। ਇਸ ਮੀਟਿੰਗ ਵਿੱਚ ਮਾਨਯੋਗ ਸੈਸ਼ਨਜ਼ ਜੱਜ ਸਾਹਿਬ ਨੇ ਸੁਪਰਡੈਂਟ ਆਫ ਪੁਲਿਸ (ਇੰਨਵੈਸਟੀਗੇਸ਼ਨ), ਤਰਨ ਤਾਰਨ ਨੂੰ ਕਿਹਾ ਜਿਹੜੇ ਹਵਾਲਾਤੀਆਂ ਦੇ ਚਲਾਣ ਪੁਲਿਸ ਸਟੇਸ਼ਨਾਂ ਵਿੱਚ ਲੰਬਿਤ ਪਏ ਹਨ ਉਹਨਾਂ ਨੂੰ ਜਲਦੀ ਤੋਂ ਜਲਦੀ ਕੋਰਟਾਂ ਵਿੱਚ ਪੇਸ਼ ਕੀਤਾ ਜਾਵੇ ਤਾਂ ਜੋ ਕੇਸਾਂ ਦਾ ਨਿਪਟਾਰਾ ਕੀਤਾ ਜਾ ਸਕੇ। ਮਾਨਯੋਗ ਸੈਸ਼ਨਜ਼ ਜੱਜ ਸਾਹਿਬ ਨੇ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਕਿਹਾ ਜਿਹੜੇ ਹਵਾਲਾਤੀ ਘੱਟ ਸੰਗੀਨ ਅਪਰਾਂਧਾਂ ਵਿੱਚ (Criminal Compoundable offence ) ਵਿੱਚ ਜੇਲ੍ਹਾ ਵਿੱਚ ਬੰਦ ਹਨ ਉਹਨਾਂ ਦੇ ਕੇਸਾਂ ਦਾ ਨਿਪਟਾਰਾ ਕੈਂਪ ਕੋਰਟ ਵਿੱਚ ਕਰਨ ਲਈ ਨਿਰਦੇਸ਼ ਦਿੱਤੇ ਗਏ । ਅੰਤ ਵਿੱਚ ਸ਼੍ਰੀਮਤੀ ਪ੍ਰਿਆ ਸੂਦ, ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,ਤਰਨ ਤਾਰਨ ਜੀ ਨੇ ਦੱਸਿਆ ਕਿ ਕਿਵੇਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਕਾਰਗੁਜ਼ਾਰੀ ਨੂੰ ਵਧੀਆ ਬਣਾਇਆ ਜਾ ਸਕਦਾ ਹੈ।

ਜਿਆਦਾ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1968 ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਦੇ ਨੰਬਰ 01852-223291 ਤੋਂ ਜਾਣਕਾਰੀ ਲਈ ਜਾ ਸਕਦੀ ਹੈ।