“ਮਿਸ਼ਨ ਫਤਿਹ” ਤਹਿਤ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਤਾਲਾਬੰਦੀ ਦੇ ਚੱਲਦਿਆਂ ਮੁਫਤ ਆਨ-ਲਾਈਨ ਕੋਰਸ ਸ਼ੁਰੂ-ਡਿਪਟੀ ਕਮਿਸ਼ਨਰ
ਪ੍ਰਕਾਸ਼ਨ ਦੀ ਮਿਤੀ : 08/06/2020

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
“ਮਿਸ਼ਨ ਫਤਿਹ” ਤਹਿਤ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਤਾਲਾਬੰਦੀ ਦੇ ਚੱਲਦਿਆਂ ਮੁਫਤ ਆਨ-ਲਾਈਨ ਕੋਰਸ ਸ਼ੁਰੂ-ਡਿਪਟੀ ਕਮਿਸ਼ਨਰ
ਤਰਨ ਤਾਰਨ, 8 ਜੂਨ :
ਰਾਜ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੋਵਿਡ-19 ਮਹਾਂਮਾਰੀ ‘ਤੇ ਕਾਬੂ ਪਾੳੇੁਣ ਲਈ ਵੱਡੇ ਪੱਧਰ ‘ਤੇ ਜੰਗ ਲੜੀ ਜਾ ਰਹੀ ਹੈ, ਉੱਥੇ ਸਰਕਾਰ ਵੱਲੋਂ ਕਰੋਨਾ ਨੂੰ ਹਰਾਉਣ ਲਈ ਸ਼ੂਰੂ ਕੀਤੇ ਗਏ “ਮਿਸ਼ਨ ਫਤਿਹ” ਤਹਿਤ ਲੋਕਾਂ ਦੀ ਜ਼ਿੰਦਗੀ ਦੁਬਾਰਾ ਲੀਹ ‘ਤੇ ਲਿਆਉਣ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਲੜੀ ਤਹਿਤ ਪੰਜਾਬ ਵਿੱਚ ਬੇਰੁਜ਼ਗਾਰੀ ਨੂੰ ਘਟਾਉਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ. ਐਸ. ਡੀ. ਐਮ.) ਵੱਲੋਂ ਗਰੀਬ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਲਈ ਸਰਕਾਰ ਵੱਲੋਂ ਮੁਫਤ ਆਨ-ਲਾਇਨ ਕੋਰਸ ਸ਼ੁਰੂ ਕੀਤੇ ਗਏ ਹਨ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਪਹਿਲਾ ਵੀ ਜ਼ਿਲ੍ਹੇ ਵਿੱਚ ਮੁਫਤ ਕਿੱਤਾ ਮੁੱਖੀ ਕੋਰਸ ਕਰਵਾਏ ਜਾਂਦੇ ਹਨ। ਪਰ ਹੁਣ ਤਾਲਾਬੰਦੀ ਦੇ ਚਲਦਿਆਂ ਸਾਰੇ ਸਕਿੱਲ ਸੈਂਟਰ ਬੰਦ ਕਰ ਦਿੱਤੇ ਗਏ ਹਨ, ਸੋ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਸਰਕਾਰ ਵੱਲੋਂ ਮੁਫਤ ਆਨ-ਲਾਇਨ ਕੋਰਸ ਸ਼ੁਰੂ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਨ-ਲਾਇਨ ਕੋਰਸ ਅਧੀਨ “ਕਸਟਮਰ ਕੇਅਰ” ਕੋਰਸ ਵਿੱਚ ਆਨ-ਲਾਈਨ ਟ੍ਰੇਨਿੰਗ ਦਿੱਤੀ ਜਾਣੀ ਹੈ। ਇਹ ਕੋਰਸ 40 ਦਿਨਾਂ (200 ਘੰਟੇ) ਦਾ ਹੋਵੇਗਾ। ਇਹਨਾ ਕੋਰਸਾਂ ਦੀ ਯੋਗਤਾ 10ਵੀਂ (ਦਸਵੀਂ) ਜਾਂ ਇਸ ਤੋਂ ਉੱਪਰ ਹੋਵੇ ਅਤੇ ਸਿਖਿਆਰਥੀ ਸ਼ਹਿਰੀ ਖੇਤਰ ਨਾਲ ਸੰਬੰਧ ਰੱਖਦਾ ਹੋਵੇ।ਸਿਖਿਆਰਥੀ ਕੋਲ ਐਂਡਰਾਇਡ ਮੋਬਾਇਲ ਜਾਂ ਲੈਪਟਾਪ ਹੋਣਾ ਜ਼ਰੂਰੀ ਹੈ।
ਉਹਨਾਂ ਕਿਹਾ ਕਿ ਇਹਨਾਂ ਕੋਰਸਾਂ ਲਈ ਰਜਿਸਟ੍ਰੇਸ਼ਨ ਕਰਵਾਉਣ ਦੀ ਆਖਰੀ ਮਿਤੀ 10 ਜੂਨ 2020 ਹੈ, ਜਿਸ ਵਿੱਚ ਸਿਰਫ 10 ਸੀਟਾਂ ਉਪਲੱਬਧ ਹਨ। ਉਹਨਾਂ ਚਾਹਵਾਨ ਨੌਜਵਾਨਾਂ ਨੂੰ ਅਪੀਲ ਕਰਿਦਆਂ ਕਿਹਾ ਇਸ ਕੋਰਸ ਲਈ ਜਲਦੀ ਤੋਂ ਜਲਦੀ ਰਜਿਸਟ੍ਰੇਸ਼ਨ ਕਰਵਾਕੇ ਲਾਭ ਉਠਾਇਆ ਜਾਵੇ। ਇਹਨਾਂ ਕੋਰਸਾਂ ਵਿੱਚ ਦਾਖਲਾ ਲੈਣ ਲਈ ਜਿਲ੍ਹਾ ਮੁੱਖੀ ਪੀ. ਐਸ. ਡੀ. ਐਮ. ਮਨਜਿੰਦਰ ਸਿੰਘ (7717302484, 9779231125) ਜਤਿੰਦਰ ਸਿੰਘ (8437970900) ਨਾਲ ਇਹਨਾਂ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
————-