ਮੁੱਖ ਖੇਤੀਬਾੜੀ ਅਫਸਰ,ਤਰਨ ਤਾਰਨ ਵੱਲੋ ਜ਼ਿਲੇ ਦੇ ਬੇਲਰ ਮਸ਼ੀਨਾ ਦੇ ਮਾਲਕਾ ਮੀਟਿੰਗ
ਮੁੱਖ ਖੇਤੀਬਾੜੀ ਅਫਸਰ,ਤਰਨ ਤਾਰਨ ਵੱਲੋ ਜ਼ਿਲੇ ਦੇ ਬੇਲਰ ਮਸ਼ੀਨਾ ਦੇ ਮਾਲਕਾ ਮੀਟਿੰਗ
ਤਰਨਤਾਰਨ 8 ਸਤੰਬਰ : ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਡਾ ਹਰਪਾਲ ਸਿੰਘ ਪੰਨੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਲ 2023 ਵਿੱਚ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਖੇਤ ਵਿੱਚੋਂ ਬਾਹਰ ਕੱਢਣ ਲਈ ਐਕਸ—ਸੀਟੂ ਤਕਨੀਕ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਸ ਲਈ ਸਰਕਾਰ ਵੱਲੋਂ ਐਕਸ—ਸੀਟੂ ਤਕਨੀਕ ਹੇਠ ਬੇਲਰ/ਰੇਕ ਮਸ਼ੀਨਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਕਿਹਾ ਗਿਆ ਹੈ। ਇਸ ਸਬੰਧੀ ਜ਼ਿਲ੍ਹੇ ਵਿਚ ਹੁਣ ਤੱਕ ਦੇ ਸਬਸਿਡੀ ਤੇ ਦਿੱਤੇ ਬੇਲਰ—ਰੇਕ ਮਸ਼ੀਨਾ ਦੇ ਮਾਲਕਾ ਨਾਲ ਵਿਸ਼ੇਸ ਮੀਟਿੰਗ ਕੀਤੀ ਗਈ ਅਤੇ ਉਨਾ ਨੂੰ ਹਦਾਇਤ ਕੀਤੀ ਗਈ ਕਿ ਸਬਸਿਡੀ ਤੇ ਦਿੱਤੀਆ ਗਈਆ ਬੇਲਰ—ਰੇਕ ਮਸ਼ੀਨਾ ਦੀ ਵੱਧ ਤੋ ਵੱਧ ਵਰਤੋ ਤਰਨਤਾਰਨ ਜਿਲੇ ਵਿਚ ਹੀ ਕਰਨ। ਉਨ੍ਹਾ ਮੀਟਿੰਗ ਵਿਚ ਆਏ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤ ਵਿਚ ਝੋਨੇ ਦੀ ਫਸਲ ਦੀ ਰਹਿੰਦ ਖੂਹਦ ਨੂੰ ਬਿਨਾ ਅੱਗ ਲਗਾਏ ਖੇਤ ਵਿਚ ਹੀ ਮਸ਼ੀਨਾਂ ਰਾਹੀ ਮਿਲਾ ਕੇ ਕਣਕ ਦੀ ਬਿਜਾਈ ਕੀਤੀ ਜਾਵੇ। ਇਸ ਮੋਕੇ ਜਿਲਾ ਸਿਖਲਾਈ ਅਫਸਰ ਡਾ ਕਲਦੀਪ ਸਿੰਘ ਮੱਤੇਵਾਲ ਅਤੇ ਸਮੂਹ ਬਲਾਕ ਖੇਤੀਬਾੜੀ ਅਫਸਰ ਮੀਟਿੰਗ ਵਿਚ ਮੋਜੂਦ ਸਨ।