ਰਾਜ ਪੱਧਰੀ ਨਾਸ਼ਪਾਤੀ ਸ਼ੋਅ ਅਤੇ ਸੈਮੀਨਾਰ 17 ਅਤੇ 18 ਜੁਲਾਈ ਨੂੰ

ਰਾਜ ਪੱਧਰੀ ਨਾਸ਼ਪਾਤੀ ਸ਼ੋਅ ਅਤੇ ਸੈਮੀਨਾਰ 17 ਅਤੇ 18 ਜੁਲਾਈ ਨੂੰ
ਤਰਨ ਤਾਰਨ, 14 ਜੁਲਾਈ:
ਬਾਗਬਾਨੀ ਮੰਤਰੀ ਪੰਜਾਬ ਸੀ੍ ਮਹਿੰਦਰ ਭਗਤ ਦੀ ਰਹਿਨੁਮਾਈ ਹੇਠ ਅਤੇ ਡਾਇਰੈਕਟਰ ਬਾਗਬਾਨੀ ਪੰਜਾਬ ਸੀਮਤੀ ਸ਼ੈਲਿੰਦਰ ਕੌਰ ਆਈ. ਐੱਫ. ਐੱਸ ਦੀ ਯੋਗ ਅਗਵਾਈ ਅਧੀਨ ਕੌਮੀ ਬਾਗਬਾਨੀ ਮਿਸ਼ਨ ਤਹਿਤ ਰਾਜ ਪੱਧਰੀ ਨਾਸ਼ਪਾਤੀ ਸ਼ੋਅ ਅਤੇ ਸੈਮੀਨਾਰ ਬਾਗਬਾਨੀ ਵਿਭਾਗ, ਅੰਮ੍ਰਿਤਸਰ ਵਲੋਂ ਮਿਤੀ 17 ਅਤੇ 18 ਜੁਲਾਈ, 2025 ਨੂੰ ਮਹਾਰਾਜਾ ਫਾਰਮ, ਜੀ. ਟੀ. ਰੋਡ ਬਾਈਪਾਸ, ਅੰਮ੍ਰਿਤਸਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।
ਡਿਪਟੀ ਡਾਇਰੈਕਟਰ ਬਾਗਬਾਨੀ, ਤਰਨ ਤਾਰਨ ਸ੍ਰੀ ਤਜਿੰਦਰ ਸਿੰਘ ਵਲੋਂ ਤਰਨ ਤਾਰਨ ਜ਼ਿਲੇ ਦੇ ਸਮੂਹ ਨਾਸ਼ਪਾਤੀ ਕਾਸ਼ਤਕਾਰਾਂ ਨੂੰ ਇਸ ਨਾਸ਼ਪਾਤੀ ਸ਼ੋਅ ਵਿੱਚ ਭਾਗ ਲੈਣ ਦੀ ਅਪੀਲ ਕੀਤੀ ਗਈ ਹੈ।
ਉਹਨਾਂ ਵਲੋਂ ਦੱਸਿਆ ਗਿਆ ਹੈ ਕਿ ਮਿਤੀ 17 ਜੁਲਾਈ, 2025 ਨੂੰ ਇਸ ਨਾਸ਼ਪਾਤੀ ਸ਼ੋਅ ਵਿੱਚ ਨਾਸ਼ਪਾਤੀ ਦੀਆਂ ਕਿਸਮਾਂ ਜਿਵੇਂ ਕਿ ਪੱਥਰ ਨਾਖ, ਪੰਜਾਬ ਬਿਊਟੀ, ਪੰਜਾਬ ਨੈਕਟਰ ਆਦਿ ਦੇ ਵਧੀਆ ਅਤੇ ਉੱਚ ਗੁਣਵੱਕਤਾਂ ਦੇ ਫਲਾਂ ਅਤੇ ਨਾਸ਼ਪਾਤੀ ਤੋਂ ਤਿਆਰ ਕੀਤੇ ਫ਼ਲ ਪਦਾਰਥਾਂ ਦੇ ਮੁਕਾਬਲੇ ਕਰਵਾਏ ਜਾਣੇ ਹਨ ਅਤੇ ਜੇਤੂਆਂ ਨੂੰ ਪਹਿਲੇ ਅਤੇ ਦੂਜੇ ਪੱਧਰ ਦੇ ਇਨਾਮ ਦਿੱਤੇ ਜਾਣਗੇ।
ਇਸ ਉਪਰੰਤ ਮਿਤੀ 18 ਜੁਲਾਈ, 2025 ਨੂੰ ਤਕਨੀਕੀ ਸ਼ੈਸ਼ਨ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਵਲੋਂ ਨਾਸ਼ਪਾਤੀ ਦੇ ਕੁਆਲਟੀ ਫ਼ਲ ਪੈਦਾ ਕਰਨ ਦੇ ਨੁਕਤੇ ਸਾਂਝੇ ਕੀਤੇ ਜਾਣਗੇ, ਜਿਸ ਨਾਲ ਬਾਗਬਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ।