ਵਾਇਰਲ ਆਡੀਓ ਰਿਕਾਰਡਿੰਗ ਦੀ ਕਰਵਾਈ ਜਾਵੇਗੀ ਪੜਤਾਲ-ਡੀ. ਸੀ.
ਪ੍ਰਕਾਸ਼ਨ ਦੀ ਮਿਤੀ : 07/05/2020
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਵਾਇਰਲ ਆਡੀਓ ਰਿਕਾਰਡਿੰਗ ਦੀ ਕਰਵਾਈ ਜਾਵੇਗੀ ਪੜਤਾਲ-ਡੀ. ਸੀ.
ਤਰਨ ਤਾਰਨ, 7 ਮਈ :
ਸ਼ੋਸਲ ਮੀਡੀਆ, ਵਟਸਐਪ ‘ਤੇ ਚੱਲ ਰਹੀ ਇੱਕ ਆਡੀਓ ਰਿਕਾਰਡਿੰਗ, ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਜੋ ਕੇਸ ਪੋਜ਼ੇਟਿਵ ਦਿਖਾਏ ਜਾ ਰਹੇ ਹਨ, ਉਨਹਾਂ ਦਾ ਪ੍ਰਤੀ ਮਰੀਜ਼ 3 ਲੱਖ ਰੁਪਏ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਦਿੱਤਾ ਜਾਣਾ ਹੈ, ਇਹ ਪੋਜ਼ੇਟਿਵ ਮਰੀਜ਼ ਕੇਵਲ ਬਿੱਲ ਬਣਾਉਣ ਵਾਸਤੇ ਹੀ ਦਰਸਾਏ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਇਸ ਵਿੱਚ ਕੋਈ ਸੱਚਾਈ ਨਹੀਂ ਹੈ। ਇਸ ਵਾਇਰਲ ਆਡੀਓ ਰਿਕਾਰਡਿੰਗ ਦੀ ਪੜਤਾਲ ਕਰਨ ਲਈ ਐੱਸ. ਐੱਸ. ਪੀ. ਤਰਨ ਤਾਰਨ ਨੂੰ ਲਿਖਿਆ ਗਿਆ ਹੈ ਤਾਂ ਜੋ ਇਹ ਅਫ਼ਵਾਹ ਫੈਲਾਉਣ ਵਾਲੇ ਵਿਰੁੱਧ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।
—————-