ਵਿਕਸਿਤ ਭਾਰਤ ਯੰਗ ਲੀਡਰਸ ਡਾਇਲਾਗ ਪ੍ਰੋਗਰਾਮ ਸੋਮਵਾਰ ਤੋਂ “ਮੇਰਾ ਭਾਰਤ ਪੋਰਟਲ” ‘ਤੇ ਆਯੋਜਿਤ ਕੀਤਾ ਜਾਵੇਗਾ-ਜ਼ਿਲ੍ਹਾ ਯੂਥ ਅਫ਼ਸਰ
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ ਤਰਨ ਤਾਰਨ
ਵਿਕਸਿਤ ਭਾਰਤ ਯੰਗ ਲੀਡਰਸ ਡਾਇਲਾਗ ਪ੍ਰੋਗਰਾਮ ਸੋਮਵਾਰ ਤੋਂ “ਮੇਰਾ ਭਾਰਤ ਪੋਰਟਲ” ‘ਤੇ ਆਯੋਜਿਤ ਕੀਤਾ ਜਾਵੇਗਾ-ਜ਼ਿਲ੍ਹਾ ਯੂਥ ਅਫ਼ਸਰ
ਤਰਨ ਤਾਰਨ 27 ਨਵੰਬਰ:
ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੁਆਰਾ ਮਾਈ ਭਾਰਤ ਪਹਿਲਕਦਮੀ ਤਹਿਤ ਵਿਕਸਿਤ ਭਾਰਤ ਯੰਗ ਲੀਡਰਸ ਡਾਇਲਾਗ ਪ੍ਰੋਗਰਾਮ ਸੋਮਵਾਰ ਤੋਂ “ਮੇਰਾ ਭਾਰਤ ਪੋਰਟਲ” ‘ਤੇ ਆਯੋਜਿਤ ਕੀਤਾ ਜਾਵੇਗਾ।
ਨਹਿਰੂ ਯੁਵਾ ਕੇਂਦਰ ਤਰਨਤਾਰਨ ਦੀ ਜ਼ਿਲ੍ਹਾ ਯੂਥ ਅਫ਼ਸਰ ਜਸਲੀਨ ਕੌਰ ਨੇ ਜਾਣਕਾਰੀ ਦੱਸਿਆ ਕਿ ਇਸ ਪ੍ਰੋਗਰਾਮ ਦੇ ਆਯੋਜਨ ਦਾ ਮੁੱਖ ਮੰਤਵ ਨੌਜਵਾਨਾਂ ਦੀ ਰਾਜਨੀਤੀ ਅਤੇ ਨਾਗਰਿਕ ਜੀਵਨ ਵਿੱਚ ਭਾਗੀਦਾਰੀ ਨੂੰ ਵਧਾਉਣਾ ਹੈ। ਉਨ੍ਹਾਂ ਜ਼ਿਲ੍ਹਾ ਤਰਨਤਾਰਨ ਦੇ 15-29 ਸਾਲ ਦੇ ਸਮੂਹ ਨੌਜਵਾਨਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਇਸ ਪ੍ਰੋਗਰਾਮ ਦੇ ਤਹਿਤ, ਨੌਜਵਾਨਾਂ ਨੂੰ ਚਾਰ ਪੜਾਵਾਂ ਵਿੱਚ ਆਯੋਜਿਤ ਕੀਤੇ ਜਾਣ ਵਾਲੇ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਹੋਵੇਗਾ| ਵਿਕਸਿਤ ਭਾਰਤ ਕੁਇਜ਼: ਇਸਦੇ ਤਹਿਤ, 25 ਨਵੰਬਰ 2024 ਤੋਂ ਮਾਈ ਯੂਥ ਇੰਡੀਆ (MYBHARAT.GOV.IN) ਪਲੇਟਫਾਰਮ ‘ਤੇ 25 ਨਵੰਬਰ ਤੋਂ 5 ਦਸੰਬਰ 2024 ਤੱਕ ਆਯੋਜਿਤ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ 15-29 ਸਾਲ ਦੀ ਉਮਰ ਦੇ ਨੌਜਵਾਨ ਡਿਜੀਟਲ ਕਵਿਜ਼ ਵਿੱਚ ਭਾਗ ਲੈਣਗੇ। ਇਸ ਵਿੱਚ, ਭਾਗੀਦਾਰਾਂ ਨੂੰ ਉਨ੍ਹਾਂ ਦੇ ਗਿਆਨ ਅਤੇ ਭਾਰਤ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਬਾਰੇ ਪੁੱਛਿਆ ਜਾਵੇਗਾ|
ਨਿਬੰਧ ਅਤੇ ਬਲੌਗ ਰਾਈਟਿੰਗ: ਇਸ ਵਿੱਚ, ਪਿਛਲੇ ਪੜਾਅ ਦੇ ਵਿਜੇਤਾ 10 ਚੁਣੇ ਹੋਏ ਵਿਸ਼ਿਆਂ ਜਿਵੇਂ ਕਿ ਵਿਕਸਤ ਭਾਰਤ ਲਈ ਟੈਕਨਾਲੋਜੀ, ਵਿਕਸਤ ਭਾਰਤ ਲਈ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਵਰਗੇ ਵਿਸ਼ਿਆ ਤੇ’ ਲੇਖ ਲਿਖਣਗੇ।ਇਹ ਮੁਕਾਬਲਾ ਮਾਈ ਭਾਰਤ ਪੋਰਟਲ ‘ਤੇ ਆਯੋਜਿਤ ਕੀਤਾ ਜਾਵੇਗਾ|
ਵਿਕਸਤ ਭਾਰਤ ਵਿਜ਼ਨ ਪਿਚ ਡੇਕ: ਰਾਜ ਪੱਧਰੀ ਪੇਸ਼ਕਾਰੀਆਂ – ਦੂਜੇ ਪੜਾਅ ਵਿੱਚ ਕੁਆਲੀਫਾਈ ਕਰਨ ਵਾਲੇ ਭਾਗੀਦਾਰ ਰਾਜ ਪੱਧਰ ‘ਤੇ ਚੁਣੇ ਗਏ ਵਿਸ਼ਿਆਂ ‘ਤੇ ਆਪਣੇ ਵਿਚਾਰ ਪੇਸ਼ ਕਰਨਗੇ। ਹਰੇਕ ਰਾਜ ਆਪਣੀ ਪੇਸ਼ਕਾਰੀ ਰਾਹੀਂ ਰਾਜ ਪੱਧਰੀ ਮੁਕਾਬਲੇ ਵਿੱਚ ਭਾਗ ਲੈਣ ਲਈ ਪ੍ਰਤੀਭਾਗੀਆਂ ਦੀ ਚੋਣ ਕਰਨ ਲਈ ਵੱਖ-ਵੱਖ ਵਿਸ਼ਿਆਂ ‘ਤੇ ਟੀਮਾਂ ਬਣਾਏਗਾ।
ਚੌਥਾ ਪੜਾਅ – ਭਾਰਤ ਮੰਡਪਮ ਵਿਖੇ ਵਿਕਸਤ ਭਾਰਤ ਰਾਸ਼ਟਰੀ ਚੈਂਪੀਅਨਸ਼ਿਪ: ਵੱਖ-ਵੱਖ ਥੀਮ-ਅਧਾਰਿਤ ਰਾਜ ਪੱਧਰੀ ਟੀਮਾਂ 11 ਅਤੇ 12 ਜਨਵਰੀ 2025 ਨੂੰ ਰਾਸ਼ਟਰੀ ਯੁਵਕ ਉਤਸਵ ਮੁਕਾਬਲੇ ਵਿੱਚ ਹਿੱਸਾ ਲੈਣਗੀਆਂ। ਜੇਤੂ ਟੀਮਾਂ ਨੂੰ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਗੇ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਮਿਲੇਗਾ।