ਵਿਦੇਸਾਂ ਵਿਚ ਕੰਮ ਅਤੇ ਪੜਾਈ ਕਰਨ ਦੇ ਚਾਹਵਾਨ ਨੌਜਵਾਨਾਂ ਲਈ “ਫਾਰਨ ਸਟੱਡੀ“ ਪਲੇਸਮੈਂਟ ਸੈਲ ਸਥਾਪਿਤ

ਵਿਦੇਸਾਂ ਵਿਚ ਕੰਮ ਅਤੇ ਪੜਾਈ ਕਰਨ ਦੇ ਚਾਹਵਾਨ ਨੌਜਵਾਨਾਂ ਲਈ “ਫਾਰਨ ਸਟੱਡੀ“ ਅਤੇ ਪਲੇਸਮੈਂਟ ਸੈਲ ਸਥਾਪਿਤ
ਤਰਨਤਾਰਨ ,19 ਫਰਵਰੀ—ਪੰਜਾਬ ਸਰਕਾਰ ਵਲੋਂ ਮਿਸ਼ਨ ਘਰ ਘਰ ਰੋਜਗਾਰ ਤਹਿਤ ਨੌਜਵਾਨਾਂ ਨੂੰ ਰੋਜਗਾਰ ਦੇਣ ਅਤੇ ਰੋਜਗਾਰ ਹਾਸਿਲ ਕਰਨ ਦੇ ਕਾਬਿਲ ਬਨਾਉਣ ਲਈ ਕਈ ਤਰਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ । ਇਸ ਤਹਿਤ ਰੋਜਗਾਰ ਜਨਰੇਸਨ ਸਕਿੱਲ ਡਿਵੈਲਪਮੈਂਟ ਤੇ ਟ੍ਰੇਨਿੰਗ ਵਿਭਾਗ ਵਲੋਂ ਵਿਦੇਸੀ ਪੜਾਈ ਅਤੇ ਪਲੇਸਮੈਂਟ ਸੈਲ ਸਥਾਪਿਤ ਕੀਤਾ ਗਿਆ ਹੈ, ਜਿਸ ਵਿੱਚ ਵਿਦੇਸਾਂ ਵਿਚ ਜਾ ਕੇ ਪੜਾਈ ਕਰਨ ਵਾਲੇ ਜਾਂ ਨੌਕਰੀ ਕਰਨ ਵਾਲੇ ਚਾਹਵਾਨ ਨੌਜਵਾਨਾਂ ਦੀ ਮੁਫਤ ਕਾਊਂਸਲਿੰਗ ਕੀਤੀ ਜਾਵੇਗੀ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਪਹਿਲੇ ਬੈਚ ਦੀ ਕਾਊਂਸਲਿੰਗ 1 ਮਾਰਚ ਤੋਂ 31 ਮਾਰਚ ਤੱਕ ਕੀਤੀ ਜਾਵੇਗੀ ਅਤੇ ਵਿਦੇਸੀ ਕਾਊਂਸਲਿੰਗ ਲਈ ਰਜਿਸਟਰੇਸਨ ਮਿਤੀ 21 ਤੋਂ 25 ਫਰਵਰੀ 2021 ਤੱਕ ਹੋ ਸਕੇਗੀ।
ਇਸ ਕਊਂਸਲਿੰਗ ਦੌਰਾਨ ਪ੍ਰਾਰਥੀਆਂ ਨੂੰ ਵਿਦੇਸ ਜਾਣ ਬਾਰੇ ਪਾਰਦਰਸੀ ਅਤੇ ਸਪੱਸਟ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਪ੍ਰਾਰਥੀ ਨੂੰ ਵਿਦੇਸ ਵਿੱਚ ਕੋਈ ਮੁਸਕਿਲ ਨਾ ਆਵੇ ।
ਉਨਾਂ ਨੇ ਦੱਸਿਆ ਕਿ ਤਰਨਤਾਰਨ ਜਿਲੇ ਨਾਲ ਸਬੰਧਿਤ ਜਿਹੜੇ ਪ੍ਰਾਰਥੀ ਵਿਦੇਸ ਵਿੱਚ ਪੜਾਈ ਕਰਨ ਦੇ ਇਛੁੱਕ ਹਨ, ਉਹ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਤਰਨਤਾਰਨ ਦੇ ਲਿੰਕ http://tinyurl.com/foreignstudyhelpdbeett ‘ਤੇ ਰਜਿਸਟਰ ਕਰ ਸਕਦੇ ਹਨ ਅਤੇ ਜਿਹੜੇ ਪ੍ਰਾਰਥੀ ਵਿਦੇਸ ਵਿੱਚ ਨੌਕਰੀ ਕਰਨ ਦੇ ਇਛੁੱਕ ਹਨ ਉਹ http://tinyurl.com/foreignjobshelpdbeett ਲਿੰਕ ‘ਤੇ ਰਜਿਸਟਰ ਕਰ ਸਕਦੇ ਹਨ । ਇਸ ਤੋਂ ਇਲਾਵਾ ਪ੍ਰਾਰਥੀ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਉਰੋ, ਜਿਲਾ ਪ੍ਰਬੰਧਕੀ ਕੰਪਲੈਕਸ ਤਰਨਤਾਰਨ ਵਿਖੇ ਨਿੱਜੀ ਤੌਰ ਤੇ ਜਾ ਕੇ ਰਜਿਟ੍ਰੇਸਨ ਕਰਵਾ ਸਕਦੇ ਹਨ । ਵਧੇਰੇ ਜਾਣਕਾਰੀ ਲਈ ਇਸ ਦਫਤਰ ਦੇ ਹੈਲਪਲਾਇਨ ਨੰਬਰ 77173-97013 ‘ਤੇ ਸੰਪਰਕ ਕੀਤਾ ਜਾ ਸਕਦਾ ਹੈ ।