ਬੰਦ ਕਰੋ

ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਮਨਾਈ ਗਈ “ਧੀਆਂ ਦੀ ਲੋਹੜੀ”

ਪ੍ਰਕਾਸ਼ਨ ਦੀ ਮਿਤੀ : 20/01/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਮਨਾਈ ਗਈ “ਧੀਆਂ ਦੀ ਲੋਹੜੀ”
ਲੋਹੜੀ ਸਮਾਗਮ ਦੌਰਾਨ “ਬੇਟੀ ਬਚਾਓ, ਬੇਟੀ ਪੜਾਓ” ਸਕੀਮ ਅਧੀਨ ਲੋਕਾਂ ਨੂੰ ਬੱਚੀਆਂ ਨੂੰ ਪੜਾਉਣ ਲਈ ਕੀਤਾ ਗਿਆ ਪ੍ਰੇਰਿਤ
ਤਰਨ ਤਾਰਨ, 19 ਜਨਵਰੀ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਿਸ਼ੀਪਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਲਾਕ ਖਡੂਰ ਸਾਹਿਬ ਵਿਖੇ ਧੀਆਂ ਦੀ ਲੋਹੜੀ ਮਨਾਈ ਗਈ। ਜਿਸ ਵਿੱਚ ਮਾਵਾਂ ਅਤੇ ਛੋਟੀਆਂ ਬੱਚੀਆਂ ਵੱਲੋਂ ਹਿੱਸਾ ਲਿਆ ਗਿਆ। ਬੱਚੀਆਂ ਨੂੰ ਗਿਫ਼ਟ ਵੰਡੇ ਗਏ।
ਇਸ ਮੌਕੇ ਸੀ. ਡੀ. ਪੀ. ਓ. ਮਲਕੀਅਤ ਕੌਰ ਵੱਲੋਂ ਲੋਹੜੀ ਸਮਾਗਮ ਦੌਰਾਨ ਬੇਟੀ ਬਚਾਓ ਬੇਟੀ ਪੜਾਓ ਸਕੀਮ ਅਧੀਨ ਲੋਕਾਂ ਨੂੰ ਬੱਚੀਆਂ ਨੂੰ ਪੜਾਉਣ ਲਈ ਪ੍ਰੇਰਿਤ ਕੀਤਾ ਗਿਆ। ਬੱਚੀਆਂ ਦੇ ਜੀਵਨ ਵਿੱਚ ਪੜਾਈ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਗਿਆ ਕਿ ਪੜ੍ਹ ਲਿਖ ਕੇ ਬੱਚੀਆਂ ਵੀ ਮਾਂ ਪਿਓ ਦਾ ਸਹਾਰਾ ਬਣਦੀਆਂ ਹਨ। ਮਾਪਿਆਂ ਨੂੰ ਮਹਾਨ ਸਖਸ਼ੀਅਤਾਂ ਜਿਵੇਂ ਕਲਪਨਾ ਚਾਵਲਾ, ਕਿਰਨ ਬੇਦੀ, ਸਾਨੀਆ ਮਿਰਜ਼ਾ, ਹਰਮਨਪ੍ਰੀਤ ਕੌਰ ਆਦਿ ਦੇ ਜੀਵਨ ਬਾਰੇ ਜਾਣੂ ਕਰਵਾ ਕੇ ਉਤਸ਼ਾਹਿਤ ਕੀਤਾ ਗਿਆ।
ਇਸ ਮੌਕੇ ਧੀਆਂ ਅਤੇ ਮਾਵਾਂ ਨੂੰ ਬੇਬੀ ਬਲੈਂਕੇਟ ਅਤੇ ਬੇਬੀ ਸੂਟ ਵੰਡੇ ਗਏ ਅਤੇ ਵੱਖ ਵੱਖ ਖੇਡਾਂ ਵੀ ਕਰਵਾਈਆ ਗਈਆਂ, ਜੇਤੂ ਮਾਵਾਂ ਅਤੇ ਬੱਚਿਆਂ ਨੂੰ ਪੂਰਨ ਪੋਸ੍ਟਕਿ ਆਹਾਰ ਕਿੱਟਾਂ ਵੀ ਵੰਡੀਆਂ ਗਈਆ। ਲੋਕਾਂ ਨੇ ਆਪਸ ਵਿੱਚ ਮੂੰਗਫਲੀ ਅਤੇ ਰਿਓੜੀ ਵੰਡਕੇ ਖੁਸ਼ੀਆ ਸਾਂਝੀਆਂ ਕੀਤੀਆਂ ਅਤੇ ਧੀਆਂ ਨੂੰ ਮੁੰਡਿਆਂ ਦੇ ਬਰਾਬਰ ਸਨਮਾਨ ਦੇਣ ਦੀ ਸਹੰੁ ਵੀ ਚੁੱਕੀ ਗਈ।
ਸ਼੍ਰੀ ਰਾਜੇਸ਼ ਕੁਮਾਰ ਜਿਲ੍ਹਾ ਬਾਲ ਸੁਰੱਖਿਆ ਅਫਸਰ ਤਰਨ ਤਾਰਨ ਨੇ ਦੱਸਿਆ ਕੀ ਲੋਕਾਂ ਨੂੰ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਤਰਨਤਾਰਨ ਵੱਲੋਂ ਬਾਲ ਅਧਿਕਾਰ ਅਤੇ ਕਾਨੂੰਨਾਂ ਪ੍ਰਤੀ ਜਾਗਰੂਕ ਲਈ ਜਾਗਰੂਕਤਾ ਸਮੱਗਰੀ ਵੀ ਵੰਡੀ ਗਈ।ਸਲਮ ਏਰੀਆਂ ਵਿੱਚ ਜਾ ਕੇ ਯੂਨਿਟ ਵੱਲੋਂ ਬੱਚਿਆਂ ਨਾਲ ਲੋਹੜੀ ਦਾ ਤਿਉਹਾਰ ਸਾਂਝਾ ਕੀਤਾ ਗਿਆ ਅਤੇ ਜਾਗਰੂਕ ਵੀ ਕੀਤਾ ਗਿਆ। ਸਮਾਗਮ ਦੌਰਾਨ ਮਾਵਾਂ ਨੂੰ ਪੋਸ਼ਣ ਅਤੇ ਸਿਹਤ ਸਿੱਖਿਆ ਦਿੱਤੀ ਗਈ। ਸੰਤੁਲਿਤ ਭੋਜਨ ਖਾਣ ਸੰਬੰਧੀ, ਆਲੇ-ਦੁਆਲੇ ਦੀ ਸਾਫ਼-ਸਫ਼ਾਈ ਬਾਰੇ ਜਾਗਰੂਕ ਕੀਤਾ ਗਿਆ। ਮਾਵਾਂ ਨੂੰ ਬੱਚਿਆਂ ਨੂੰ ਸਹੀ ਸਮੇਂ ਟੀਕਾਕਰਨ ਕਰਵਾਉਣ ਬਾਰੇ ਜਾਗਰੂਕ ਕੀਤਾ ਗਿਆ। ਲੋਹੜੀ ਸਮਾਗਮ ਦੌਰਾਨ ਸੁਪਰਵਾਈਜ਼ਰ ਅਤੇ ਆਂਗਣਵਾੜੀ ਵਰਕਰ ਵੀ ਸ਼ਾਮਿਲ ਸਨ।