ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫਤਿਹਆਬਾਦ ਵਿਖੇ ਮਾਸ ਕਾਉੰਸਲਿੰਗ ਦਾ ਕੀਤਾ ਗਿਆ ਆਯੋਜਨ
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ ਤਰਨ ਤਾਰਨ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫਤਿਹਆਬਾਦ ਵਿਖੇ ਮਾਸ ਕਾਉੰਸਲਿੰਗ ਦਾ ਕੀਤਾ ਗਿਆ ਆਯੋਜਨ
27 ਨਵੰਬਰ
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ, ਡਿਪਟੀ ਕਮਿਸ਼ਨਰ,ਤਰਨ ਤਾਰਨ ਸ਼੍ਰੀ ਰਾਹੁਲ ਆਈ.ਏ.ਐਸ ਦੀ ਅਗਵਾਈ ਹੇਠ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ,ਤਰਨ ਤਾਰਨ ਵੱਲੋ ਜਿਲ੍ਹਾ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਮਾਸ ਕਾਉੰਸਲਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪ੍ਰੋਗਰਾਮ ਦੇ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫਤਿਹਆਬਾਦ ਵਿਖੇ ਮਾਸ ਕਾਉੰਸਲਿੰਗ ਦਾ ਆਯੋਜਨ ਕੀਤਾ ਗਿਆ ਹੈ। ਇਸ ਪ੍ਰੋਗਰਾਮ ਵਿੱਚ ਸਰਕਾਰੀ ਸੀਨੀਅਰ ਸੈਕੰਡਰ ਸਕੂਲ ਖਡੂਰ ਸਾਹਿਬ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆ ਫਤਿਆਬਾਦ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੰਦਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵੈਰੋਵਾਲ, ਸਰਕਾਰੀ.ਹਾਈ.ਸਕੂਲ ਲੜਕੇ ਵੈਰੋਵਾਲ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ,ਦੇ ਨੌਵੀਂ, ਦੱਸਵੀ, +1 ਅਤੇ 10+2 ਦੇ 275 ਵਿਦਿਆਰਥੀਆਂ ਦੇ ਭਾਗ ਲਿਆ।
ਇਸ ਮੋਕੇ ਸਟੇਜ ਦਾ ਸੰਚਾਲਨ ਸ਼੍ਰੀ ਮਲਕੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਿਹਆਬਾਦ ਵੱਲੋਂ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਬੁਲਾਰਿਆ ਨੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਡਿਫੈਂਸ ਸਰਵਿਸਜ਼, ਸਿਵਿਲ ਸਰਵਿਸਜ਼, PGRKAM ਅਤੇ NCS ਪੋਰਟਲ,ਸਾਫਟ ਸਕਿਲ,ਮੁਕਾਬਲੇ ਦੀਆਂ ਪ੍ਰੀਖਿਆਵਾਂ, ਪਰਸਨੈਲਿਟੀ ਡਿਵੈਲਪਮੈਂਟ, ਸੀ-ਪਾਈਟ ਟਰੇਨਿੰਗ, ਸਕਿਲ ਸੁਧਾਰ, ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਅਤੇ ਮਾਈ ਭਾਗੋ ਆਰਮਡ ਫੋਰਸਿਸ ਆਦਿ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮਾਸ ਕਾਉੰਸਲਿੰਗ ਪ੍ਰੋਗਰਾਮ ਵਿੱਚ ਸ਼੍ਰੀ ਵਿਕਰਮ ਜੀਤ, ਜਿਲਾ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਾਲਾਈ ਅਫਸਰ, ਤਰਨ ਤਾਰਨ, , ਗੁਰਜਿੰਦਰ ਸਿੰਘ, ਸਰਕਾਰੀ ਬਹੁਤਕਨੀਕੀ ਕਾਲਜ, ਭਿੱਖੀਵਿੰਡ, ਨਵਜੋਤ ਸਿੰਘ ਸੀ-ਪਾਈਟ ਪੱਟੀ, ਰਵਿੰਦਰ ਸਿੰਘ ਸੀ-ਪਾਈਟ ਪੱਟੀ, ਜਸਪਾਲ ਸਿੰਘ ਆਈ.ਟੀ.ਆਈ. ਪੱਟੀ, ਸੁਖਨੀਤ ਸਿੰਘ ਆਈ.ਟੀ.ਆਈ. ਸਰਹਾਲੀ, ਮਨਪ੍ਰੀਤ ਕੌਰ ਇੰਸਟਰਕੰਟਰ, ਆਈ.ਟੀ.ਆਈ, ਕੱਦ ਗਿੱਲ, ਸੰਜੀਵ ਗਰਗ ਸ.ਸ.ਸ.ਸ ਚੋਹਲਾ ਸਾਹਿਬ, ਵੱਲੋ ਸ਼ਿਰਕਤ ਕੀਤੀ ਗਈ ਅਤੇ ਬੱਚਿਆ ਨੂੰ ਆਪਣੇ-ਆਪਣੇ ਵਿਭਾਗ ਨਾਲ ਸੰਬਧਤ ਸਕੀਮਾਂ ਬਾਰੇ ਅਤੇ ਕਰੀਅਰ ਗਾਈਡੈਂਸ ਸੰਬਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪ੍ਰਿੰਸੀਪਲ ਸ਼੍ਰੀ ਗੁਰਿੰਦਰ ਸਿੰਘ ਸ.ਸ.ਸ.ਸਕੂਲ ਫਤਿਆਬਾਦ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਵੱਖ ਵੱਖ ਮਾਹਿਰਾਂ ਵੱਲੋ ਦਿੱਤੀ ਗਈ ਜਾਣਕਾਰੀ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ।