ਬੰਦ ਕਰੋ

ਸਿਵਲ ਹਸਪਤਾਲ ਤਰਨ ਤਾਰਨ ਤੋਂ ਇਲਾਵਾ ਹੁਣ ਪੱਟੀ, ਖਡੂਰ ਸਾਹਿਬ ਅਤੇ ਸੁਰ ਸਿੰਘ ਵਿਖੇ ਵੀ ਕੋਵਿਡ-19 ਟੈਸਿਟਿੰਗ ਲਈ ਬਣਾਏ ਗਏ ਸੈਂਪਲ ਕੁਲੈਕਸ਼ਨ ਸੈਂਟਰ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 24/04/2020
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਸਿਵਲ ਹਸਪਤਾਲ ਤਰਨ ਤਾਰਨ ਤੋਂ ਇਲਾਵਾ ਹੁਣ ਪੱਟੀ, ਖਡੂਰ ਸਾਹਿਬ ਅਤੇ ਸੁਰ ਸਿੰਘ ਵਿਖੇ ਵੀ ਕੋਵਿਡ-19 ਟੈਸਿਟਿੰਗ ਲਈ ਬਣਾਏ ਗਏ ਸੈਂਪਲ ਕੁਲੈਕਸ਼ਨ ਸੈਂਟਰ-ਡਿਪਟੀ ਕਮਿਸ਼ਨਰ
ਤਰਨ ਤਾਰਨ, 24 ਅਪ੍ਰੈਲ :
ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਕੋਵਿਡ-19 ਆਰ. ਟੀ. ਪੀ. ਸੀ. ਆਰ. ਟੈਸਿਟਿੰਗ ਲਈ ਚਾਰ ਸੈਂਪਲ ਕੁਲੈਕਸ਼ਨ ਸੈਂਟਰ ਨਿਰਧਾਰਿਤ ਕੀਤੇ ਗਏ ਹਨ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਸਿਵਲ ਹਸਪਤਾਲ ਤਰਨ ਤਾਰਨ ਤੋਂ ਇਲਵਾ ਹੁਣ ਸਬ-ਡਵੀਜ਼ਨ ਹਸਪਤਾਲ ਪੱਟੀ, ਖਡੂਰ ਸਾਹਿਬ ਅਤੇ ਕਮਿਊਨਿਟੀ ਹੈੱਲਥ ਸੈਂਟਰ ਸੁਰ ਸਿੰਘ ਵਿਖੇ ਵੀ ਕੋਵਿਡ-19 ਟੈਸਿਟਿੰਗ ਲਈ ਸੈਂਪਲ ਕੁਲੈਕਸ਼ਨ ਸੈਂਟਰ ਬਣਾਏ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਸਾਰੇ ਪ੍ਰਾਈਵੇਟ ਹਸਪਤਾਲਾਂ, ਜਿੱਥੇ ਫਲੂ ਦੇ ਲੱਛਣਾਂ ਵਾਲੇ ਮਰੀਜ਼ ਆਉਂਦੇ ਹਨ, ਉਨ੍ਹਾਂ ਦੇ ਸੈਂਪਲ ਵੀ ਇਹਨਾਂ ਸੈਂਪਲ ਕੁਲੈਕਸ਼ਨ ਸੈਂਟਰ ਵਿੱਚ ਲੈਣ ਯਕੀਨੀ ਬਣਾਏ ਜਾਣਗੇ।ਉਹਨਾਂ ਦੱਸਿਆ ਕਿ ਇਸ ਲਈ ਸਿਹਤ ਵਿਭਾਗ ਦੇ ਵੱਖ-ਵੱਖ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਰੈਪਿਡ ਰਿਸਪੌਂਸ ਟੀਮਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਫਲੂ ਦੇ ਲੱਛਣਾਂ ਵਾਲੇ ਸਾਰੇ ਸ਼ੱਕੀ ਮਰੀਜ਼ਾਂ ਦਾ ਐਕਟਿਵ ਸਰਵੀਲੈਂਸ ਕੀਤਾ ਜਾਵੇ ਅਤੇ ਉਹਨਾਂ ਦਾ ਟੈਸਟ ਕਰਵਾਉਣਾ ਯਕੀਨੀ ਬਣਾਇਆ ਜਾਵੇ।ਉਹਨਾਂ ਕਿਹਾ ਕਿ ਸਮੂਹ ਐੱਸ. ਐੱਮ. ਓਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਝੁੱਗੀਆਂ, ਇੱਟਾਂ ਦੇ ਭੱਠੇ ਅਤੇ ਹੌਟ ਸਪੋਟ ਏਰੀਆਂ, ਜਿੰਨ੍ਹਾਂ ਵਿੱਚ ਕੋਵਿਡ-19 ਦੇ ਫੈਲਣ ਦਾ ਖਤਰਾ ਜ਼ਿਆਦਾ ਹੈ, ਉਨ੍ਹਾਂ ਦੇ ਟੈਸਟ ਕਰਵਾਏ ਜਾਣ।ਗਰਭਵਤੀ ਔਰਤਾਂ (ਲੱਛਣਾਂ ਤੋਂ ਬਿਨ੍ਹਾਂ ਵੀ), ਜਿੰਨ੍ਹਾਂ ਦੀ ਡਲਿਵਰੀ ਅਗਲੇ 5 ਦਿਨਾਂ ਵਿੱਚ ਹੋਣ ਦੀ ਸੰਭਾਵਨਾ ਹੈ, ਉਨ੍ਹਾਂ ਦਾ ਟੈਸਟ ਕਰਵਾਉਣਾ ਯਕੀਨੀ ਬਣਾਇਆ ਜਾਵੇ।ਉਹਨਾਂ ਕਿਹਾ ਕਿ ਇੱਕੋ ਦਿਨ ਲਏ ਗਏ ਸੈਂਪਲ, ਉਸੇ ਦਿਨ ਹੀ ਲੈਬ ਵਿੱਚ ਪਹੁੰਚਾਉਣੇ ਯਕੀਨੀ ਬਣਾਏ ਜਾਣ।
ਉਹਨਾਂ ਦੱਸਿਆ ਕਿ ਸਬ-ਡਵੀਜ਼ਨ ਹਸਪਤਾਲ ਪੱਟੀ, ਘਰਿਆਲ, ਕੈਰੋਂ ਅਤੇ ਪੱਟੀ ਏਰੀਆਂ ਨੂੰ ਕਵਰ ਕਰੇਗਾ,  ਸਬ-ਡਵੀਜ਼ਨ ਹਸਪਤਾਲ ਖਡੂਰ ਸਾਹਿਬ, ਮੀਆਂਵਿੰਡ ਅਤੇ ਖਡੂਰ ਸਾਹਿਬ ਅਤੇ ਕਮਿਊਨਿਟੀ ਹੈੱਲਥ ਸੈਂਟਰ ਸੁਰ ਸਿੰਘ, ਕਸੇਲ, ਸੁਰ ਸਿੰਘ ਅਤੇ ਖੇਮਕਰਨ ਏਰੀਆਂ ਨੂੰ ਕਵਰ ਕਰੇਗਾ।
————–