ਬੰਦ ਕਰੋ

ਸੁਪਰ ਐੱਸ. ਐੱਮ. ਐੱਸ. ਵਾਲੀ ਕੰਬਾਈਨ ਤੋਂ ਬਿਨਾਂ ਨਹੀ ਹੋਵੇਗੀ ਝੋਨੇ ਦੀ ਕਟਾਈ.. ਉਲੰਘਣਾ ਕਰਨ ਵਾਲੇ ਕਿਸਾਨਾਂ ਤੇ ਕੰਬਾਈਨ ਮਾਲਕਾਂ ਖਿਲਾਫ ਹੋਵੇਗੀ ਸਖਤ ਕਾਰਵਾਈ-ਡਿਪਟੀ ਕਮਿਸ਼ਨਰ ਤਰਨ ਤਾਰਨ

ਪ੍ਰਕਾਸ਼ਨ ਦੀ ਮਿਤੀ : 30/08/2019
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਸੁਪਰ ਐੱਸ. ਐੱਮ. ਐੱਸ. ਵਾਲੀ ਕੰਬਾਈਨ ਤੋਂ ਬਿਨਾਂ ਨਹੀ ਹੋਵੇਗੀ ਝੋਨੇ ਦੀ ਕਟਾਈ-ਡਿਪਟੀ ਕਮਿਸ਼ਨਰ
ਉਲੰਘਣਾ ਕਰਨ ਵਾਲੇ ਕਿਸਾਨਾਂ ਤੇ ਕੰਬਾਈਨ ਮਾਲਕਾਂ ਖਿਲਾਫ ਹੋਵੇਗੀ ਸਖਤ ਕਾਰਵਾਈ
ਤਰਨ ਤਾਰਨ, 30 ਅਗਸਤ :
ਡਿਪਟੀ ਕਮਿਸਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦੁਰਸਤ ਪੰਜਾਬ ਤਹਿਤ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਹਿੱਤ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸੰਭਾਲਣ ਵਾਲੀ ਖੇਤੀ ਮਸ਼ੀਨਰੀ ਉਪਰ ਸਬਸਿਡੀ ਦਿੱਤੀ ਜਾ ਰਹੀ ਹੈ, ਜਿਸ ਤਹਿਤ ਇਸ ਵਾਰ ਸੁਪਰ ਐੱਸ. ਐੱਮ. ਐੱਸ. ਵਾਲੀ ਕੰਬਾਈਨ ਤੋਂ ਬਿਨਾਂ ਝੋਨੇ ਦੀ ਵਾਢੀ ਨਹੀ ਹੋਣ ਦਿੱਤੀ ਜਾਵੇਗੀ।ਉਹਨਾਂ ਕੰਬਾਈਨ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਕਟਾਈ ਤੋਂ ਪਹਿਲਾ ਆਪਣੀ ਕੰਬਾਇਨ ਨਾਲ ਸੁਪਰ ਐੱਸ. ਐੱਮ. ਐੱਸ. ਜ਼ਰੂਰ ਲਗਾਉਣ।
ਸ੍ਰੀ ਸੱਭਰਵਾਲ ਨੇ ਕਿਹਾ ਕੰਬਾਈਨ ਹਾਰਵੈਸਟਰਾਂ ‘ਤੇ ਲੱਗਣ ਵਾਲਾ ਸੁਪਰ ਐੱਸ. ਐੱਮ. ਐੱਸ., ਹੈਪੀ ਸੀਡਰ, ਜੀਰੋ ਟਿੱਲ ਡਰਿੱਲ, ਪੈਡੀ ਸਟਰਾਅ ਚੌਪਰ, ਪੈਡੀ ਸਟਰਾਅ ਮਲਚਰ, ਰਿਵਰਸੀਬਲ ਹਾਈਡਰੋਲਿਕ ਐੱਮ. ਬੀ. ਪਲਾੳ ਆਦਿ ‘ਤੇ ਸਬਸਿਡੀ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਸਾਲ ਝੋਨੇ ਦੀ ਵਾਢੀ ਦੌਰਾਨ ਕੋਈ ਵੀ ਕੰਬਾਈਨ ਬਿਨਾਂ ਸੁਪਰ ਐੱਸ. ਐੱਮ. ਐੱਸ. ਤੋਂ ਚੱਲਣ ਨਹੀ ਦਿੱਤੀ ਜਾਵੇਗੀ ਅਤੇ ਉਲੰਘਣਾ ਕਰਨ ਵਾਲੇ ਕੰਬਾਈਨ ਮਾਲਕ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਇਸ ਲਈ ਕੋਈ ਵੀ ਕਿਸਾਨ ਅਤੇ ਕੰਬਾਈਨ ਮਾਲਕ ਉਲੰਘਣਾ ਨਾ ਕਰੇ।
ਮੁੱਖ ਖੇਤੀਬਾੜੀ ਅਫਸਰ ਸ੍ਰੀ ਹਰਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲਾ ਤਰਨ ਤਾਰਨ ਵਿੱਚ ਝੋਨੇ ਦੀ ਵਾਢੀ ਪ੍ਰਮੁੱਖ ਤੌਰ ‘ਤੇ ਕੰਬਾਈਨ ਹਾਰਵੈਸਟਰ ਮਸ਼ੀਨਾਂ ਨਾਲ ਕੀਤੀ ਜਾਂਦੀ ਹੈ। ਕੰਬਾਈਨ ਪਿੱਛੇ ਲੱਗਣ ਵਾਲੇ ਸੁਪਰ ਐੱਸ. ਐੱਮ. ਐੱਸ. ਨਾਲ ਪਰਾਲੀ ਦੇ ਛੋਟੇ-ਛੋਟੇ ਟੁੱਕੜੇ ਹੋ ਜਾਂਦੇ ਹਨ, ਜਿਸ ਉਪਰੰਤ ਨਾਲ ਹੋਰ ਮਸ਼ੀਨਾਂ ਨੂੰ ਚਲਾਉਣਾ ਸੌਖਾ ਹੋ ਜਾਂਦਾ ਹੈ। ਇਸ ਸਾਲ ਵੀ ਸੁਪਰ ਐੱਸ. ਐੱਮ. ਐੱਸ. ਦੀਆਂ 46 ਅਰਜੀਆਂ ਮਨਜ਼ੂਰ ਕਰ ਲਈਆਂ ਗਈਆਂ ਹਨ, ਜਿਹਨਾਂ ‘ਤੇ ਸਰਕਾਰ ਵੱਲੋ ਸਬਸਿਡੀ ਦਿੱਤੀ ਜਾਣੀ ਹੈ। 
————–