ਬੰਦ ਕਰੋ

ਹਰ ਇਕ ਬੱਚੇ ਦਾ ਮੀਜ਼ਲ-ਰੁਬੇਲਾ ਟੀਕਾਕਰਨ ਹੋਵੇ ਯਕੀਨੀ-ਡਿਪਟੀ ਕਮਿਸ਼ਨਰ ਬਲਦੀਪ ਕੌਰ

ਪ੍ਰਕਾਸ਼ਨ ਦੀ ਮਿਤੀ : 22/06/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਹਰ ਇਕ ਬੱਚੇ ਦਾ ਮੀਜ਼ਲ-ਰੁਬੇਲਾ ਟੀਕਾਕਰਨ ਹੋਵੇ ਯਕੀਨੀ-ਡਿਪਟੀ ਕਮਿਸ਼ਨਰ ਬਲਦੀਪ ਕੌਰ
ਵਿਸ਼ੇਸ਼ ਕੈਂਪ ਲਗਾ ਕੇ ਮੀਜ਼ਲ ਅਤੇ ਰੁਬੇਲਾ ਟੀਕਾਕਰਨ ਨੂੰ 100 ਫੀਸਦੀ ਕੀਤਾ ਜਾਵੇ ਮੁਕੰਮਲ
ਤਰਨਤਾਰਨ, 21 ਜੂਨ :
ਜ਼ਿਲਾ੍ਹ ਤਰਨਤਾਰਨ ਵਿੱਚੋਂ ਮੀਜ਼ਲ ਅਤੇ ਰੁਬੇਲਾ ਨੂੰ ਖਤਮ ਕਰਨ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਸ਼੍ਰੀਮਤੀ ਬਲਦੀਪ ਕੌਰ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਨਾਲ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਦੇ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਮਨਿੰਦਰ ਕੌਰ, ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ, ਜ਼ਿਲਾ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੌਰ, ਵਿਸ਼ਵ ਸਿਹਤ ਸੰਸਥਾ ਦੇ ਸਰਵੀਲੈਂਸ ਅਧਿਕਾਰੀ ਡਾ. ਇਸ਼ਿਤਾ ਅਤੇ ਵੱਖ ਵੱਖ ਬਲਾਕਾਂ ਦੇ ਸੀਨੀਅਰ ਮੈਡੀਕਲ ਅਫਸਰ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਮੌਜੂਦ ਰਹੇ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀਮਤੀ ਬਲਦੀਪ ਕੌਰ ਨੇ ਸੀਨਅਰ ਮੈਡੀਕਲ ਅਫਸਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਕਿ ਅਧੂਰੇ ਟੀਕਾਕਰਨ ਵਾਲੇ ਬੱਚਿਆਂ ਦੀ ਸ਼ਨਾਖਤ ਕਰਨੀ ਯਕੀਨੀ ਬਣਾਈ ਜਾਵੇ ਅਤੇ ਜਿੰਨਾਂ ਖੇਤਰਾਂ ਦੇ ਵਿੱਚ ਟੀਕਾਕਰਨ ਘੱਟ ਹੈ ਉਥੇ ਤੁਰੰਤ ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਜਾਣ।
ਡਿਪਟੀ ਕਮਿਸ਼ਨਰ ਵੱਲੋਂ ਦੂਜੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਰਪੰਚਾਂ, ਪੰਚਾਂ, ਸੈਕਟਰੀਆਂ, ਨੰਬਰਦਾਰਾਂ ਰਾਹੀ ਪਿੰਡ ਪੱਧਰ ‘ਤੇ ਅਤੇ ਮਿਊਂਨੀਸਿਪਲ ਕਾਰਪੋਰੇਸ਼ਨ ਰਾਹੀ ਸ਼ਹਿਰੀ ਖੇਤਰਾਂ ਦੇ ਵਿੱਚ ਮੁਨਿਆਦੀ ਕਰਵਾ ਕੇ ਲੋਕਾਂ ਨੂੰ ਵੱਧ ਤੋਂ ਵੱਧ ਮੀਜ਼ਲ ਰੁਬੇਲਾ ਟੀਕਾਕਰਨ ਦੇ ਲਈ ਚਲਾਈ ਜਾ ਰਹੀ ਮੁਹਿੰਮ ਦਾ ਵੱਧ ਵੱਧ ਲਾਹਾ ਲੈਣ ਲਈ ਜਾਗਰੂਕ ਕੀਤਾ ਜਾਵੇ ਤਾਂ ਜੋਂ ਕੋਈ ਵੀ ਬੱਚਾ ਇਸ ਟੀਕਾਕਰਨ ਤੋਂ ਬਿਨਾਂ ਨਾ ਰਹੇ ਅਤੇ ਇਹ ਟੀਕਾਕਰਨ 100 ਫੀਸਦੀ ਮੁਕੰਮਲ ਕੀਤਾ ਜਾ ਸਕੇ।

ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਸਮੂਹ ਸਕੂਲਾਂ ਦੇ ਮੁੱਖ ਅਧਿਆਪਕਾਂ ਰਾਹੀ ਸਕੂਲਾਂ ਦੇ ਵਿੱਚ ਪੜ੍ਹ ਰਹੇਬ ਬੱਚਿਆਂ ਦੇ ਟੀਕਾਕਰਨ ਕਾਰਡ ਚੈਕ ਕਰਨ ਲਈ ਹਦਾਇਤ ਦਿੱਤੀ ਜਾਵੇਬ ਤਾਂ ਜੋ ਜਿੰਨਾਂ ਬੱਚਿਆਂ ਦਾ ਟੀਕਾਕਰਨ ਪੂਰਾ ਨਹੀਂ ਹੈ ਉਨਾਂ ਦੇ ਮਾਤਾ ਪਿਤਾ ਨੂੰ ਟੀਕਾਕਰਨ ਮੁਕੰਮਲ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇ।
ਇਸ ਮੌਕੇ ਸਿਵਲ ਸਰਜਨ, ਡਾ. ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਮੀਜ਼ਲ ਰੁਬੇਲਾ ਟੀਕਾਕਰਨ ਕੈਪ ਲਗਾਏ ਜਾ ਰਹੇ ਹਨ ਅਤੇ ਉਨਾਂ ਸਮੂਹ ਐਸ ਐਮ ਓਜ਼ ਤੇ ਸਬੰਧਤ ਸਿਹਤ ਕਰਮੀਆਂ ਨੂੰ ਹਦਾਇਤ ਕੀਤੀ ਕਿ ਇਨਾਂ ਕੈਂਪਾਂ ਦੌਰਾਨ ਟੀਕਾਕਰਨ ਤੋਂ ਰਹਿੰਦੇ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦਾ ਟੀਕਾਕਰਨ ਮੁਕੰਮਲ ਕਰਨਾ ਯਕੀਨੀ ਬਣਾਉਣ।
ਇਸ ਮੌਕੇ ਜ਼ਿਲਾ ਟੀਕਾਕਰਨ ਅਫਸਰ, ਡਾ.ਵਰਿੰਦਰਪਾਲ ਕੌਰ ਨੇ ਕਿਹਾ ਕਿ ਹਾਈ ਰਿਸਕ ਅਬਾਦੀ ਵਾਲੇ ਖੇਤਰਾਂ ਜਿਵੇ ਕਿ ਝੱੁਗੀਆ, ਝੌਪੜੀਆਂ, ਇਟਾਂ ਦੇ ਭੱਠਿਆਂ ਅਤੇ ਪਰਵਾਸ ਕਰ ਰਹੇ ਅਬਾਦੀ ਵਾਲੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਪਹਿਲ ਦੇ ਅਧਾਰ ‘ਤੇ ਕੀਤਾ ਜਾਵੇ।ਉਨਾਂ ਕਿਹਾ ਕਿ ਮਾਈਕਰੋ ਪਾਲਨ ਅਧੀਨ ਸਮੂਹ ਪਿੰਡਾਂ ਦੇ ਵਿੱਚ ਸਿਹਤ ੜਿਾਗ ਦੀਆਂ ਗਰੂਦੁਆਰਾ ਸਾਹਿਬ, ਆਂਗਨਵਾੜੀ ਕੇਂਦਰਾਂ ਤੇ ਸਾਂਝੇ ਜਨਤਕ ਸਥਾਨਾਂ ‘ਤੇ ਪਹੁੰਚੇ ਕਰਕੇ ਟੀਕਾਕਰਨ ਨੂੰ ਸਮੇਂ ਸਿਰ ਯਕੀਨੀ ਬਣਾਉਣ।