ਬੰਦ ਕਰੋ

ਹੁਣ ਤੱਕ ਜ਼ਿਲੇ ਵਿੱਚ 5000 ਤੋਂ ਵੱਧ ਨਵੇਂ ਯੂੂਜਰਜ਼ ਨੇ ਕੋਵਾ ਐਪ ਡਾਉਨਲੋਡ ਕਰਕੇ ਜੁਆਇੰਨ ਕੀਤਾ “ਮਿਸ਼ਨ ਫਤਿਹ”-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 07/07/2020

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ

“ਮਿਸ਼ਨ ਫਤਿਹ”
ਹੁਣ ਤੱਕ ਜ਼ਿਲੇ ਵਿੱਚ 5000 ਤੋਂ ਵੱਧ ਨਵੇਂ ਯੂੂਜਰਜ਼ ਨੇ ਕੋਵਾ ਐਪ ਡਾਉਨਲੋਡ ਕਰਕੇ ਜੁਆਇੰਨ ਕੀਤਾ “ਮਿਸ਼ਨ ਫਤਿਹ”-ਡਿਪਟੀ ਕਮਿਸ਼ਨਰ
94653- 39933 ‘ਤੇ ਮਿਸ ਕਾਲ ਕਰਕੇ ਵੀ ਜੁੜਿਆ ਜਾ ਸਕਦਾ ਹੈ “ਮਿਸ਼ਨ ਫ਼ਤਿਹ” ਨਾਲ
ਤਰਨ ਤਾਰਨ, 6 ਜੁਲਾਈ :
ਤਰਨ ਤਾਰਨ ਜ਼ਿਲ੍ਹੇ ਦੇ ਲੋਕ ਤੇਜ਼ੀ ਨਾਲ ਕਰੋਨਾ ਵਾਇਰਸ ਖਿਲਾਫ਼ ਇੱਕ ਹਥਿਆਰ ਵਜੋਂ ੳੱੁਭਰੀ ਪੰਜਾਬ ਸਰਕਾਰ ਦੀ ਮੋਬਾਇਲ ਐਪ ‘ਕੋਵਾ ਪੰਜਾਬ’ ਨੂੰ ਡਾਊਨਲੋਡ ਕਰ ਰਹੇ ਹਨ ਅਤੇ ਨਵੇਂ ਡਾਊਨਲੋਡ ਕਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਰ ਵਾਧਾ ਹੋ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ “ਮਿਸ਼ਨ ਫਤਿਹ” ਅਭਿਆਨ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਜ਼ਿਲੇ ਵਿੱਚ ਲੱਗਭੱਗ 5000 ਤੋਂ ਵੱਧ ਨਵੇਂ ਯੂੂਜਰਜ਼ ਨੇ ਕੋਵਾ ਐਪ ਡਾਉਨਲੋਡ ਕਰਕੇ ਮਿਸ਼ਨ ਫਤਿਹ ਜੁਆਇੰਨ ਕੀਤਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਾ ਐਪ ਪੂਰੀ ਤਰਾਂ ਸੁਰੱਖਿਅਤ ਸਰਕਾਰੀ ਐਪ ਹੈ, ਜਿਸ ਤੇ ਕੋਵਿਡ-19 ਸਬੰਧੀ ਹਰ ਅਧਿਕਾਰਤ ਜਾਣਕਾਰੀ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾਂਦੀ ਹੈ। ਇਸ ਐਪ ਰਾਹੀਂ ਲੋਕ ਆਪਣੇ-ਆਪ ਈ-ਪਾਸ ਵੀ ਜਨਰੇਟ ਕਰ ਸਕਦੇ ਹਨ। ਈ-ਸੰਜੀਵਨੀ ਰਾਹੀਂ ਡਾਕਟਰਾਂ ਨਾਲ ਵੀਡੀਓ ਕਾਲ ਕਰ ਸਕਦੇ ਹਨ। ਦੂਜੇ ਰਾਜਾਂ ਤੋਂ ਆਉਣ ਵਾਲੇ ਵਿਅਕਤੀਆਂ ਜਾਂ ਭੀੜ ਦੀ ਸੂਚਨਾ ਦੇ ਸਕਦੇ ਹਨ। ਇਸ ਤੋਂ ਬਿਨਾਂ ਇਸ ਐਪ ‘ਤੇ ਲੋਕ ਆਪਣੇ ਨੇੜੇ ਦੇ ਕੋਵਿਡ-19 ਪੀੜ੍ਹਤ ਮਰੀਜ਼ ਤੋਂ ਦੂਰੀ ਦਾ ਵੀ ਪਤਾ ਲਗਾ ਸਕਦੇ ਹਨ। ਇਹ ਬਲੂਟੂੱਥ ਅਤੇ ਲੋਕੇਸ਼ਨ ਦੇ ਅਧਾਰ ‘ਤੇ ਯੂਜਰ ਨੂੰ ਕੋਵਿਡ-19 ਦੇ ਖਤਰੇ ਤੋਂ ਸੁਚੇਤ ਕਰਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਐਪ ਰਾਹੀਂ “ਮਿਸ਼ਨ ਫਤਿਹ” ਨਾਲ ਵੀ ਜੁੜਿਆ ਜਾ ਸਕਦਾ ਹੈ। ਇਸ ਮਿਸ਼ਨ ਜੁਆਇੰਨ ਕਰਨ ‘ਤੇ ਹਰੇਕ ਯੂਜਰ ਨੂੰ ਇਕ ਰੈਫਰਲ ਕੋਡ ਮਿਲਦਾ ਹੈ ਅਤੇ ਵਿਅਕਤੀ ਇਸ ਰੈਫਰਲ ਕੋਡ ਦੇ ਹਵਾਲੇ ਨਾਲ ਹੋਰਨਾਂ ਨੂੰ ਮਿਸ਼ਨ ਫਤਿਹ ਜੁਆਇਨ ਕਰਵਾਉਂਦਾ ਹੈ ਤਾਂ ਉਸਨੂੰ ਪੁਆਇੰਟ ਮਿਲਦੇ ਹਨ। ਇਸ ਤਰਾਂ ਜਿਆਦਾ ਪੁਆਇੰਟ ਹਾਸਲ ਕਰਨ ਵਾਲਿਆਂ ਨੂੰ ਪੰਜਾਬ ਸਰਕਾਰ ਵੱਲੋਂ “ਮਿਸ਼ਨ ਫਤਿਹ ਯੋਧੇ” ਦਾ ਸਰਟੀਫਿਕੇਟ ਅਤੇ ਟੀ-ਸ਼ਰਟ ਭੇਂਟ ਕੀਤੀ ਜਾਵੇਗੀ। ਤਰਨ ਤਾਰਨ ਜ਼ਿਲੇ ਦੇ 12 ਲੋਕ ਕਾਂਸਾ ਸਰਟੀਫਿਕੇਟ ਅਤੇ 4 ਲੋਕ ਸਿਲਵਰ ਸਰਟੀਫਿਕੇਟ ਜਿੱਤ ਚੁੱਕੇ ਹਨ। ਡਿਪਟੀ ਕਮਿਸ਼ਨਰ ਨੇ ਸਭ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਬਿਮਾਰੀ ਸਬੰਧੀ ਹਰ ਸਹੀ ਜਾਣਕਾਰੀ ਲਈ ਆਪਣੇ ਮੋਬਾਇਲ ‘ਤੇ ਕੋਵਾ ਐਪ ਜ਼ਰੂਰ ਡਾਊਨਲੋਡ ਕਰਨ। ਉਨਾਂ ਨੇ ਦੱਸਿਆ ਕਿ ਇਸ ਤੋਂ ਬਿਨਾਂ ਮੋਬਾਇਲ ਨੰਬਰ 94653- 39933 ‘ਤੇ ਮਿਸ ਕਾਲ ਕਰਕੇ ਵੀ ਮਿਸ਼ਨ ਫਤਿਹ ਨਾਲ ਜੁੜਿਆ ਜਾ ਸਕਦਾ ਹੈ।    
—————–