ਬੰਦ ਕਰੋ

ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵਲੋਂ ਮੁਹੱਈਆ ਕਰਵਾਇਆ ਜਾ ਰਿਹਾ ਝੋਨੇ/ਬਾਸਮਤੀ ਦਾ ਬੀਜ ਅਤੇ ਪਨੀਰੀ-ਮੁੱਖ ਖੇਤੀਬਾੜੀ ਅਫਸਰ

ਪ੍ਰਕਾਸ਼ਨ ਦੀ ਮਿਤੀ : 25/07/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵਲੋਂ ਮੁਹੱਈਆ ਕਰਵਾਇਆ ਜਾ ਰਿਹਾ ਝੋਨੇ/ਬਾਸਮਤੀ ਦਾ ਬੀਜ ਅਤੇ ਪਨੀਰੀ-ਮੁੱਖ ਖੇਤੀਬਾੜੀ ਅਫਸਰ
ਤਰਨ ਤਾਰਨ, 24 ਜੁਲਾਈ :
ਮੁੱਖ ਖੇਤੀਬਾੜੀ ਅਫਸਰ ਤਰਨਤਾਰਨ ਡਾ. ਹਰਪਾਲ ਸਿੰਘ ਪੰਨੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਤਰਨਤਾਰਨ ਵਿੱਚ ਹੜ੍ਹਾਂ ਕਰਕੇ ਲਗਭਗ 11480 ਹੈਕਟੇਅਰ ਰਕਬਾ ਵੱਖ-ਵੱਖ ਫਸਲਾਂ ਅਧੀਨ ਖਰਾਬ ਹੋਇਆ ਹੈ। ਇਸ ਰਕਬੇ ਵਿੱਚੋਂ ਜ਼ਿਆਦਾਤਰ ਰਕਬਾ ਝੋਨੇ/ਬਾਸਮਤੀ ਅਧੀਨ ਲਗਭਗ 10120 ਹੈਕਟੇਅਰ ਖਰਾਬ ਹੋਇਆ ਹੈ ।
ਉਹਨਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵਲੋਂ ਝੋਨੇ/ਬਾਸਮਤੀ ਦਾ ਬੀਜ਼ ਅਤੇ ਪਨੀਰੀ ਮੁਹੱਈਆ ਕਰਵਾਇਆ ਜਾ ਰਿਹਾ ਹੈ ।ਖੇਤੀਬਾੜੀ ਵਿਭਾਗ ਕੋਲ ਪੂਸਾ 1509 ਦਾ 139.9 ਕੁਇੰਟਲ ਅਤੇ ਪੀ. ਆਰ 126 ਦਾ 50.40 ਕੁਇੰਟਲ ਪ੍ਰਾਪਤ ਹੋਇਆ ਹੈ, ਜਿਸ ਵਿੱਚੋਂ ਅੱਜ ਤੱਕ ਪੂਸਾ 1509 ਦਾ 14.84 ਕੁਇੰਟਲ ਅਤੇ 5 ਕੁਇੰਟਲ ਬੀਜ ਕਿਸਾਨਾਂ ਨੂੰ ਵੰਡਿਆ ਜਾ ਚੁੱਕਾ ਹੈ।ਕਿਸਾਨਾਂ ਨੂੰ ਜ਼ਿਲੇ ਵਿੱਚੋਂ ਹੋਰ ਕਿਸਾਨਾਂ ਤੋਂ ਪਨੀਰੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ ।
ਉਹਨਾਂ ਕਿਹਾ ਕਿ ਜ਼ਿਲੇ ਵਿੱਚ ਹਰ ਬਲਾਕ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਕਿ ਹਰ ਵੇਲੇ ਕਿਸਾਨਾਂ ਨੂੰ ਬੀਜ ਅਤੇ ਪਨੀਰੀ ਮੁਹੱਈਆ ਕਰਾਉਣ ਲਈ ਤਿਆਰ-ਬਰ-ਤਿਆਰ ਰਹਿੰਦੀਆ ਹਨ ਅਤੇ ਸਿੱਧੇ ਤੌਰ ‘ਤੇ ਡਾਇਰੈਕਟਰ ਖੇਤੀਬਾੜੀ ਵੱਲੋਂ ਬਣਾਏ ਗਏ ਪਨੀਰੀ ਸਟੇਟ ਕੰਟਰੋਲ ਰੂਮ ਨਾਲ ਸੰਪਰਕ ਵਿੱਚ ਹਨ ਅਤੇ ਸਟੇਟ ਕੰਟਰੋਲ ਰੂਮ ਰਾਹੀਂ ਆ ਰਹੀ ਕਿਸਾਨਾਂ ਦੀ ਪਨੀਰੀ ਅਤੇ ਬੀਜ ਦੀ ਮੰਗ ਅਨੁਸਾਰ ਤੁਰੰਤ ਉਪਲੱਬਧ ਕਰਵਾ ਕੇ ਪੂਰਾ ਕੀਤਾ ਜਾ ਰਿਹਾ ਹੈ ।ਉਹਨਾਂ ਕਿਹਾ ਕਿ ਖੇਤੀਬਾੜੀ ਵਿਭਾਗ ਇਸ ਮੁਸ਼ਕਿਲ ਦੀ ਘੜੀ ਵਿੱਚ ਕਿਸਾਨਾਂ ਦੇ ਨਾਲ ਖੜਾ ਹੈ ਅਤੇ ਕਿਸਾਨਾਂ ਦੀ ਹਰ ਸੰਭਵ ਮੱਦਦ ਕਰਨ ਲਈ ਤਿਆਰ ਹੈ ।