ਬੰਦ ਕਰੋ

ਜ਼ਿਲ੍ਹਾ ਤਰਨ ਤਾਰਨ ਵਿੱਚ ਸਮੂਹ ਕੋਲਡ ਸਟੋਰਾਂ ਨੂੰ ਆਲੂ ਦੀ ਫਸਲ ਸਟੋਰ ਕਰਨ ਸਬੰਧੀ ਹੁਕਮ ਜਾਰੀ

ਪ੍ਰਕਾਸ਼ਨ ਦੀ ਮਿਤੀ : 26/03/2020
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹਾ ਤਰਨ ਤਾਰਨ ਵਿੱਚ ਸਮੂਹ ਕੋਲਡ ਸਟੋਰਾਂ ਨੂੰ ਆਲੂ ਦੀ ਫਸਲ ਸਟੋਰ ਕਰਨ ਸਬੰਧੀ ਹੁਕਮ ਜਾਰੀ
ਤਰਨ ਤਾਰਨ, 26 ਮਾਰਚ :
ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ, ਜ਼ਿਲ੍ਹਾ ਤਰਨ ਤਾਰਨ ਵਿੱਚ ਸਮੂਹ ਕੋਲਡ ਸਟੋਰਾਂ ਨੂੰ ਆਲੂ ਦੀ ਫਸਲ ਸਟੋਰ ਕਰਨ ਵਾਸਤੇ ਮਿਤੀ 10 ਅਪ੍ਰੈਲ , 2020 ਤੱਕ ਖੁੱਲ੍ਹੇ ਰੱਖਣ ਦੇ ਹੁਕਮ ਦਿੱਤੇ ਹਨ। ਸਟੋਰ ਮਾਲਕ ਕੋਵਿਡ-19 ਦੇ ਫੈਲਾਅ ਨੰੁ ਰੋਕਣ ਲਈ ਭਾਰਤ ਸਰਕਾਰ, ਪੰਜਾਬ ਸਰਕਾਰ ਅਤੇ ਇਸ ਦਫ਼ਤਰ ਵੱਲੋਂ ਸਮੇਂ ਸਮੇਂ ਜਾਰੀ ਹੋਈਆਂ ਹਦਾਇਤਾਂ ਦੀ ਪਾਲਣਾ ਦੇ ਨਾਲ ਨਾਲ ਘੱਟੋ-ਘੱਟ 1.50 ਤੋਂ 2. 00 ਮੀਟਰ ਦੀ ਸਮਾਜਿਕ ਦੂਰੀ ਬਣਾ ਕੇ ਰੱਖਣਗੇ।ਕਿਸੇ ਵੀ ਹਾਲਤ ਵਿੱਚ ਲੋਡਿੰਗ-ਅਨਲੋਡਿੰਗ ਅਤੇ ਗਰੇਡਿੰਗ ਦੌਰਾਨ 10 ਤੋਂ ਜ਼ਿਆਦਾ ਵਿਅਕਤੀਆਂ ਦੀ ਲੇਬਰ ਇਕੱਠੀ ਨਹੀਂ ਹੋਣ ਦਿੱਤੀ ਜਾਵੇਗੀ।
ਇਹ ਵੀ ਹੁਕਮ ਜਾਰੀ ਕੀਤਾ ਜਾਂਦਾ ਹੈ ਕਿ ਕਿਸਾਨਾਂ ਨੂੰ ਆਪਣੀ ਫਸਲ ਕੋਲਡ ਸਟੋਰਾਂ ਤੱਕ ਲਿਜਾਣ ਲਈ ਉਨ੍ਹਾਂ ਦੇ ਵਹੀਕਲ ਸਮੇਤ ਕਰਫ਼ਿਊ ਛੋਟ ਦਿੱਤੀ ਜਾਂਦੀ ਹੈ, ਕਿਸਾਨ ਆਪਣੀ ਪਹਿਚਾਣ ਪੱਤਰ ਭਾਵ ਫੋਟੋ ਵੋਟਰ ਕਾਰਡ, ਆਧਾਰ ਕਾਰਡ ਜਾਂ ਡਰਾਈਵਿੰਗ ਲਾਈਸੰਸ ਨਾਲ ਰੱਖੇਗਾ।ਇਹ ਹੁਕਮ ਜ਼ਿਲ੍ਹਾ ਤਰਨ ਤਾਰਨ ਦੀਆਂ ਹੱਦਾਂ ਅੰਦਰ ਕੋਲਡ ਸਟੋਰਾਂ ਅਤੇ ਆਲੂ ਉਤਪਾਦਕਾਂ ਲਈ ਲਾਗੂ ਹੋਵੇਗਾ।
————