ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਨੇ ਜ਼ਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ 14 ਅਪ੍ਰੈਲ, 2020 ਤੱਕ ਕਰਫ਼ਿਊ ਜਾਰੀ ਰੱਖਣ ਦੇ ਦਿੱਤੇ ਹੁਕਮ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਨੇ ਜ਼ਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ
14 ਅਪ੍ਰੈਲ, 2020 ਤੱਕ ਕਰਫ਼ਿਊ ਜਾਰੀ ਰੱਖਣ ਦੇ ਦਿੱਤੇ ਹੁਕਮ
ਤਰਨ ਤਾਰਨ, 31 ਮਾਰਚ :
ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਜ਼ਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ 14 ਅਪ੍ਰੈਲ, 2020 ਤੱਕ ਕਰਫ਼ਿਊ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ।ਕਰਫ਼ਿਊ ਦੌਰਾਨ ਲੋਕਾਂ ਦੇ ਘਰ ‘ਚੋ ਬਾਹਰ, ਗਲੀ, ਰੋਡ ਜਾਂ ਕਿਸੇ ਜਨਤਕ ਥਾਵਾਂ ਆਦਿ ‘ਤੇ ਆਉਣ ਦੀ ਸਖਤ ਮਨਾਹੀ ਹੋਵੇਗੀ।
ਇਹ ਹੁਕਮ ਵਰਦੀਧਾਰੀ ਪੁਲਿਸ ਮੁਲਾਜ਼ਮਾਂ, ਆਰਮੀ, ਬੀ. ਐੱਸ. ਐੱਫ਼, ਐੱਨ. ਡੀ. ਆਰ. ਐੱਫ਼ ਅਤੇ ਹੋਰਹੋਰ ਪੈਰਾ ਮਿਲਟਰੀ ਫੋਰਸਾਂ, ਸਿਹਤ ਅਧਿਕਾਰੀਆਂ ਅਤੇ ਜ਼ਿਲ੍ਹਾ ਮੈਜਿਸਟਰੇਟ ਜਾਂ ਉਸ ਵੱਲੋਂ ਅਧਿਕਾਰਤ ਕੀਤੇ ਗਏ ਅਧਿਕਾਰੀ ਵੱਲੋਂ ਜਾਰੀ ਪਰਮਿਟ ਧਾਰਕਾਂ ‘ਤੇ ਲਾਗੂ ਨਹੀਂ ਹੋਣਗੇ।
ਹੁਕਮਾਂ ਅਨੁਸਾਰ ਜ਼ਿਲ੍ਹਾ ਮੈਜਿਸਟਰੇਟ ਦਫ਼ਤਰ ਵੱਲੋਂ ਪਹਿਲਾ ਜਾਰੀ ਹੁਕਮਾਂ ਅਨੁਸਾਰ ਦਿੱਤੀਆਂ ਗਈਆਂ ਛੋਟਾਂ 14 ਅਪ੍ਰੈਲ, 2020 ਤੱਕ ਬਣੀਆਂ ਰਹਿਣਗੀਆਂ।
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਇਹ ਹੁਕਮ ਪੰਜਾਬ ਰਾਜ ਵਿੱਚ ਕੋਵਿਡ-19 ਦੇ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਅਤੇ ਜ਼ਿਲ੍ਹਾ ਤਰਨ ਤਾਰਨ ਵਿੱਚ ਕੋਵਿਡ-19 ਦੇ ਕੁੱਝ ਸ਼ੱਕੀ ਮਰੀਜ਼ ਸਾਹਮਣੇ ਆਉਣ ਕਾਰਨ ਬਣੇ ਹੰਗਾਮੀ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕ ਹਿੱਤ ਵਿੱਚ ਜਾਰੀ ਕੀਤੇ ਗਏ ਹਨ।
————-