ਬੰਦ ਕਰੋ

ਜ਼ਿਲ੍ਹਾ ਮੈਜਿਸਟਰੇਟ ਨੇ ਸਰਕਾਰੀ ਥਾਵਾਂ, ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਦੀਆਂ ਸੜਕਾਂ ਦੇ ਕਿਨਾਰੇ ਗਾਵਾਂ/ਮੱਝਾਂ ਨੂੰ ਚੁਰਾਉਣ ‘ਤੇ ਲਗਾਈ ਰੋਕ

ਪ੍ਰਕਾਸ਼ਨ ਦੀ ਮਿਤੀ : 01/01/2020
dc
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹਾ ਮੈਜਿਸਟਰੇਟ ਨੇ ਸਰਕਾਰੀ ਥਾਵਾਂ, ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਦੀਆਂ ਸੜਕਾਂ ਦੇ ਕਿਨਾਰੇ ਗਾਵਾਂ/ਮੱਝਾਂ ਨੂੰ ਚੁਰਾਉਣ ‘ਤੇ ਲਗਾਈ ਰੋਕ
ਤਰਨ ਤਾਰਨ, 1 ਜਨਵਰੀ :
ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇੱਕ ਹੁਕਮ ਰਾਹੀਂ, ਜ਼ਿਲ੍ਹਾ ਤਰਨ ਤਾਰਨ ਦੀਆਂ ਸਰਕਾਰੀ ਥਾਵਾਂ ਅਤੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਦੀਆਂ ਸੜਕਾਂ ਦੇ ਕਿਨਾਰੇ ਕਿਸੇ ਵੀ ਗੁੱਜਰ/ਡੇਅਰੀ ਮਾਲਕਾਂ ਵੱਲੋਂ ਗਾਵਾਂ/ਮੱਝਾਂ ਨੂੰ ਚੁਰਾਉਣ ‘ਤੇ ਰੋਕ ਲਗਾਈ ਹੈ।
ਜਾਰੀ ਹੁਕਮ ਅਨਸਾਰ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਗੁੱਜਰ/ਹੋਰ ਡੇਅਰੀ ਮਾਲਕ ਭਾਰੀ ਮਾਤਰਾ ਵਿੱਚ ਗਾਵਾਂ/ਮੱਝਾਂ ਆਦਿ ਲੈ ਕੇ ਜ਼ਿਲ੍ਹਾ ਤਰਨ ਤਾਰਨ ਦੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਘੰੁਮਦੇ ਫਿਰਦੇ ਹਨ, ਜੋ ਕਿ ਲੋਕਾਂ ਦੀਆਂ ਫਸਲਾਂ, ਸੜਕ ਕਿਨਾਰੇ ਅਤੇ ਸਰਕਾਰੀ ਥਾਵਾਂ ਉੱਪਰ ਲਗਾਏ ਗਏ ਬੂਟਿਆਂ ਨੰੂ ਨੁਕਸਾਨ ਪਹੁੰਚਾਉਂਦੇ ਹਨ।ਇਸ ਤੋਂ ਇਲਾਵਾ ਇਹ ਜਾਨਵਰ ਸੜਕਾਂ ਉੱਪਰ ਹਾਦਸਿਆਂ ਦਾ ਕਾਰਨ ਬਣਕੇ ਵੱਡੀ ਗਿਣਤੀ ਵਿੱਚ ਮਨੁੱਖੀ ਜਾਨਾਂ ਦਾ ਨੁਕਸਾਨ ਕਰਦੇ ਹਨ।ਸ੍ਰੀ ਗੂਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਜ਼ਿਲ੍ਹੇ ਦੇ ਹਰ ਇੱਕ ਪਿੰਡ ਅਤੇ ਸ਼ਹਿਰ ਵਿੱਚ ਹਰਿਆਵਲ ਮਿਸ਼ਨ ਤਹਿਤ 550 ਬੂਟੇ ਵੀ ਲਗਾਏ ਜਾ ਰਹੇ ਹਨ।ਜ਼ਿਲ੍ਹਾ ਤਰਨ ਤਾਰਨ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਅਤੇ ਗਰੀਨ ਤਰਨ ਤਾਰਨ ਮਿਸ਼ਨ ਦੀ ਸਫਲਤਾ ਲਈ ਇਸ ‘ਤੇ ਫੌਰੀ ਕਾਰਵਾਈ ਕਰਨ ਦੀ ਜ਼ਰੂਰਤ ਹੈ। ਪਾਬੰਦੀ ਦੇ ਇਹ ਹੁਕਮ 1 ਮਾਰਚ, 2020 ਤੱਕ ਜਾਰੀ ਰਹਿਣਗੇ।