ਬੰਦ ਕਰੋ

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਵੱਲੋਂ ਆਈ.ਟੀ.ਆਈ ਪੱਟੀ ਵਿੱਖੇ ਲਗਾਇਆ ਗਿਆ ਪ੍ਰਧਾਨ ਮੰਤਰੀ ਨੈਸ਼ਨਲ ਅਪ੍ਰੈਂਟਿਸਸ਼ਿਪ ਮੇਲਾ

ਪ੍ਰਕਾਸ਼ਨ ਦੀ ਮਿਤੀ : 12/07/2022

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ

ਪ੍ਰੈਸ ਨੋਟ

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਵੱਲੋਂ ਆਈ.ਟੀ.ਆਈ ਪੱਟੀ ਵਿੱਖੇ ਲਗਾਇਆ ਗਿਆ ਪ੍ਰਧਾਨ ਮੰਤਰੀ ਨੈਸ਼ਨਲ ਅਪ੍ਰੈਂਟਿਸਸ਼ਿਪ ਮੇਲਾ

14 ਉਮੀਦਵਾਰਾਂ ਨੂੰ ਅਪ੍ਰੈਂਟਿਸਸ਼ਿਪ ਲਈ ਕੀਤਾ ਸ਼ਾਰਟਲਿਸਟ ਅਤੇ 48 ਨੂੰ ਪੋਰਟਲ ਤੇ ਕੀਤਾ ਰਜਿਸਟਰਡ

ਤਰਨ ਤਾਰਨ 11 ਜੁਲਾਈ(       )     ਮਨਿਸਟਰੀ ਆਫ ਸਕਿੱਲ ਡਿਵੈਲਪਮੈਂਟ ਐਂਡ ਐਂਟਰਪ੍ਰਿਨਿਉਰਸ਼ਿਪ ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ, ਤਰਨ ਤਾਰਨ ਮੋਨੀਸ਼ ਕੁਮਾਰ ਦੀ ਰਹਿਰਨੁਮਾਈ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਤਰਨ ਤਾਰਨ, ਆਈ.ਟੀ.ਆਈ ਪੱਟੀ, ਜਿਲ੍ਹਾ ਉਦਯੋਗ ਕੇਂਦਰ ਅਤੇ ਹੋਰ ਵਿਭਾਗਾਂ ਦੇ ਸਹਿਯੋਗ ਨਾਲ ਸਰਕਾਰੀ ਆਈ.ਟੀ.ਆਈ ਪੱਟੀ ਵਿੱਖੇ ਪ੍ਰਧਾਨ ਮੰਤਰੀ ਨੈਸ਼ਨਲ ਅਪ੍ਰੈਂਟਿਸਸ਼ਿਪ ਮੇਲਾ ਲਗਾਇਆ ਗਿਆ।

         ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਪ੍ਰਭਜੋਤ ਸਿੰਘ, ਜਿਲਾ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਨੇ ਦੱਸਿਆ ਕਿ ਇਸ ਅਪ੍ਰੈਂਟਿਸਸ਼ਿਪ ਮੇਲੇ ਵਿੱਚ ਜੇਸੀ ਮੋਟਰਸ ਪੱਟੀ, ਕੰਨਸਾਈ ਨੇਰੋਲੇਕ ਪੇਂਟਸ ਪ੍ਰਈਵੇਟ ਲਿਮਿਟੇਡ ਕੰਪਨੀ / ਬੀ.ਐਚ.ਈ.ਐਲ ਗੋਇੰਦਵਾਲ ਸਾਹਿਬ ਕੰਪਨੀਆਂ ਵੱਲੋ ਭਾਗ ਲਿਆ ਗਿਆ। ਇਸ ਅਪ੍ਰੈਂਟਿਸਸ਼ਿਪ ਮੇਲੇ ਵਿੱਚ 60 ਉਮੀਦਵਾਰਾਂ ਵੱਲੋ ਭਾਗ ਲਿਆ ਗਿਆ ਜਿਸ ਵਿੱਚੋਂ 48 ਉਮੀਦਵਾਰਾਂ ਨੂੰ  ਅਪ੍ਰੈਂਟਿਸਸ਼ਿਪ ਪੋਰਟਲ ਤੇ ਰਜ਼ਿਸਟਰਡ ਕੀਤਾ ਗਿਆ ਅਤੇ ਆਈਆਂ ਹੋਈਆਂ ਕੰਪਨੀਆਂ ਵੱਲੋਂ 14 ਉਮੀਦਵਾਰਾਂ ਨੂੰ ਅਪ੍ਰੈਂਟਿਸਸ਼ਿਪ ਲਈ ਸ਼ਾਰਟਲਿਸਟ ਕੀਤਾ ਗਿਆ।

        ਇਸ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਕੈਬਨਿਟ ਮੰਤਰੀ ਸ਼੍ਰੀ ਲਾਲਜੀਤ ਸਿੰਘ ਭੁੱਲਰ ਦੀ ਸੁਪਤਨੀ ਸ਼੍ਰੀਮਤੀ ਸੁਰਿੰਦਰਪਾਲ ਕੌਰ ਭੁੱਲਰ ਵੱਲੋਂ ਸ਼ਿਰਕਤ ਕੀਤੀ ਗਈ। ਇਸ ਤੋਂ ਇਲਾਵਾ ਪ੍ਰਿੰਸੀਪਲ ਵਿਜੇ ਕੁਮਾਰ ਸਰਕਾਰੀ ਆਈ.ਟੀ.ਆਈ ਪੱਟੀ, ਸ਼੍ਰੀ ਪ੍ਰਭਜੋਤ ਸਿੰਘ, ਜ਼ਿਲ੍ਹਾ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਤਰਨ ਤਾਰਨ, ਅਮਰਜੀਤ ਖੰਨਾ ਫੰਕਸ਼ਨਲ ਮੇਨੈਜਰ ਜ਼ਿਲ੍ਹਾ ਉਦਯੋਗ ਕੇਂਦਰ ਤਰਨ ਤਾਰਨ, ਮਨਜਿੰਦਰ ਸਿੰਘ ਬੀ.ਐਮ.ਐਮ. ਪੀ.ਐਸ.ਡੀ.ਐਮ ਤਰਨ ਤਾਰਨ, ਮਿਸ ਦਿਕਸ਼ਾ ਅਰੋੜਾ ਐ.ਜੀ.ਐਨ.ਐਫ ਵੱਲੋ ਪ੍ਰਧਾਨ ਮੰਤਰੀ ਨੈਸ਼ਨਲ ਅਪੈ੍ਰਟਿਸ਼ਿਪ ਮੇਲੇ ਵਿੱਚ ਭਾਗ ਲਿਆ ਗਿਆ।