ਜ਼ਿਲ੍ਹੇ ਦੇ ਦਿਵਿਆਂਗਜਨਾਂ ਨੂੰ ਮੁਫ਼ਤ ਉਪਕਰਣ ਦੇਣ ਸਬੰਧੀ ਰਜਿਸਟ੍ਰੇਸ਼ਨ ਕਰਨ ਲਈ 27, 28 ਅਤੇ 29 ਦਸੰਬਰ ਨੂੰ ਲਗਾਏ ਜਾਣਗੇ ਵਿਸ਼ੇਸ ਕੈਂਪ-ਡਿਪਟੀ ਕਮਿਸ਼ਨਰ
ਜ਼ਿਲ੍ਹੇ ਦੇ ਦਿਵਿਆਂਗਜਨਾਂ ਨੂੰ ਮੁਫ਼ਤ ਉਪਕਰਣ ਦੇਣ ਸਬੰਧੀ ਰਜਿਸਟ੍ਰੇਸ਼ਨ ਕਰਨ ਲਈ 27, 28 ਅਤੇ 29 ਦਸੰਬਰ ਨੂੰ ਲਗਾਏ ਜਾਣਗੇ ਵਿਸ਼ੇਸ ਕੈਂਪ-ਡਿਪਟੀ ਕਮਿਸ਼ਨਰ
ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਜੰਡਿਆਲਾ ਰੋਡ, ਤਰਨ ਤਾਰਨ ਵਿਖੇ 27 ਦਸੰਬਰ ਨੂੰ ਲੱਗੇਗਾ ਪਹਿਲਾ ਕੈਂਪ
ਤਰਨ ਤਾਰਨ, 23 ਦਸੰਬਰ :
ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਆਰਟੀਫੀਸ਼ੀਅਲ ਲਿੰਬਸ ਮੈਨੂੰਫਿਕਚਰਿੰਗ ਕਾਰਪੋਰੇਸ਼ਨ ਆੱਫ਼ ਇੰਡੀਆਂ ਦੇ ਸਹਿਯੋਗ ਨਾਲ ਜਿੰਨ੍ਹਾਂ ਲੋਕਾਂ ਦੇ ਅੰਗ ਕੱਟੇ ਗਏ ਹਨ ਜਾਂ ਜਿੰਨ੍ਹਾਂ ਨੂੰ ਚੱਲਣ ਫਿਰਨ ਵਿੱਚ ਕੋਈ ਮੁਸ਼ਕਿਲ ਹੈ, ਜਾਂ ਬੀਮਾਰੀ ਦੀ ਵਜ੍ਹਾ ਨਾਲ ਸੁਣਨ ਅਤੇ ਕੰਮ ਕਰਨ ਵਿਚ ਤੰਗੀ ਆਉਂਦੀ ਹੈ ਉਹਨਾਂ ਨੂੰ ਬਨਾਉਟੀ ਅੰਗ ਮੁਫਤ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਦਿਵਿਆਂਗਜਨਾਂ ਨੂੰ ਮੁਫ਼ਤ ਉਪਕਰਨ ਦੇਣ ਸਬੰਧੀ ਰਜਿਸਟਰੇਸ਼ਨ ਕਰਨ ਲਈ 27, 28 ਅਤੇ 29 ਦਸੰਬਰ ਨੂੰ ਵਿਸ਼ੇਸ ਕੈਂਪ ਲਗਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ 27 ਦਸੰਬਰ ਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਜੰਡਿਆਲਾ ਰੋਡ, ਤਰਨ ਤਾਰਨ ਵਿਖੇ, 28 ਦਸੰਬਰ ਨੂੰ ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਪੱਟੀ ਅਤੇ 29 ਦਸੰਬਰ ਨੂੰ ਪੁਰਾਣੀ ਤਹਿਸੀਲ ਕੰਪਲੈਕਸ, ਖਡੂਰ ਸਾਹਿਬ ਵਿਖੇ ਇਹ ਕੈਂਪ ਲਗਾਏ ਜਾ ਰਹੇ ਹਨ।
ਉਹਨਾਂ ਅਪੀਲ ਕੀਤੀ ਕਿ ਕੈਂਪ ਵਿੱਚ ਲਾਭਪਾਤਰੀ ਆਪਣੀ ਪਾਸਪੋਰਟ ਸਾਈਜ਼ ਫੋਟੋ, ਆਧਾਰ ਕਾਰਡ, ਦਿਵਿਆਂਗਤਾ/ ਡਿਸਏਬਲਿਟੀ ਸਰਟੀਫਿਕੇਟ ਅਤੇ ਆਮਦਨ ਸਰਟੀਫਿਕੇਟ (15 ਹਜ਼ਾਰ ਪ੍ਰਤੀ ਮਹੀਨੇ ਤੋਂ ਘੱਟ) ਜੋ ਕਿ ਐੱਮ. ਸੀ. ਜਾਂ ਸਰਪੰਚ ਵੱਲੋਂ ਤਸਦੀਕ-ਸ਼ੁਦਾ ਹੋਵੇ, ਅਸਲ ਅਤੇ ਫੋਟੋ ਕਾਪੀ ਨਾਲ ਜ਼ਰੂਰ ਲੈ ਕੇ ਆਉਣ।
ਉਹਨਾਂ ਸਪੱਸ਼ਟ ਕੀਤਾ ਕਿ ਇਹਨਾਂ ਕੈਂਪਾਂ ਦੌਰਾਨ ਲੋੜਵੰਦਾਂ ਦੀ ਰਜਿਸਟਰੇਸ਼ਨ ਕੀਤੀ ਜਾਵੇਗੀ ਅਤੇ ਬਾਅਦ ਵਿੱਚ ਯੋਗ ਲਾਭਪਾਤਰੀਆਂ ਨੂੰ ਇਹ ਉਪਕਰਨ ਮੁਹੱਈਆ ਕਰਵਾਏ ਜਾਣਗੇ।