ਬੰਦ ਕਰੋ

ਜ਼ਿਲ੍ਹੇ ਦੇ ਪਿੰਡ ਛਾਪੜੀ ਸਾਹਿਬ ਦਾ ਕਿਸਾਨ ਗੁਰਬੀਰ ਸਿੰਘ ਆਪਣੀ ਅਤੇ ਇਲਾਕੇ ਦੇ ਕਿਸਾਨਾਂ ਦੀ ਕਣਕ ਦੀ ਬਿਜਾਈ ਸੁਪਰ ਸੀਡਰ ਨਾਲ ਕਰਕੇ ਸੁਚੱਜੇ ਤਰੀਕੇ ਨਾਲ ਕਰ ਰਿਹਾ ਹੈ ਪਰਾਲੀ ਪ੍ਰਬੰਧਨ

ਪ੍ਰਕਾਸ਼ਨ ਦੀ ਮਿਤੀ : 18/10/2021

ਜ਼ਿਲ੍ਹੇ ਦੇ ਪਿੰਡ ਛਾਪੜੀ ਸਾਹਿਬ ਦਾ ਕਿਸਾਨ ਗੁਰਬੀਰ ਸਿੰਘ ਆਪਣੀ ਅਤੇ ਇਲਾਕੇ ਦੇ ਕਿਸਾਨਾਂ ਦੀ ਕਣਕ ਦੀ ਬਿਜਾਈ ਸੁਪਰ ਸੀਡਰ ਨਾਲ ਕਰਕੇ ਸੁਚੱਜੇ ਤਰੀਕੇ ਨਾਲ ਕਰ ਰਿਹਾ ਹੈ ਪਰਾਲੀ ਪ੍ਰਬੰਧਨ
ਤਰਨ ਤਾਰਨ, 16 ਅਕਤੂਬਰ :
ਜ਼ਿਲ੍ਹਾ ਤਰਨ ਤਾਰਨ ਦਾ ਅਗਾਂਹ ਵਧੂ ਕਿਸਾਨ ਗੁਰਬੀਰ ਸਿੰਘ ਸਿੰਘ ਵਾਸੀ ਪਿੰਡ ਛਾਪੜੀ ਸਾਹਿਬ ਜੋ ਕਿ 20 ਏਕੜ ਰਕਬੇ ਵਿੱਚ ਵਾਹੀ ਕਰਦਾ ਹੈ।ਕਿਸਾਨ ਗੁਰਬੀਰ ਦੱਸਦਾ ਹੈ ਕਿ ਉਸ ਨੇ ਖੇਤੀਬਾੜੀ ਵਿਭਾਗ ਬਲਾਕ ਚੋਹਲਾ ਸਾਹਿਬ ਪਾਸੋ ਸਬਸਿਡੀ ‘ਤੇ ਸੁਪਰ ਸੀਡਰ ਖ੍ਰੀਦਿਆ ਹੈ, ਜਿਸ ਨਾਲ ਉਹ ਆਪਣੇ ਖੇਤਾ ਵਿੱਚ ਬਿਨਾ ਅੱਗ ਲਗਾਏ ਸਾਰੇ ਰਕਬੇ ਵਿੱਚ ਕਣਕ ਦੀ ਬਿਜਾਈ ਸੁਰ ਸੀਡਰ ਨਾਲ ਕਰਦਾ ਹੈ।
ਕਿਸਾਨ ਗੁਰਬੀਰ ਦੱਸਦਾ ਹੈ ਕਿ ਉਹ ਆਪ ਤੇ ਸੁਪਰ ਸੀਡਰ ਨਾਲ ਬਿਜਾਈ ਕਰਦਾ ਹੈ ਨਾਲ ਲਗਭਗ 80 ਏਕੜ ਦੇ ਕਰੀਬ ਇਲਾਕੇ ਦੇ ਕਿਸਾਨਾ ਦੀ ਵੀ ਬਿਜਾਈ ਸੁਪਰ ਸੀਡਰ ਨਾਲ ਕਰਦਾ ਹੈ।ਜਿਸ ਨਾਲ ਕਣਕ ਦਾ ਝਾੜ ਲਗਭਗ 2 ਕੁਇੰਟਲ ਵੱਧ ਆਉਦਾ ਹੈ।ਕਿਸਾਨ ਗੁਰਬੀਰ ਦੱਸਦਾ ਹੈ ਕਿ ਸੁਪਰ ਸੀਡਰ ਨਾਲ ਝੋਨੇ ਦੀ ਪਰਾਲੀ ਅੰਦਰ ਹੀ ਖਪਤ ਹੋ ਜਾਂਦੀ ਹੈ ਨਾਲ ਹੀ ਕਣਕ ਬੀਜੀ ਜਾਂਦੀ ਹੈ।ਜਿਸ ਨਾਲ ਸਮੇਂ ਅਤੇ ਪੈਸੇ ਦੀ ਬਚਤ ਹੋ ਜਾਂਦੀ ਹੈ ਅਤੇ ਧਰਤੀ ਦੀ ਸਿਹਤ ਵਿੱਚ ਸੁਧਾਰ ਹੋਣ ਦੇ ਨਾਲ ਨਾਲ ਵਾਤਾਵਰਣ ਪ੍ਰਦੂਸ਼ਣ ਹੋਣ ਤੋਂ ਬੱਚਦਾ ਹੈ।
ਇਸ ਮੌਕੇ ਡਾ. ਹਰਪਾਲ ਸਿੰਘ ਪੰਨੂ ਖੇਤੀਬਾੜੀ ਅਫਸਰ ਚੋਹਲਾ ਸਾਹਿਬ ਨੇ ਕਿਸਾਨਾਂ ਨੂੰ ਹੱਲਾਸ਼ੇਰੀ ਦਿੰਦਿਆ ਕਿਹਾ ਕਿ ਜਿਹੜੇ ਕਿਸਾਨ ਆਧੁਨਿਕ ਮਸ਼ੀਨਾ ਦੀ ਵਰਤੋਂ ਕਰਕੇ ਵਿਗਿਆਨਕ ਤੇ ਨਵੀਆਂ ਤਕਨੀਕਾਂ ਨਾਲ ਖੇਤੀ ਕਰਨ ਲੱਗੇ ਹਨ। ਇੱਕ ਪਾਸੇ ਜਿੱਥੇ ਉਹ ਕਿਸਾਨ ਵਾਤਾਵਰਣ ਪ੍ਰੇਮੀ ਹੋਣ ਦਾ ਸਬੂਤ ਦਿੰਦੇ ਹਨ,ਦੂਜੇ ਪਾਸੇ ਉਹ ਧਰਤੀ ਦੀ ਸਿਹਤ ਨੂੰ ਵੀ ਪ੍ਰਦੂਸ਼ਿਤ ਹੋਣ ਤੋ ਬਚਾਉਂਦੇ ਹਨ।ਕਿਸਾਨ ਗੁਰਬੀਰ ਪਰਾਲੀ ਨੂੰ ਬਿਨ੍ਹਾ ਅੱਗ ਲਗਾਏ ਕਣਕ ਦੀ ਬਿਜਾਈ ਕਰਦਾ ਹੈ, ਜੋ ਕਿ ਇਲਾਕੇ ਦੇ ਕਿਸਾਨ ਲਈ ਇੱਕ ਮਿਸਾਲ ਪੈਦਾ ਕੀਤੀ ਹੈ।
ਕਿਸਾਨ ਗੁਰਬੀਰ ਸਿੰਘ ਦੇ ਦੱਸਣ ਮੁਤਾਬਕ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਵਾਹੁਣ ਕਰਕੇ ਆਰਗੈਨਿਕ ਮਾਦਾ ਕਾਫੀ ਵੱਧ ਗਿਆ ਹੈ।ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਕਰਕੇ ਖੇਤਾਂ ਵਿੱਚ ਮਿੱਤਰ ਕੀੜੇ ਜਿਉਂਦੇ ਰਹਿੰਦੇ ਹਨ ਜੋ ਕਿ ਹਾਨੀ ਕਾਰਕ ਕੀੜਿਆਂ ਨੂੰ ਕੰਟਰੋਲ ਕਰਨ ਵਿੱਚ ਸਹਾਈ ਹੁੰਦੇ ਹਨ।ਇਸ ਲਈ ਇਹ ਕਿਸਾਨ ਬਹੁਤ ਹੀ ਥੋੜ੍ਹੀ ਮਾਤਰਾ ਵਿੱਚ ਕੀਟਨਾਸ਼ਕ ਦਵਾਈਆਂ ਸਲਫਰ,ਜਿੰਕ ਅਤੇ ਹੋਰ ਆਰਗੈਨਿਕ ਖਾਦਾਂ ਦੀ ਵਰਤੋ ਕਰਦਾ ਹੈ, ਜਿਸ ਨਾਲ ਖੇਤੀ ਦੀ ਲਾਗਤ ਵਿੱਚ ਕਾਫੀ ਘੱਟ ਖਰਚਾ ਆਉਂਦਾ ਹੈ।
ਇਹ ਕਿਸਾਨ ਆਪਣੇ ਇਲਾਕੇ ਦੇ ਹੋਰ ਕਿਸਾਨਾਂ ਨੂੰ ਵੀ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ।ਇਹ ਕਿਸਾਨ ਖੇਤੀਬਾੜੀ ਵਿਭਾਗ ਅਤੇ ਆਤਮਾ ਵਿੰਗ ਚੋਹਲਾ ਸਾਹਿਬ ਦੇ ਸਪੰਰਕ ਵਿੱਚ ਰਹਿੰਦਾ ਹੈ, ਜਿਸ ਨਾਲ ਇਹਨਾ ਨੂੰ ਸਮੇ ਸਮੇ ਨਾਲ  ਵਿਭਾਗ ਦੀਆ ਸਹੂਲਤਾ ਮਿਲਦੀਆਂ ਰਹਿੰਦੀਆਂ ਹਨ।ਇਸ ਮੌਕੇ ਖੇਤੀਬਾੜੀ ਅਫਸਰ ਹਰਪਾਲ ਸਿੰਘ ਪੰਨੂ, ਹਰਜੀਤ ਸਿੰਘ ਖੇਤੀਬਾੜੀ ਉਪਨਿਰੀਖਕ ਅਤੇ ਮਨਪ੍ਰੀਤ ਸਿੰਘ ਏ. ਟੀ. ਐੱਮ ਆਦਿ ਹਾਜ਼ਰ ਸਨ।