ਜ਼ਿਲ੍ਹੇ ਵਿੱਚ ਕੋਵਿਡ-19 ਵੈਕਸੀਨ ਸੰਬੰਧੀ ਲਗਾਉਣ ਸਬੰਧੀ ਹੋਇਆ ਡਰਾਈ ਰਨ
ਪ੍ਰਕਾਸ਼ਨ ਦੀ ਮਿਤੀ : 08/01/2021
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹੇ ਵਿੱਚ ਕੋਵਿਡ-19 ਵੈਕਸੀਨ ਸੰਬੰਧੀ ਲਗਾਉਣ ਸਬੰਧੀ ਹੋਇਆ ਡਰਾਈ ਰਨ
ਪਹਿਲੇ ਗੇੜ ਵਿੱਚ ਫਰੰਟ ਲਾਈਨ ਵਰਕਰਾਂ ਨੂੰ ਦਿੱਤੀ ਜਾਵੇਗੀ ਵੈਕਸੀਨ
ਤਰਨ ਤਾਰਨ, 08 ਜਨਵਰੀ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾ ਹੇਠ ਅਤੇ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਦੀ ਅਗਵਾਈ ਵਿੱਚ ਅੱਜ ਜ਼ਿਲ੍ਹਾ ਤਰਨ ਤਾਰਨ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਕੋਵਿਡ ਵੈਕਸੀਨ ਲਗਾਉਣ ਸਬੰਧੀ ਡਰਾਈ ਰਨ ਕੀਤਾ ਗਿਆ । ਇਸ ਦੌਰਾਨ ਜ਼ਿਲ੍ਹਾ ਹਸਪਤਾਲ ਤਰਨ ਤਾਰਨ, ਸਬ-ਡਿਵੀਜ਼ਨਲ ਹਸਪਤਾਲ ਪੱਟੀ, ਸਬ-ਡਿਵੀਜ਼ਨਲ ਹਸਪਤਾਲ ਖਡੂਰ ਸਾਹਿਬ ਵਿਖੇ ਡਰਾਈ ਰਨ ਕੀਤਾ ਗਿਆ ।
ਇਸ ਮੌਕੇ ‘ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਭਾਰਤੀ, ਡਾ. ਅਮਨਦੀਪ ਜਿਲ੍ਹਾ ਸਿਹਤ ਅਫਸਰ, ਸੀਨੀਅਰ ਮੈਂਡੀਕਲ ਅਫਸਰ ਡਾ. ਸਵਰਨਜੀਤ ਧਵਨ, ਡਾ. ਸੁਖਬੀਰ, ਡਾ. ਕੰਵਲਜੀਤ, ਡਾ. ਕਮਲਜੋਤੀ, ਸ਼੍ਰੀ ਸੁਖਦੇਵ ਸਿੰਘ ਹਾਜਰ ਸਨ ।
ਇਸ ਸਬੰਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਰੋਹਿਤ ਮਹਿਤਾ ਨੇ ਦੱਸਿਆ ਕਿ ਤਿੰਨ ਸੰਸਥਾਵਾਂ ਵਿਖੇ ਡਰਾਈ ਰਨ ਸਫ਼ਲਤਾ ਪੂਰਵਕ ਰਿਹਾ ਅਤੇ ਸਾਰੇ ਇੰਤਜ਼ਾਮ ਤਸੱਲੀ ਬਖ਼ਸ ਰਹੇ ਹਨ। ਉਹਨਾਂ ਦੱਸਿਆ ਕਿ ਡ੍ਰਾਈ ਰਨ ਦਾ ਉਦੇਸ਼ ਵੈਕਸੀਨੇਸ਼ਨ ਤੋਂ ਪਹਿਲਾਂ ਦੀਆਂ ਤਿਆਰੀਆਂ ਦਾ ਜਾਇਜਾ ਲੈਣਾ ਹੈ ਤਾਂ ਕਿ ਕਿਸੇ ਵੀ ਸਮੱਸਿਆ ਨੂੰ ਪਹਿਲਾਂ ਹੀ ਦੂਰ ਕੀਤਾ ਜਾ ਸਕੇ।
ਉਨ੍ਹਾਂ ਨੇ ਕਿਹਾ ਕਿ ਰਾਜ ਪੱਧਰ ਤੋਂ ਪ੍ਰਾਪਤ ਹਦਾਇਤਾਂ ਮੁਤਾਬਿਕ ਹੀ ਅੱਜ ਦੀ ਕਾਰਵਾਈ ਅਮਲ ਵਿੱਚ ਲਿਆਦੀ ਗਈ ਹੈ।ਉਨ੍ਹਾਂ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਾਰੀਆਂ ਡਰਾਈ ਰਨ ਵਾਲੀਆਂ ਸੰਸਥਾਵਾਂ ਵਿਖੇ ਵੇਟਿੰਗ ਏਰੀਆ, ਟੀਕਾਕਰਨ ਕਮਰਾ ਅਤੇ ਆਬਜਰਵੇਸ਼ਨ ਕਮਰਾ ਸਥਾਪਿਤ ਕਰਕੇ ਸਟਾਫ ਦੀ ਤਾਇਨਾਤੀ ਕੀਤੀ ਗਈ ਹੈ ।
ਉਹਨਾਂ ਦੱਸਿਆ ਕਿ ਪਹਿਲੇ ਗੇੜ ਵਿੱਚ ਫਰੰਟ ਲਾਈਨ ਵਰਕਰਾਂ ਨੂੰ ਵੈਕਸੀਨ ਦਿੱਤੀ ਜਾਵੇਗੀ ਜਿਸ ਤਹਿਤ ਸਰਕਾਰੀ ਅਤੇ ਗੈਰ ਸਰਕਾਰੀ ਸਿਹਤ ਸੰਸਥਾਵਾਂ ਦੇ ਸਟਾਫ ਨੂੰ ਵੈਕਸੀਨ ਲਗਾਈ ਜਾਵੇਗੀ। ਜਿੰਨ੍ਹਾਂ ਦਾ ਸਾਰਾ ਡਾਟਾ ਪਹਿਲਾਂ ਹੀ ਇਕੱਠਾ ਕੀਤਾ ਜਾ ਚੁੱਕਾ ਹੈ । ਵੈਕਸੀਨ ਲਗਾਉਣ ਦੀ ਸਾਰੀ ਪ੍ਰਕਿਰਿ ਡਿਜ਼ੀਟਲ ਤਰੀਕੇ ਨਾਲ ਹੀ ਨੇਪਰੇ ਚਾੜੀ ਜਾਵੇਗੀ ਅਤੇ ਹਰੇਕ ਲਾਭਪਾਤਰੀ ਨੂੰ ਮੋਬਾਇਲ ਸੰਦੇਸ਼ ਰਾਹੀਂ ਟੀਕਾ ਲੱਗਣ ਦੀ ਮਿਤੀ ਅਤੇ ਹੋਰ ਜ਼ਰੂਰੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ।
ਉਨ੍ਹਾਂ ਕਿਹਾ ਕਿ ਅੱਜ ਦੀ ਪ੍ਰਕਿਰਿਆ ਦੌਰਾਨ ਇਹ ਸੁਨਿਸ਼ਚਿਤ ਕੀਤਾ ਗਿਆ ਹੈ ਕਿ ਟੀਕਾਕਰਨ ਦੌਰਾਨ ਕਿਸੇ ਕਿਸਮ ਦੀ ਜੇਕਰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਇਸ ਦਾ ਸਾਰਥਕ ਹੱਲ ਕੀਤਾ ਜਾ ਸਕੇ ।
ਇਹ ਹੈ ਪ੍ਰਕਿਰਿਆ
ਵੈਕਸੀਨੇਸ਼ਨ ਡੇ ਵਾਲੇ ਦਿਨ ਜਿਸ ਨੂੰ ਟੀਕਾ ਲਗਣਾ ਹੈ,ਉਸਦੀ ਪਹਿਲਾਂ ਵੈਕਸੀਨੇਸ਼ਨ ਅਫਸਰ ਵੱਲੋਂ ਐਂਟਰੀ ਤੇ ਲਾਭਪਾਤਰੀ ਦਾ ਨਾਂਅ ਲਿਸਟ ਵਿਚ ਚੈਕ ਕੀਤਾ ਜਾਏਗਾ, ਉਸ ਤੋਂ ਬਾਅਦ ਕੋਵਿਨ ਐਪ ਵਿਚ ਦੂਸਰਾ ਵੈਕਸੀਨੇਸ਼ਨ ਅਫਸਰ ਟੀਕਾ ਲੱਗਵਾਉਣ ਵਾਲੇ ਦੇ ਨਾਂਅ ਨੂੰ ਵੈਰੀਫਾਈ ਕਰੇਗਾ।
ਨਾਂਅ ਦੀ ਵੈਰੀਫਿਕੇਸ਼ਨ ਤੋਂ ਬਾਅਦ ਵੈਕਸੀਨੇਸ਼ਨ ਰੂਮ ਵਿਚ ਟੀਕਾ ਲਗਾਇਆ ਜਾਏਗਾ ਤੇ ਲਾਭਪਾਤਰੀ ਨੂੰ ਵੈਕਸੀਨ ਸੰਬੰਧੀ ਜਰੂਰੀ ਸੰਦੇਸ਼ ਦਿੱੱਤੇ ਜਾਣਗੇ। ਸੰਦੇਸ਼ ਪਾਉਣ ਤੋਂ ਬਾਅਦ ਟੀਕਾ ਲੱਗਣ ਵਾਲੇ ਵਿਅਕਤੀ ਨੂੰ 30 ਮਿੰਟ ਆਬਜਰਵੇਸ਼ਨ ਰੂਮ ਵਿਚ ਰੱਖੇ ਜਾਣਾ ਜ਼ਰੂਰੀ ਹੈ ।
—————–