ਅਨਾਥ ਬੱਚੀ ਨੂੰ ਮਿਲਿਆ ਜ਼ਿਲ੍ਹਾ ਬਾਲ ਭਲਾਈ ਕਮੇਟੀ ਤਰਨ ਤਾਰਨ ਦਾ ਸਹਾਰਾ
ਅਨਾਥ ਬੱਚੀ ਨੂੰ ਮਿਲਿਆ ਜ਼ਿਲ੍ਹਾ ਬਾਲ ਭਲਾਈ ਕਮੇਟੀ ਤਰਨ ਤਾਰਨ ਦਾ ਸਹਾਰਾ
ਤਰਨ ਤਾਰਨ, 14 ਅਕਤੂਬਰ :
ਜ਼ਿਲ੍ਹਾ ਬਾਲ ਭਲਾਈ ਕਮੇਟੀ ਤਰਨ ਤਾਰਨ ਨੇ ਇੱਕ ਵਾਰ ਫੇਰ ਅਨਾਥ ਬੱਚੀ ਨੂੰ ਆਪਣਾ ਸਹਾਰਾ ਦਿੱਤਾ। ਬੀਤੇ ਦਿਨੀ ਫੇਸਬੱੁਕ ‘ਤੇ ਵਾਇਰਲ ਹੋ ਰਹੀ ਅਨਾਥ ਬੱਚੀ ਦੀ ਵੀਡੀਓ, ਜਿਸ ਵਿੱਚ ਇੱਕ ਬੱਚੀ ਵਾਸੀ ਬਹਾਦਰ ਨਗਰ, ਪਿੰਡ ਮਹਾਨਕੇ ਜੰਡ, ਜ਼ਿਲ੍ਹਾ ਤਰਨ ਤਾਰਨ ਦੀ ਰਹਿਣ ਵਾਲੀ ਦੇ ਮਾਤਾ ਪਿਤਾ ਐੱਚ. ਆਈ. ਵੀ. ਪੋਜੀਟਿਵ ਸੀ, ਜਿਸ ਕਰਕੇ ਬੱਚੀ ਵੀ ਐੱਚ. ਆਈ. ਵੀ. ਪੋਜੀਟਿਵ ਹੋ ਗਈ । ਜਿਸ ਦਾ ਇਲਾਜ ਸਿਵਲ ਹਸਪਤਾਲ ਤਰਨ ਤਾਰਨ ਤੋਂ ਵੀ ਚਲ ਰਿਹਾ ਸੀ, ਜਦੋ ਬੱਚੀ ਦੀ ਉਮਰ ਲਗਭਗ 4 ਸਾਲ ਸੀ ਉਦੋਂ ਇਸ ਦੀ ਮਾਤਾ ਇਸ ਨੂੰ ਛੱਡਕੇ ਚਲੀ ਗਈ ਸੀ ਅਤੇ ਜਦੋਂ ਬੱਚੀ ਦੀ ਉਮਰ ਲਗਭਗ 7 ਸਾਲ ਸੀ ਉਦੋਂ ਇਸ ਦੇ ਪਿਤਾ ਨੇ ਜ਼ਹਿਰੀਲੀ ਦਵਾਈ ਖਾ ਕੇ ਆਤਮ ਹੱਤਿਆ ਕਰ ਲਈ ਸੀ, ਜਿਸ ਤੋਂ ਬਾਅਦ ਇਹ ਆਪਣੇ ਚਾਚਾ-ਚਾਚੀ ਕੋਲ ਰਹ ਰਹੀ ਸੀ, ਹੁਣ ਚਾਚਾ ਚਾਚੀ ਨੇ ਵੀ ਇਸ ਨੂੰ ਛੱਡ ਦਿੱਤਾ ਸੀ।
ਮਾਤਾ ਪਿਤਾ ਦੀ ਮੌਤ ਅਤੇ ਚਾਚਾ-ਚਾਚੀ ਦੇ ਛੱਡ ਦੇਣ ਕਰਨ ਇਹ ਬੱਚੀ ਅਨਾਥ ਹੋ ਗਈ ਇਸ ਦੀ ਦੇਖਭਾਲ ਕਰਨ ਵਾਲਾ ਹੁਣ ਕੋਈ ਨਹੀ ਸੀ, ਜਿਸ ਕਰਕੇ ਪਿੰਡ ਦੀ ਪੰਚਾਇਤ ਅਤੇ ਮੋਹਤਬਰ ਵਿਅਕਤੀਆਂ ਨੇ ਬੱਚੀ ਨੂੰ ਬਾਲ ਭਲਾਈ ਕਮੇਟੀ ਤਰਨ ਤਾਰਨ ਨੂੰ ਬਿਨ੍ਹਾ ਸੂਚਨਾ ਦਿੱਤੇ ਇੱਕ ਨੂਰ ਸੰਸਥਾ ਵਿੱਚ ਭੇਜ ਦਿੱਤਾ, ਜਿਸ ਦੀ ਸੂਚਨਾ ਸ਼੍ਰੀਮਤੀ ਅਮਨਪ੍ਰੀਤ ਕੌਰ ਚੇਅਰਮੈਨ, ਬਾਲ ਭਲਾਈ ਕਮੇਟੀ ਤਰਨ ਤਾਰਨ ਨੂੰ ਮਿਲਦੇ ਹੀ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਤਰਨ ਤਾਰਨ ਰਾਹੀਂ ਬੱਚੀ ਅਤੇ ਪਿੰਡ ਵਾਲੀਆਂ ਨਾਲ ਸੰਪਰਕ ਕੀਤਾ ਅਤੇ ਪਿੰਡ ਵਾਲਿਆਂ ਨੂੰ ਦੱਸਿਆ ਕਿ ਜੁਵੈਨਾਇਲ ਜਸਟਿਸ ਐਕਟ ਅਧੀਨ 0 ਤੋਂ 18 ਸਾਲ ਦੇ ਬੱਚਿਆਂ ਦੇ ਕੇਸ ਬਾਲ ਭਲਾਈ ਕਮੇਟੀ ਵਲੋਂ ਦੇਖੇ ਜਾਂਦੇ ਹਨ ਤਾਂ ਜੋ ਬੱਚਿਆਂ ਦੇ ਹਿੱਤਾ ਨੂੰ ਮੁੱਖ ਰਖਦੇ ਹੋਏ ਸਹੀ ਫੈਸਲੇ ਲਏ ਜਾ ਸਕਣ। ਪਿੰਡ ਵਾਲੀਆਂ ਨੇ ਬੱਚੀ ਨੂੰ ਜਿਸ ਸੰਸਥਾ ਵਿੱਚ ਭੇਜੀਆਂ ਸੀ, ਉਸ ਸੰਸਥਾ ਵਿੱਚ ਐਚ. ਆਈ. ਵੀ. ਸਬੰਧੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਨਾ ਹੋਣ ਕਰਕੇ ਬਾਕੀ ਬੱਚਿਆਂ ਨੂੰ ਵੀ ਖਤਰਾ ਹੋ ਸਕਦਾ ਹੈ।
ਇਸ ਲਈ ਕਮੇਟੀ ਨੇ ਬੱਚੀ ਨੂੰ ਆਲ ਇੰਡੀਆ ਪਿੰਗਲਵਾੜਾ ਟਰੱਸਟ ਅੰਮ੍ਰਿਤਸਰ ਵਿੱਚ ਦਾਖਲ ਕਰਵਾਉਣ ਲਈ ਯਤਨ ਕੀਤੇ ਅਤੇ ਸੰਸਥਾ ਦੇ ਪ੍ਰਧਾਨ ਨਾਲ ਸੰਪਰਕ ਕੀਤਾ।ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਅਤੇ ਬਾਲ ਭਲਾਈ ਕਮੇਟੀ ਤਰਨ ਤਾਰਨ ਵਲੋਂ ਇਸ ਕੇਸ ਵਿੱਚ ਬੱਚੀ ਦੇ ਭਵਿੱਖ ਨੂੰ ਮੁੱਖ ਰਖਦੇ ਹੋਏ ਬੱਚੀ ਨੂੰ ਇੱਕ ਨੂਰ ਟਰੱਸਟ ਅੰਮ੍ਰਿਤਸਰ ਤੋਂ ਆਲ ਇੰਡੀਆ ਪਿੰਗਲਵਾੜਾ ਟਰੱਸਟ ਅੰਮ੍ਰਿਤਸਰ ਵਿੱਚ ਟਰਾਂਸਫਰ ਕਰਵਾਕੇ ਦਾਖਿਲ ਕਰਵਾਇਆ, ਜਿਥੇ ਬੱਚੀ ਦਾ ਇਲਾਜ ਅਤੇ ਸਿੱਖਿਆ ਤੇ ਦੇਖਭਾਲ ਯਕੀਨੀ ਬਣਿਆ ।
ਸ਼੍ਰੀ ਰਾਜੇਸ਼ ਕੁਮਾਰ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਤਰਨ ਤਾਰਨ ਨੇ ਦੱਸਿਆ ਕਿ ਕਿਸੀ ਵੀ ਬੱਚੇ ਨੂੰ ਸਰਕਾਰ ਦਵਾਰਾ ਸਥਾਪਤ ਜਾਨ ਕਿਸੇ ਗੈਰ ਸਰਕਾਰੀ ਸੰਸਥਾ ਵਲੋਂ ਚਲਾਏ ਜਾ ਰਹੇ ਬਾਲ ਘਰ ਵਿੱਚ ਦਾਖਲ ਕਰਵਾਉਣ ਲਈ ਬਾਲ ਭਲਾਈ ਕਮੇਟੀ ਵਲੋਂ ਜਾਰੀ ਆਦੇਸ਼ਾ ਦਾ ਹੋਣਾ ਜ਼ਰੂਰੀ ਹੈ, ਕਿਉਕਿ 0 ਤੋਂ 18 ਸਾਲ ਦੇ ਬੱਚੇ ਜੁਵੇਨਾਈਲ ਜਸਟਿਸ ਐਕਟ 2015 ਅਧੀਨ ਰਜਿਸਟਰਡ ਬਾਲ ਘਰ ਵਿੱਚ ਹੀ ਦਾਖਿਲ ਕਰਵਾਏ ਜਾ ਸਕਦੇ ਹਨ ਅਤੇ ਅਜਿਹਾ ਸੰਸਥਾਵਾਂ ਜੋ ਕਿ ਜੁਵੇਨਾਈਲ ਜਸਟਿਸ ਐਕਟ 2015 ਅਧੀਨ ਰਜਿਸਟਰਡ ਨਹੀਂ ਹਨ, ਉਨ੍ਹਾਂ ਤੇ ਸਰਕਾਰ ਵਲੋਂ ਬਣਦੀ ਕਾਰਵਾਈ ਕੀਤੀ ਜਾਂਦੀ ਹੈ ।
ਬੱਚੀ ਨੂੰ ਆਲ ਇੰਡੀਆ ਪਿੰਗਲਵਾੜਾ ਟ੍ਰਸਟ ਅੰਮ੍ਰਿਤਸਰ ਜੋ ਕਿ ਜੁਵੇਨਾਈਲ ਜਸਟਿਸ ਐਕਟ 2015 ਅਧੀਨ ਰਜਿਸਟਰਡ ਹੈ, ਵਿੱਚ ਦਾਖਿਲ ਕਰਵਾਇਆ ਗਿਆ ਹੈ ਜੇਕਰ ਬੱਚੀ ਇੱਕ ਨੂਰ ਟਰਸਟ ਵਿੱਚ ਰਹੰਦੀ ਤਾਂ ਉਥੇ ਰਹੀ ਰਹੇ ਬਾਕੀ ਬੱਚਿਆਂ ਨੂੰ ਵੀ ਖਤਰਾ ਸੀ, ਐਚ. ਆਈ. ਵੀ. ਕੋਈ ਭਿਆਨਕ ਬਿਮਾਰੀ ਨਹੀਂ ਹੈ ਸਿਰਫ਼ ਸਾਵਧਾਨੀ ਵਰਤਣਾ ਜ਼ਰੂਰੀ ਹੈ, 0 ਤੋਂ 18 ਸਾਲ ਦੇ ਬੱਚਿਆ ਦੀ ਸੁਰੱਖਿਆ ਅਤੇ ਦੇਖਭਾਲ ਲਈ ਜੁਵੇਨਾਈਲ ਜਸਟਿਸ ਐਕਟ 2015 ਅਧੀਨ ਭਾਰਤ ਦੇ ਹਰ ਜਿਲ੍ਹੇ ਵਿੱਚ ਬਾਲ ਭਲਾਈ ਕਮੇਟੀ, ਜਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਚਾਇਲਡ ਲਾਈਨ 1098 ਸਥਾਪਿਤ ਹੈ, ਜੇਕਰ ਕਿਸੇ ਵਿਕ ਬੱਚੇ ਨੂੰ ਕੋਈ ਵੀ ਔਕੜ ਆਉਂਦੀ ਹੈ ਤਾਂ ਕੋਈ ਵੀ ਇਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ।
ਬਾਲ ਭਲਾਈ ਕਮੇਟੀ ਤਰਨਤਾਰਨ ਕਮਰਾ ਨੰਬਰ 307 ਅਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਕਮਰਾ ਨੰਬਰ 311 ਵਿੱਚ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਿਤ ਹੈ ਅਤੇ ਸ਼੍ਰੀ ਰਾਜੇਸ਼ ਕੁਮਾਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਤਰਨਤਾਰਨ ਦੇ ਮੋਬਾਇਲ ਨੰਬਰ 7307433144 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ ।