ਆਪਸੀ ਝਗੜਿਆਂ ਰਾਹੀਂ ਅਲੱਗ ਹੋਏ ਵਿਵਾਹਿਤ ਜੋੜਿਆਂ ਨੂੰ ਇਕੱਠੇ ਕੀਤਾ ਗਿਆ ਅਤੇ ਸਾਲਾਂ ਪੁਰਾਣੇ ਝਗੜੇ ਖਤਮ ਕੀਤੇ ਗਏ
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਆਪਸੀ ਝਗੜਿਆਂ ਰਾਹੀਂ ਅਲੱਗ ਹੋਏ ਵਿਵਾਹਿਤ ਜੋੜਿਆਂ ਨੂੰ ਇਕੱਠੇ ਕੀਤਾ ਗਿਆ ਅਤੇ ਸਾਲਾਂ ਪੁਰਾਣੇ ਝਗੜੇ ਖਤਮ ਕੀਤੇ ਗਏ
ਤਰਨ ਤਾਰਨ ਜਿਲ੍ਹੇ ਵਿੱਚ ਨੈਸ਼ਨਲ ਲੋਕ ਅਦਾਲਤ ਵਿੱਚ 2136 ਕੇਸਾਂ ਦਾ ਮੌਕੇ ਤੇ ਕੀਤਾ ਗਿਆ ਨਿਪਟਾਰਾ
ਤਰਨ ਤਾਰਨ, 08 ਮਾਰਚ
ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਅਥਾਰਟੀ, ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾ ਤਹਿਤ ਮਿਤੀ 08 ਮਾਰਚ ਨੂੰ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਦੇ ਬਾਰੇ ਸ੍ਰੀ ਕੰਵਲਜੀਤ ਸਿੰਘ ਬਾਜਵਾ, ਜਿਲ੍ਹਾ ਅਤੇ ਸ਼ੈਸਨਜ਼ ਜੱਜ ਸਹਿਤ-ਚੇਅਰਮੈਨ-ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਨੇ ਦੱਸਿਆ ਕਿ ਤਰਨ ਤਾਰਨ ਸੈਸ਼ਨਜ ਡਵੀਜਨ ਵਿੱਚ ਵੱਡੇ ਪੱਧਰ ਤੇ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਅਤੇ ਪਬਲਿਕ ਦੀ ਸਹੂਲਤ ਲਈ ਕੌਮੀ ਲੋਕ ਅਦਾਲਤ ਦੇ ਕੁੱਲ 08 ਬੈਚ ਬਣਾਏ ਗਏ।
ਜਿਨ੍ਹਾਂ ਵਿੱਚ ਪਹਿਲਾ ਬੈਂਚ, ਸ਼੍ਰੀਮਤੀ ਪੂਜਾ ਅੰਧੋਤਰਾ, ਵਧੀਕ ਜਿਲ੍ਹਾ ਅਤੇ ਸੈਸ਼ਨਜ਼ ਜੱਜ, ਤਰਨ ਤਾਰਨ, ਦੂਸਰਾਂ ਬੈਂਚ ਰਜਣੀ ਸ਼ੋਕਰਾ, ਵਧੀਕ ਜਿਲ੍ਹਾ ਅਤੇ ਸੈਸ਼ਨਜ਼ ਜੱਜ, (ਪ੍ਰਿੰਸੀਪਲ ਜੱਜ ਫੈਮਲੀ ਕੋਰਟ), ਤਰਨ ਤਾਰਨ, ਤੀਸਰਾ ਬੈਂਚ ਸ਼੍ਰੀਮਤੀ ਪ੍ਰਤਿਮਾ ਅਰੋੜਾ, ਚੀਫ਼ ਜੁਡੀਸ਼ੀਅਲ ਮੈਜਿਸਟਰੇਟ, ਤਰਨ ਤਾਰਨ, ਚੌਥਾਂ ਬੈਂਚ ਮਿਸ ਈਤੂ ਸੋਡੀ, ਸਿਵਲ ਜੱਜ ਜੂਨੀਅਰ ਡਵੀਜ਼ਨ, ਤਰਨ ਤਾਰਨ ਅਤੇ ਪੰਜਵਾ ਬੈਂਚ ਸ਼੍ਰੀ ਅਜੈਬ ਸਿੰਘ, ਚੇਅਰਮੈਨ, ਪਰਮਾਨੈਂਟ ਲੋਕ ਅਦਾਲਤ, ਤਰਨ ਤਾਰਨ ਇਸ ਤੋਂ ਇਲਾਵਾ ਪੱਟੀ ਵਿਖੇ ਦੋਂ ਬੈਂਚ ਸ਼੍ਰੀ ਜਗਜੀਤ ਸਿੰਘ, ਸਬ ਡਵੀਜ਼ਨ ਜੁਡੀਸ਼ੀਅਲ ਮੈਜਿਸਟਰੇਟ, ਪੱਟੀ, ਅਤੇ ਡਾ. ਹਰਸਿਮਰਨਦੀਪ ਕੌਰ, ਸਿਵਲ ਜੱਜ ਜੂਨੀਅਰ ਡਵੀਜ਼ਨ ਪੱਟੀ।
ਇਸ ਤੋਂ ਇਲਾਵਾ ਖਡੂਰ ਸਾਹਿਬ ਵਿਖੇ ਇੱਕ (01) ਬੈਂਚ ਸ਼੍ਰੀਮਤੀ ਇੰਦੂ ਬਾਲਾ, ਸਬ ਡਵੀਜ਼ਨ ਜੁਡੀਸ਼ੀਅਲ ਮੈਜਿਸਟਰੇਟ ਖਡੂਰ ਸਾਹਿਬ ਜਿਸ ਵਿੱਚ ਲੋਕ ਅਦਾਲਤ ਦੇ ਬੈਚਾਂ ਦੇ ਮਾਣਯੋਗ ਪ੍ਰਜ਼ਾਈਡਿੰਗ ਅਫਸਰਾਂ ਨੇ ਚੈਅਰਮੈਨ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਅਗਵਾਈ ਵਿੱਚ ਬਹੁਤ ਹੀ ਸਹਿਜਤਾ, ਸੰਵੇਦਨਸ਼ੀਲਤਾ ਨਾਲ ਪਬਲਿਕ ਦੇ ਨਾਲ, ਆਹਮੋ-ਸਾਹਮਣੇ ਬੈਠ ਕੇ ਉਹਨਾਂ ਦੇ ਝਗੜਿਆਂ/ਸਮੱਸਿਆਵਾਂ ਨੂੰ ਸੁਣਿਆ ਅਤੇ ਉਹਨਾਂ ਨੂੰ ਝਗੜਾ ਖਤਮ ਕਰਨ ਦੇ ਫਾਈਦੇ ਦੱਸਦੇ ਹੋਏ ਉਹਨਾਂ ਨੂੰ ਆਪਸੀ ਸਹਿਮਤੀ ਨਾਲ ਕੇਸ ਨਿਬੇੜਨ ਲਈ ਪ੍ਰੇਰਿਆ। ਲੋਕ ਅਦਾਲਤ ਦੇ ਪ੍ਰੀਜਾਈਡਿੰਗ ਅਫਸਰਾਂ ਨੇ ਪਬਲਿਕ ਦੀ ਸਹਿਮਤੀ ਨਾਲ ਇਸ ਵਾਰ ਦੀ ਕੌਮੀ ਲੋਕ ਅਦਾਲਤ ਵਿੱਚ ਕੁੱਲ 4163 ਕੇਸਾਂ ਵਿਚੋਂ 2136 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ 1,35,04,55,84/- ਰੁਪਏ ਦੀ ਰਕਮ ਦੀ ਫੈਸਲੇ ਕੀਤੇ ਗਏ। ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜੇਕਰ ਲੋਕ ਅਦਾਲਤ ਵਿੱਚ ਕਿਸੇ ਕੇਸ ਦਾ ਫੈਸਲਾ ਹੋ ਜਾਂਦਾ ਹੈ, ਤਾਂ ਇਸ ਕੇਸ ਵਿੱਚ ਲੱਗੀ ਕੋਰਟ ਫੀਸ ਵਾਪਸ ਹੋ ਜਾਂਦੀ ਹੈ। ਅਦਾਲਤਾਂ ਵਿੱਚ ਸਮੇਂ-ਸਮੇਂ ਤੇ ਪ੍ਰੀ ਲੋਕ ਅਦਾਲਤਾਂ ਦਾ ਵੀ ਆਯੋਜਨ ਕੀਤਾ ਗਿਆ ਸੀ। ਰਾਸ਼ਟਰੀ ਲੋਕ ਅਦਾਲਤ ਵਿੱਚ ਦੋ ਧਿਰਾਂ ਦੀ ਆਪਸੀ ਰਜ਼ਾ-ਮੰਦੀ ਨਾਲ ਝਗੜਿਆਂ ਦਾ ਨਿਪਟਾਰਾ ਕੀਤਾ ਜਾਂਦਾ ਹੈ।
ਸ੍ਰੀ ਕੰਵਲਜੀਤ ਸਿੰਘ ਬਾਜਵਾ ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਨੇ ਦੱਸਿਆ, ਕਿ ਕੋਮੀ ਲੋਕ ਅਦਾਲਤ ਰਾਹੀਂ ਕੇਸ ਹੱਲ ਕਰਨ ਦੇ ਬੜੇ ਹੀ ਫਾਈਦੇ ਹਨ, ਕਿਉਂਕਿ ਕੌਮੀ ਲੋਕ ਅਦਾਲਤ ਰਾਹੀਂ ਹੱਲ ਕੀਤੇ ਜਾਂਦੇ ਮੁਕੱਦਮਿਆਂ ਦੀ ਅੱਗੇ ਕਿਸੇ ਵੀ ਅਦਾਲਤ ਵਿੱਚ ਅਪੀਲ ਨਹੀਂ ਕੀਤੀ ਜਾ ਸਕਦੀ ਅਤੇ ਲੋਕ ਅਦਾਲਤ ਰਾਹੀਂ ਹੱਲ ਕੀਤੇ ਗਏ ਮਾਮਲੇ ਦਾ ਫੈਸਲਾ ਅੰਤਿਮ ਹੁੰਦਾ ਹੈ ਅਤੇ ਆਪਸੀ ਸਹਿਮਤੀ ਨਾਲ ਨਿਬੜੇ ਕੇਸਾਂ ਵਿੱਚ ਕੋਰਟ ਫੀਸ ਵੀ ਵਾਪਸ ਹੁੰਦੀ ਹੈ। ਸ੍ਰੀ ਬਾਜਵਾ ਨੇ ਦੱਸਿਆ ਕਿ ਸਾਰੀਆਂ ਧਿਰਾਂ, ਵਕੀਲਾਂ ਨੇ ਇਸ ਕੌਮੀ ਲੋਕ ਅਦਾਲਤ ਵਿੱਚ ਬੜੀ ਚੰਗੀ ਦਿਲ-ਚਸਪੀ ਦਿਖਾਈ ਅਤੇ ਅੱਜ ਦੀ ਕੌਮੀ ਲੌਕ ਅਦਾਲਤ ਦੀ ਸਫਲਤਾ ਲਈ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਅਨੇਕਾ ਜਾਗਰੂਕਤਾ ਕੈਂਪ, ਮੀਟਿੰਗਾਂ ਕੀਤੀਆਂ ਗਈਆਂ, ਜਿਸ ਦੇ ਸਾਰਥਕ ਸਿੱਟੇ ਸਾਹਮਣੇ ਆਏ ਹਨ।
ਸ਼੍ਰੀਮਤੀ ਸ਼ਿਲਪਾ, ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਕਮ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਨੇ ਦੱਸਿਆ ਕਿ ਪਬਲਿਕ ਨੂੰ ਵੱਧ ਤੋਂ ਵੱਧ ਕੌਮੀ ਲੋਕ ਅਦਾਲਤ ਵਿੱਚ ਭਾਗ ਲੈਣ ਚਾਹੀਦਾ ਹੈ ਅਤੇ ਇਸ ਦਾ ਫਾਈਦਾ ਉਠਾਉਣਾ ਚਾਹੀਦਾ ਹੈ ਅਤੇ ਅਗਲੀ ਕੌਮੀ ਲੋਕ ਅਦਾਲਤ ਮਿਤੀ 10 ਮਈ 2025 ਨੂੰ ਲੱਗ ਰਹੀ ਹੈ।
ਇਸ ਸਬੰਧੀ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1968, ਤੇ ਕੋਮੀ ਟੋਲ ਫ੍ਰੀ ਨੰਬਰ 15100 ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਦੇ ਨੰਬਰ 01852-223291 ਤੋਂ ਜਾਣਕਾਰੀ ਲਈ ਜਾ ਸਕਦੀ ਹੈ।