ਬੰਦ ਕਰੋ

ਆਬਕਾਰੀ ਵਿਭਾਗ ਵੱਲੋਂ ਜ਼ਿਲ੍ਹਾ ਤਰਨਤਾਰਨ, ਫਿਰੋਜ਼ਪੁਰ ਅਤੇ ਅੰਮ੍ਰਿਤਸਰ ਦੀਆਂ ਟੀਮਾਂ ਰਾਹੀਂ ਸਾਂਝੇ ਤੌਰ `ਤੇ ਕੀਤੀ ਗਈ ਛਾਪੇਮਾਰੀ

ਪ੍ਰਕਾਸ਼ਨ ਦੀ ਮਿਤੀ : 16/12/2021

ਆਬਕਾਰੀ ਵਿਭਾਗ ਵੱਲੋਂ ਜ਼ਿਲ੍ਹਾ ਤਰਨਤਾਰਨ, ਫਿਰੋਜ਼ਪੁਰ ਅਤੇ ਅੰਮ੍ਰਿਤਸਰ ਦੀਆਂ ਟੀਮਾਂ ਰਾਹੀਂ ਸਾਂਝੇ ਤੌਰ `ਤੇ ਕੀਤੀ ਗਈ ਛਾਪੇਮਾਰੀ
ਛਾਪੇਮਾਰੀ ਦੌਰਾਨ ਲਗਭਗ 1,12,000 ਕਿਲੋ ਲਾਹਣ ਅਤੇ 180 ਲੀਟਰ ਨਜਾਇਜ਼ ਸ਼ਰਾਬ ਬਰਾਮਦ
ਤਰਨਤਾਰਨ, 13 ਦਸੰਬਰ:
ਅੱਜ ਆਬਕਾਰੀ ਵਿਭਾਗ ਵੱਲੋਂ ਜ਼ਿਲ੍ਹਾ ਤਰਨਤਾਰਨ, ਫਿਰੋਜ਼ਪੁਰ ਅਤੇ ਅੰਮ੍ਰਿਤਸਰ ਦੀਆਂ ਟੀਮਾਂ ਰਾਹੀਂ ਸਾਂਝੇ ਤੌਰ `ਤੇ ਏ. ਸੀ. (ਐਕਸ) ਏ. ਐਸ. ਆਰ ਰੇਂਜ, ਈ. ਓ. ਦੀ ਦੇਖ-ਰੇਖ ਹੇਠ ਹਰੀਕੇ ਨੇੜੇ ਪਿੰਡ ਕਿੜੀਆਂ ਅਤੇ ਮਰਾੜ ਦੇ ਆਸ-ਪਾਸ ਬਿਆਸ ਅਤੇ ਸਤਲੁਜ ਦੇ ਸੰਗਮ ਦੇ ਐਨਕਲੇਵ ਵਿੱਚ ਛਾਪੇਮਾਰੀ ਕੀਤੀ ਗਈ।
ਇਹ ਛਾਪੇਮਾਰੀ ਅਸਿਸਟੈਂਟ ਕਮਿਸ਼ਨਰ (ਐਕਸਾਈਜ਼) ਅੰਮ੍ਰਿਤਸਰ ਰੇਂਜ, ਐਕਸਾਈਜ਼ ਅਫ਼ਸਰ ਤਰਨ ਤਾਰਨ ਅਤੇ ਅੰਮ੍ਰਿਤਸਰ-1 ਦੀ ਦੇਖ-ਰੇਖ ਹੇਠ ਆਬਕਾਰੀ ਅਫ਼ਸਰ ਤਰਨਤਾਰਨ ਅਮਰੀਕ ਸਿੰਘ ਤੇ ਜਤਿੰਦਰ ਸਿੰਘ, ਆਬਕਾਰੀ ਅਫ਼ਸਰ ਅੰਮ੍ਰਿਤਸਰ ਬਿਕਰਮਜੀਤ ਭੁੱਲਰ ਅਤੇ ਆਬਕਾਰੀ ਅਫ਼ਸਰ ਜ਼ੀਰਾ ਗੁਰਬਖਸ਼ ਸਿੰਘ ਵੱਲੋਂ ਫਿਰੋਜ਼ਪੁਰ ਅਤੇ ਤਰਨਤਾਰਨ ਦੀ ਪੁਲਸ ਫੋਰਸ ਨੂੰ ਨਾਲ ਲੈ ਕੇ ਕੀਤੀ ਗਈ।
ਇਸ ਛਾਪੇਮਾਰੀ ਦੌਰਾਨ ਲਗਭਗ 1,12,000 ਕਿਲੋ ਲਾਹਣ, 180 ਲੀਟਰ ਨਜਾਇਜ਼ ਸ਼ਰਾਬ ਬਰਾਮਦ ਕਰਕੇ ਮੌਕੇ `ਤੇ ਹੀ ਲਾਵਾਰਸ ਤੌਰ `ਤੇ ਨਸ਼ਟ ਕਰ ਦਿੱਤੀ ਗਈ। ਇਸ ਦੌਰਾਨ 35 ਤਰਪਾਲਾਂ, 04 ਲੋਹੇ ਦੇ ਡਰੰਮ, 01 ਪਲਾਸਟਿਕ ਦੇ ਡਰੰਮ ਕਬਜ਼ੇ ਵਿੱਚ ਲਿਆ ਗਿਆ ਹੈ।