ਇੰਡੀਅਨ ਹਾਈਪਰਟੇਂਸ਼ਨ ਕੰਟਰੋਲ ਇਨੀਸ਼ੇਟਿਵ ਪ੍ਰੋਗਰਾਮ ਸੰਬਧੀ ਜਿਲਾ੍ਹ ਪੱਧਰੀ ਟ੍ਰੇਨਿੰਗ ਦਾ ਆਯੋਜਨ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਇੰਡੀਅਨ ਹਾਈਪਰਟੇਂਸ਼ਨ ਕੰਟਰੋਲ ਇਨੀਸ਼ੇਟਿਵ ਪ੍ਰੋਗਰਾਮ ਸੰਬਧੀ ਜਿਲਾ੍ਹ ਪੱਧਰੀ ਟ੍ਰੇਨਿੰਗ ਦਾ ਆਯੋਜਨ
ਤਰਨ ਤਾਰਨ, 21 ਅਗਸਤ :
ਪੰਜਾਬ ਸਰਕਾਰ ਦੇ ਹੁਕਮਾਂ ਅਨੂਸਾਰ, ਸਿਵਲ ਸਰਜਨ ਤਰਨ ਤਾਰਨ ਡਾ. ਗੁਰਪ੍ਰੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਇੰਡੀਅਨ ਹਾਈਪਰਟੇਂਸ਼ਨ ਕੰਟਰੋਲ ਇਨੀਸ਼ੇਟਿਵ ਪ੍ਰੋਗਰਾਮ ਸੰਬਧੀ ਜਿਲਾ੍ਹ ਪੱਧਰੀ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਇਸ ਟ੍ਰੇਨਿੰਗ ਵਿਚ ਸਟੇਟ ਪੱਧਰ ਤੋਂ ਕਾਰਡੀਓ ਵੈਸਕੁਲਰ ਹੈਲਥ ਅਫਸਰ ਡਾ. ਨਵਨੀਤ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ।
ਇਸ ਦੌਰਾਨ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਵਿਸ਼ਵ ਸਿਹਤ ਸੰਸਥਾ ਵਲੋਂ ਹਾਈਪਰਟੇਂਸ਼ਨ ਦੇ ਵੱਧ ਰਹੇ ਮਰੀਜਾਂ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਨੂੰ ਧਿਆਨ ਵਿਚ ਰੱਖਦਿਆਂ, ਇਹ ਪ੍ਰੋਗਰਾਮ 2018 ਵਿਚ ਪੰਜਾਬ ਵਿਚ ਲਾਗੂ ਕੀਤਾ ਗਿਆ ਸੀ, ਜਿਸਦੇ ਤਹਿਤ 10 ਜਿਲੇ੍ਹ ਪਹਿਲਾਂ ਹੀ ਕਵਰ ਕੀਤੇ ਜਾ ਚੁੱਕੇ ਹਨ ਅਤੇ ਪੰਜ ਹੋਰ ਨਵੇਂ ਜਿਲੇ੍ਹ ਕਵਰ ਕੀਤੇ ਜਾ ਰਹੇ ਹਨ। ਇਹਨਾਂ ਟਰੇਨਿੰਗਾਂ ਵਿਚ ਜਿਲੇ੍ਹ ਭਰ ਦੇ ਮੈਡੀਕਲ ਅਫਸਰ, ਸਟਾਫ ਨਰਸ, ਫਾਰਮਾਸਿਸ ਅਤੇ ਕਮਿਓਨਟੀ ਹੈਲਥ ਅਫਸਰਾਂ ਨੂੰ ਹਾਈਪਟੇਂਸ਼ਨ ਅਤੇ ਸ਼ੂਗਰ ਸੰਬਧੀ ਟਰੇਨਿੰਗ ਦਿੱਤੀ ਜਾ ਰਹੀ ਹੈ।
ਇਸ ਮੌਕੇ ‘ਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਆਸ਼ੀਸ ਗੁਪਤਾ ਨੇ ਕਿਹਾ ਕਿ ਇਸ ਟਰੇਨਿੰਗ ਰਾਹੀਂ ਇੱਕ ਐੱਨ. ਸੀ. ਡੀ. ਐਪ ਦੀ ਮਦਦ ਨਾਲ ਮਰੀਜ਼ਾਂ ਦਾ ਸਾਰਾ ਰਿਕਾਰਡ ਅਤੇ ਰਿਪੋਰਟਾਂ ਅਪਲੋਡ ਕੀਤੀਆਂ ਜਾਣਗੀਆਂ, ਜਿਸ ਨਾਲ ਹਰੇਕ ਮਰੀਜ਼ ਦਾ ਰਿਕਾਰਡ ਕਿਸੇ ਵੀ ਜਗਾ੍ਹ ਤੇ ਇੰਟਰਨੈੱਟ ਦੀ ਮੱਦਦ ਨਾਲ ਹਾਸਿਲ ਕੀਤਾ ਜਾ ਸਕੇਗਾ ਅਤੇ ਜਿਸ ਨਾਲ ਕਿ ਮਰੀਜ਼ਾਂ ਇਲਾਜ ਵਿਚ ਆਸਾਨੀ ਹੋ ਸਕੇਗੀ।
ਇਸ ਮੌਕੇ ‘ਤੇ ਕਾਰਡੀਓ ਵੈਸਕੁਲਰ ਹੈਲਥ ਅਫਸਰ ਡਾ. ਨਵਨੀਤ, ਡੀ. ਪੀ. ਐੱਮ. ਲਵਲੀਨ ਕੌਰ, ਐੱਸ. ਟੀ. ਐੱਸ. ਸੰਨੀ ਤਲਵਾੜ ਅਤੇ ਸਮੂਹ ਪੋ੍ਰਗਰਾਮ ਅਧਿਕਾਰੀਆਂ ਵਲੋਂ ਹਾਈਪਰਟੇਂਸ਼ਨ ਅਤੇ ਡਾਇਬਟੀਜ ਪ੍ਰੋਟੋਕਾਲ ਜਾਰੀ ਕੀਤਾ ਗਿਆ। ਇਸ ਦੌਰਾਨ ਜ਼ਿਲਾ੍ਹ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੌਰ, ਜਿਲਾ੍ਹ ਸਿਹਤ ਅਫਸਰ ਡਾ. ਸੁਖਬੀਰ ਕੌਰ, ਡਾ. ਸਿਮਰਨ ਕੌਰ, ਜਿਲਾ੍ਹ ਮਾਸ ਮੀਡੀਆ ਅਫਸਰ ਸੁਖਦੇਵ ਸਿੰਘ ਰੰਧਾਵਾ, ਜਿਲਾ੍ਹ ਐਮ. ਈ. ਆਈ. ਓ. ਅਮਰਦੀਪ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸੀ।