ਐਨ. ਸੀ. ਸੀ. ਕੈਡਿਟਸ ਨੇ ਛੀਨਾ ਬਿਧੀ ਚੰਦ ਪਿੰਡ ‘ਚ ਮਨਾਇਆ ਅੰਤਰ ਰਾਸ਼ਟਰੀ ਯੋਗਾ ਦਿਵਸ
ਐਨ. ਸੀ. ਸੀ. ਕੈਡਿਟਸ ਨੇ ਛੀਨਾ ਬਿਧੀ ਚੰਦ ਪਿੰਡ ‘ਚ ਮਨਾਇਆ ਅੰਤਰ ਰਾਸ਼ਟਰੀ ਯੋਗਾ ਦਿਵਸ
ਸਰਹੱਦੀ ਖੇਤਰ ਵਿੱਚ ਵਾਈਬਰੈਂਟ ਵਿਲੇਜ ਪਹੁੰਚ ਮੁਹਿੰਮ ਤਹਿਤ ਯੋਗਾ ਅਤੇ ਏਕਤਾ ਦਾ ਦਿੱਤਾ ਸੰਦੇਸ਼
ਤਰਨ ਤਾਰਨ, 26 ਜੂਨ:
ਤੰਦਰੁਸਤੀ, ਅਨੁਸ਼ਾਸਨ ਅਤੇ ਭਾਈਚਾਰੇ ਦੀ ਪਹੁੰਚ ਦਾ ਉਤਸਵ ਮਨਾਉਂਦਿਆਂ, ਅੰਤਰਰਾਸ਼ਟਰੀ ਯੋਗਾ ਦਿਵਸ ਸਰਹੱਦ ਤੋਂ 700 ਮੀਟਰ ਦੀ ਦੂਰੀ ‘ਤੇ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ, ਛੀਨਾ ਬਿਧੀ ਚੰਦ ਵਿਖੇ ਮਨਾਇਆ ਗਿਆ। ਇਹ ਸਮਾਗਮ ਵਾਈਬਰੈਂਟ ਵਿਲੇਜ ਪ੍ਰੋਗਰਾਮ ਤਹਿਤ, ਅੰਮ੍ਰਿਤਸਰ ਗਰੁੱਪ ਦੀ 9ਵੀਂ ਪੰਜਾਬ ਬਟਾਲੀਅਨ ਐਨ. ਸੀ. ਸੀ. ਵੱਲੋਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ ਆਈ. ਏ. ਐੱਸ. ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਦਾ ਉਦੇਸ਼ ਰਾਸ਼ਟਰੀ ਏਕਤਾ, ਸਰੀਰਕ ਤੰਦਰੁਸਤੀ ਅਤੇ ਸਰਹੱਦੀ ਖੇਤਰਾਂ ਵਿੱਚ ਸਮੇਤਕ ਵਿਕਾਸ ਨੂੰ ਉਤਸ਼ਾਹਿਤ ਕਰਨਾ ਸੀ।
ਇਸ ਸਮਾਗਮ ਵਿੱਚ 42 ਐਨ.ਸੀ.ਸੀ. ਕੈਡਟਸ, ਗੱਗੋਬੂਆ ਅਤੇ ਚਾਬਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ 2 ਸੀ. ਟੀ. ਓਜ਼, ਅਤੇ 9ਵੀਂ ਪੰਜਾਬ ਬਟਾਲੀਅਨ ਐਨ.ਸੀ.ਸੀ. ਦੇ ਇੰਸਟ੍ਰਕਟਰ ਸਟਾਫ ਨੇ ਭਾਗ ਲਿਆ। ਸਮਾਰੋਹ ਵਿੱਚ ਯੋਗਾ ਇੰਸਟ੍ਰਕਟਰ ਅਤੇ ਡਾ ਅਮਨਦੀਪ ਸਿੰਘ (ਐੱਮ. ਓ.) ਅਤੇ ਡਾ ਵਿਕਾਸ ਦੀਪ (ਐੱਮ. ਓ. ਡੈਂਟਲ) ਦੀ ਅਗਵਾਈ ਹੇਠ ਚੱਲ ਰਹੀ ਮੈਡੀਕਲ ਤੇ ਡੈਂਟਲ ਜਾਂਚ ਟੀਮ ਨੇ ਹਿੱਸਾ ਲਿਆ। ਉਨ੍ਹਾਂ ਨੇ 250 ਤੋਂ ਵੱਧ ਲੋਕਾਂ ਜ਼ਿਆਦਾਤਰ ਬਜ਼ੁਰਗ ਅਤੇ ਪਿੰਡ ਦੇ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ, ਤੇ ਜ਼ਰੂਰੀ ਦਵਾਈਆਂ ਵੰਡੀਆਂ। ਸਵੇਰੇ ਸਾਰੇ ਕੈਡਟਸ ਅਤੇ ਪਿੰਡ ਵਾਸੀਆਂ ਨੇ ਯੋਗਾ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ, ਜਿੱਥੇ ਯੋਗਾ ਦੀ ਸਰੀਰਕ, ਮਾਨਸਿਕ ਅਤੇ ਆਤਮਿਕ ਅਹਿਮਤਾ ‘ਤੇ ਬੁਨਿਆਦੀ ਲੈਕਚਰ ਵੀ ਦਿੱਤਾ ਗਿਆ। ਇਸ ਯੋਗਾ ਨੇ ਸਿਹਤ ਅਤੇ ਅਨੁਸ਼ਾਸਨ ਨੂੰ ਮਜ਼ਬੂਤ ਕੀਤਾ, ਤੇ ਪਿੰਡ ਵਿੱਚ ਏਕਤਾ ਅਤੇ ਸਾਂਝ ਦੇ ਜਜ਼ਬੇ ਨੂੰ ਹੋਰ ਮਜ਼ਬੂਤੀ ਦਿੱਤੀ।
ਇਸ ਮੌਕੇ 9ਵੀਂ ਪੰਜਾਬ ਬਟਾਲੀਅਨ ਦੇ ਕਮਾਂਡਿੰਗ ਅਫਸਰ ਵੱਲੋਂ ਰਾਸ਼ਟਰੀ ਏਕਤਾ, ਨਸ਼ੇ ਦੀ ਬੁਰਾਈ ਅਤੇ ਸਮਾਜਿਕ ਸਹਿਯੋਗ ਦੀ ਅਹਿਮੀਅਤ ‘ਤੇ ਮੋਟੀਵੇਸ਼ਨ ਲੈਕਚਰ ਦਿੱਤਾ ਗਿਆ। ਇਸ ਸ਼ਿਵਰ ਨੇ ਨੌਜਵਾਨਾਂ ਅਤੇ ਬਜ਼ੁਰਗਾਂ ਦੋਵਾਂ ਨੂੰ ਸਮਾਜਿਕ ਬੁਰਾਈਆਂ ਦੇ ਖਿਲਾਫ ਮਿਲ ਕੇ ਕੰਮ ਕਰਨ ਅਤੇ ਪਿੰਡਾਂ ਵਿੱਚ ਸਾਂਝ ਤੇ ਸਦਭਾਵਨਾ ਵਧਾਉਣ ਲਈ ਉਤਸ਼ਾਹਿਤ ਕੀਤਾ। ਇਸ ਦੇ ਇਲਾਵਾ, ਐਨ.ਸੀ.ਸੀ. ਕੈਡਟਸ ਵਿੱਚ ਰੁਚੀ ਪੈਦਾ ਕਰਨ ਲਈ ਖੋ-ਖੋ ਮੈਚ ਕਰਵਾਇਆ ਗਿਆ। ਜਿੱਤਣ ਵਾਲੀ ਟੀਮ ਨੂੰ ਇਨਾਮ ਵੀ ਦਿੱਤੇ ਗਏ, ਜਿਸ ਨਾਲ ਸਰੀਰਕ ਸਰਗਰਮੀ ਅਤੇ ਟੀਮ ਨੂੰ ਉਤਸ਼ਾਹ ਮਿਲਿਆ। ਇਹ ਸਮਾਰੋਹ ਇਲਾਕੇ ਦੇ ਸਾਬਕਾ ਫੌਜੀਆਂ ਨਾਲ ਜੁੜਨ ਅਤੇ ਭਾਈਚਾਰਕ ਸਬੰਧ ਮਜ਼ਬੂਤ ਕਰਨ ਦਾ ਇੱਕ ਅਹਿਮ ਮੰਚ ਵੀ ਬਣਿਆ।
ਸਰਪੰਚ ਨੂੰ ਉਨ੍ਹਾਂ ਦੇ ਸਹਿਯੋਗ ਲਈ ਸਮਰਪਿਤ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਇਸ ਗੱਲ ਦਾ ਚੰਗਾ ਉਦਾਹਰਣ ਹੈ, ਕਿ ਕਿਵੇਂ ਭਾਈਚਾਰੇ ਅਧਾਰਿਤ ਪਹਿਲ ਕਦਮੀਆਂ ਰਾਸ਼ਟਰੀ ਏਕਤਾ, ਅਨੁਸ਼ਾਸਨ ਅਤੇ ਨੌਜਵਾਨ ਵਿਕਾਸ ਨੂੰ ਮਜ਼ਬੂਤ ਕਰ ਸਕਦੀਆਂ ਹਨ, ਖਾਸ ਕਰਕੇ ਦੂਰ ਦਰਾਜ ਅਤੇ ਸਰਹੱਦੀ ਖੇਤਰਾਂ ਵਿੱਚ ਐਨ. ਸੀ. ਸੀ. ਕੈਡਿਟਸ ਲਈ, ਅਜਿਹੀਆਂ ਗਤੀ ਵਿਧੀਆਂ ਉਨ੍ਹਾਂ ਦੀ ਤਾਲੀਮ ਦਾ ਅਟੂਟ ਹਿੱਸਾ ਹਨ, ਜੋ ਲੀਡਰਸ਼ਿਪ, ਨਾਗਰਿਕ ਜ਼ਿੰਮੇਵਾਰੀ ਅਤੇ ਸਮਾਜਿਕ ਸੇਵਾ ਦੇ ਮੂਲ ਮੰਤਰ ਨੂੰ ਉਭਾਰਦੀਆਂ ਹਨ। ਇਹਨਾਂ ਰਾਹੀਂ ਕੈਡਟਸ ਨੂੰ ਨਾ ਸਿਰਫ ਹਕੀਕਤ ਅਨੁਭਵ ਮਿਲਦਾ ਹੈ, ਸਗੋਂ ਉਹ ਸਾਂਝ, ਸੰਚਾਰ ਤੇ ਰਾਸ਼ਟਰ ਦੀ ਵਿਭਿੰਨਤਾ ਬਾਰੇ ਗਹਿਰਾ ਦਰਕ ਵੀ ਵਿਕਸਿਤ ਕਰਦੇ ਹਨ। ਇਹੋ ਜਿਹੀਆਂ ਮੁਹਿੰਮਾਂ ਐਨ. ਸੀ. ਸੀ. ਅਤੇ ਸਿਵਲ ਪ੍ਰਸ਼ਾਸਨ ਦੀ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ, ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਨੌਜਵਾਨਾਂ ਦੀ ਭਾਗੀਦਾਰੀ ਰਾਹੀਂ ਸਰਹੱਦੀ ਪਿੰਡਾਂ ਦੇ ਵਿਕਾਸ ਲਈ ਵਚਨ ਬੱਧਤਾ ਨੂੰ ਦਰਸਾਉਂਦੀਆਂ ਹਨ।