ਬੰਦ ਕਰੋ

ਕਰੋਨਾ ਮਹਾਮਾਰੀ ਦੌਰਾਨ ਸੇਵਾ ਕੇਂਦਰਾਂ ਦੁਆਰਾ ਨਿਰੰਤਰ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ 300 ਤੋਂ ਵੱਧ ਸੇਵਾਵਾਂ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 24/05/2021

ਕਰੋਨਾ ਮਹਾਮਾਰੀ ਦੌਰਾਨ ਸੇਵਾ ਕੇਂਦਰਾਂ ਦੁਆਰਾ ਨਿਰੰਤਰ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ 300 ਤੋਂ ਵੱਧ ਸੇਵਾਵਾਂ-ਡਿਪਟੀ ਕਮਿਸ਼ਨਰ
ਕੋਰੋਨਾ ਤੋਂ ਬਚਾਓ ਲਈ ਸੇਵਾ ਕੇਂਦਰਾਂ ਦੇ ਖੁੱਲਣ ਦਾ ਸਮਾਂ ਸਵੇਰੇ 09 ਵਜੇ ਤੋਂ ਸ਼ਾਮ 04 ਵਜੇ ਤੱਕ
ਤਰਨ ਤਾਰਨ, 20 ਮਈ :
ਜਿਲ੍ਹਾ ਤਰਨ ਤਾਰਨ ਵਿੱਚ ਕੁੱਲ 21 ਸੇਵਾ ਕੇਂਦਰ ਚੱਲ ਰਹੇ ਹਨ, ਜਿਸ ਵਿੱਚ ਲਗਭਗ 300 ਤੋਂ ਵੱਧ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ । ਜਿਸ ਵਿੱਚ ਅਸਲੇ ਨਾਲ ਸੰਬੰਧਤ ਸੇਵਾਵਾਂ, ਮਾਲ ਵਿਭਾਗ ਨਾਲ ਸੰਬੰਧਤ ਸੇਵਾਵਾਂ, ਅਤੇ ਕੁਝ ਨਵੀਆਂ ਸੇਵਾਵਾਂ ਜਿਵੇਂ ਕਿ ਫਰਦ, ਸਾਂਝ ਕੇਂਦਰ ਨਾਲ ਸੰਬੰਧਤ ਸੇਵਾਵਾਂ, ਅਤੇ ਟਰਾਂਸਪੋਰਟ ਵਿਭਾਗ ਦੀਆਂ ਸੇਵਾਵਾ ਵੀ ਸੇਵਾ ਕੇਂਦਰ ਵਿੱਚ ਸ਼ੁਰੂ ਹੋ ਚੁੱਕੀਆਂ ਹਨ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਜੀ ਨੇ ਕਿਹਾ ਕੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ 01 ਮਈ ਤੋਂ ਸੇਵਾ ਕੇਂਦਰਾਂ ‘ਚ ਸੇਵਾਵਾਂ ਦਾ ਲਾਭ ਲੈਣ ਲਈ ਆਨਲਾਈਨ ਅਪਾਇੰਟਮੈਂਟ ਲੈਣਾ ਜ਼ਰੂਰੀ ਕਰ ਦਿੱਤਾ ਹੈ। ਉਥੇ ਹੀ ਕੋਰੋਨਾ ਤੋਂ ਬਚਾਓ ਲਈ ਸੇਵਾ ਕੇਂਦਰਾਂ ਦੇ ਖੁੱਲਣ ਦਾ ਸਮਾਂ ਸਵੇਰੇ 09 ਵਜੇ ਤੋਂ ਸ਼ਾਮ 04 ਵਜੇ ਤੱਕ ਕਰ ਦਿੱਤਾ ਗਿਆ ਹੈ।
ਉਹਨਾਂ ਦੱਸਿਆ ਕਿ ਕਰੋਨਾ ਮਹਾਂਮਾਰੀ ਦਾ ਬਹੁਤ ਜਿਆਦਾ ਪ੍ਰਕੋਪ ਹੋਣ ਦੇ ਬਾਵਜੂਦ ਵੀ ਸੇਵਾ ਕੇਂਦਰ ਦੇ ਸਾਰੇ ਹੀ ਕਰਮਚਾਰੀ ਨਿਰੰਤਰ ਆਪਣੀਆਂ ਸੇਵਾਵਾ ਨਿਭਾ ਰਹੇ ਹਨ। ਕਰਮਚਾਰੀਆਂ ਦੀ ਸਿਹਤ ਸੁਰੱਖਿਆ ਨੂੰ ਲੈ ਕੇ ਸੇਵਾ ਦੀ ਫੀਸ ਦਾ ਭੁਗਤਾਨ ਵੀ ਡਿਜ਼ੀਟਲ, ਯਾਨੀ ਕਰੈਡਿਟ ਕਾਰਡ/ਡੈਬਿਟ ਕਾਰਡ ਅਤੇ ਫੋਨ ਪੇ ਰਾਹੀਂ ਕਰ ਦਿੱਤਾ ਗਿਆ ਹੈ। ਡਿਊਟੀ ਤੇ ਆਉਣ ਲਈ ਸੇਵਾ ਕੇਂਦਰ ਦੇ ਕਰਮਚਾਰੀਆਂ ਦੇ ਕੋਰੋਨਾ ਵੈਕਸੀਨ ਦੇ ਟੀਕਾਕਰਨ ਸੰਬੰਧੀ ਸਰਟੀਫਿਕੇਟ ਜਰੂਰੀ ਹੈ, ਜੋ ਕਿ ਸੇਵਾ ਕੇਂਦਰ ਜਿਲ੍ਹਾ ਤਰਨ ਤਾਰਨ ਦੇ ਸਾਰੇ ਸੇਵਾ ਕੇਂਦਰ ਸਟਾਫ ਦਾ 100% ਟੀਕਾਕਰਨ ਹੋ ਚੁੱਕਾ ਹੈ ।
ਸਕਿਉਰਿਟੀ ਗਾਰਡ ਦੁਆਰਾ ਸਿਟੀਜ਼ਨ ਦੇ ਹੱਥਾਂ ਨੂੰ ਸੈਨੇਟਾਈਜ਼ ਕਰਕੇ ਹੀ ਸਿਟੀਜ਼ਨ ਨੂੰ ਸੇਵਾ ਕੇਂਦਰ ਵਿੱਚ ਦਾਖਲ ਕੀਤਾ ਜਾਂਦਾ ਹੈ। ਪ੍ਰਾਰਥੀ ਕੇਵਲ ਸੇਵਾ ਕੇਂਦਰ ਵਿਚਲੇ ਕਾਉਂਟਰਾਂ ਅਨੁਸਾਰ ਹੀ ਸੇਵਾ ਕੇਂਦਰਾਂ ਦੇ ਅੰਦਰ ਜਾ ਸਕਦੇ ਹਨ ਅਤੇ ਬਾਕੀ ਪ੍ਰਾਰਥੀਆਂ ਨੂੰ ਸੇਵਾ ਕੇਂਦਰ ਦੇ ਬਾਹਰ ਦੀ ਪਾਲਣਾ ਕਰਦੇ ਇੰਤਜ਼ਾਰ ਕਰਨਾ ਹੋਵੇਗਾ। ਦਸਤਾਵੇਜ਼ ਪ੍ਰਾਪਤ ਕਰਨ ਲਈ ਸਿਟੀਜਨ ਨੂੰ ਕੋਰੀਅਰ ਸੇਵਾ ਦਾ ਲਾਭ ਦਿੱਤਾ ਜਾਵੇਗਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਹੋਇਆ ਜਿਲ੍ਹਾ ਮੈਨੇਜਰ ਗੁਰਿੰਦਰਜੀਤ ਸਿੰਘ ਅਤੇ ਸਹਾਇਕ ਜਿਲ੍ਹਾ ਮੈਨੇਜਰ ਨਿਰਵੈਰ ਸਿੰਘ ਨੇ ਕਿਹਾ ਕਿ ਆਮ ਜਨਤਾ ਦੀ ਸਹੂਲਤ ਲਈ ਲੋੜੀਂਦੇ ਸੇਵਾ ਕੇਂਦਰ ਦੇ ਬਾਹਰ ਛਾਂ ਲਈ ਟੈਂਟ ਅਤੇ ਸਿਟੀਜ਼ਨ ਦੇ ਬੈਠਣ ਲਈ ਕੁਰਸੀਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਪਿਛਲੇ ਕਰੋਨਾ ਕਾਲ ਚੱਲਦਿਆ ਜਨਵਰੀ 2021 ਤੋਂ ਹੁਣ ਤੱਕ ਤਕਰੀਬਨ 147000 ਦੇ ਕਰੀਬ ਸਿਟੀਜਨ ਸੇਵਾ ਕੇਂਦਰ ਰਾਹੀ ਸੇਵਾਵਾਂ ਪ੍ਰਾਪਤ ਕਰ ਚੁੱਕੇ ਹਨ।