• ਸਮਾਜਿਕ ਮੀਡੀਆ ਲਿੰਕ
  • ਸਾਈਟ ਮੈਪ
  • Accessibility Links
  • ਪੰਜਾਬੀ
ਬੰਦ ਕਰੋ

ਕਿਰਨਦੀਪ ਕੌਰ ਅਤੇ ਸੁਖਮਨਪ੍ਰੀਤ ਕੌਰ ਨੇ ਤਰਨ ਤਾਰਨ ਜ਼ਿਲ੍ਹੇ ਦਾ ਕੀਤਾ ਨਾਮ ਰੌਸ਼ਨ

ਪ੍ਰਕਾਸ਼ਨ ਦੀ ਮਿਤੀ : 21/08/2025

ਕਿਰਨਦੀਪ ਕੌਰ ਅਤੇ ਸੁਖਮਨਪ੍ਰੀਤ ਕੌਰ ਨੇ ਤਰਨ ਤਾਰਨ ਜ਼ਿਲ੍ਹੇ ਦਾ ਕੀਤਾ ਨਾਮ ਰੌਸ਼ਨ

ਜਿਲ੍ਹਾ ਖੇਡ ਅਫਸਰ ਤਰਨ ਤਾਰਨ ਵੱਲੋਂ ਖਿਡਾਰੀ ਨੂੰ ਵਿਸ਼ੇਸ਼ ਤੌਰ ਤੇ ਕੀਤਾ ਗਿਆ ਸਨਮਾਨਿਤ

ਤਰਨ ਤਾਰਨ, 20 ਅਗਸਤ

ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਦੇ ਸਪੋਰਸਟ ਸੈਟਰ ਦੀਆਂ ਦੋ ਪ੍ਰਤਿਭਾਸ਼ਾਲੀ ਖਿਡਾਰਨਾਂ ਕਿਰਨਦੀਪ ਕੌਰ ਅਤੇ ਸੁਖਮਨਪ੍ਰੀਤ ਕੌਰ ਨੇ ਦੱਖਣੀ ਕੋਰੀਆ ਵਿਚ ਆਯੋਜਿਤ ਅੰਤਰ ਰਾਸ਼ਟਰੀ ਕੁਰਾਸ਼ ਚੈਪੀਅਨਸ਼ਿਪ ਵਿਚ ਭਾਰਤ ਦੀ ਨੁਮਾਇੰਦਗੀ ਕਰਨ ਲਈ . ਦੱਖਣੀ ਕੋਰੀਆ ਵਿਚ ਕੁਰਾਸ਼ ਮੁਕਾਬਲੇ ਵਿਚ ਹਿੱਸਾ ਲਿਆ।

ਉਹਨਾਂ ਦੀ ਚੋਣ ਮਾਰਸ਼ਲ ਆਰਟਸ ਦੇ ਖੇਤਰ ਵਿੱਚ ਉਨ੍ਹਾ ਦੀ ਸਖਤ ਮਿਹਨਤ,ਸਮਰਪਣ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸੇ ਤਰਾਂ ਸਬ ਜੂਨੀਅਰ ਕੁਰਾਸ਼ ਸਟੇਟ ਟੂਰਨਾਮੈਨ ਲੁਧਿਆਣਾ 2025-26 ਮਿਤੀ: 17 ਅਗਸਤ 2025 ਵਿੱਚ ਖਿਡਾਰਨਾਂ ਮਨਪ੍ਰੀਤ ਕੌਰ ਦੂਸਰਾ ਸਥਾਨ, ਪ੍ਰਨੀਤ ਕੌਰ ਦੂਸਰਾ ਸਥਾਨ, ਖੁਸ਼ੀ ਪਹਿਲਾ ਸਥਾਨ, ਮਨਰੀਤ ਕੌਰ ਤੀਸਰਾ ਸਥਾਨ, ਗੁਰਵਿੰਦਰ ਕੌਰ ਤੀਸਰਾ ਸਥਾਨ, ਨੂਰ ਤੀਸਰਾ ਸਥਾਨ ਵਿਚ ਹਿੱਸਾ ਲਿਆ, ਆਪਣੇ ਜਿਲੇ ਅਤੇ ਸਟੇਟ ਦਾ ਨਾਮ ਰੋਸ਼ਨ ਕੀਤਾ।

 ਇਹਨਾਂ ਖਿਡਾਰਨਾਂ ਅਤੇ ਕੋਚ ਸੁਖਜੀਤ ਕੌਰ ਨੂੰ ਜਿਲ੍ਹਾ ਖੇਡ ਅਫਸਰ ਤਰਨ ਤਾਰਨ ਸ੍ਰੀਮਤੀ ਸਤਵੰਤ ਕੌਰ ਵੱਲੋ ਸਨਮਾਨਿਤ ਕੀਤਾ ਗਿਆ। ਜਿਲ੍ਹਾ ਖੇਡ ਅਫਸਰ ਵੱਲੋਂ ਕਿਹਾ ਗਿਆ ਕਿ ਸਿਰਫ ਖੇਡਾਂ ਹੀ ਇੱਕ ਅਜਿਹਾ ਸਾਧਨ ਹਨ, ਜਿੰਨ੍ਹਾਂ ਨਾਲ ਜੁੜਦੇ ਸਾਡੇ ਨੌਜਵਾਨ ਨਸ਼ਿਆਂ ਵਰਗੀ ਭੈੜੀ ਲਾਹਣਤ ਤੋਂ ਦੂਰ ਰਹਿ ਕੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵਿੱਚ ਅਹਿਮ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ, ਕਿ ਉਹ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਵਾਸਤੇ ਵੱਧ ਤੋਂ ਵੱਧ ਉਪਰਾਲੇ ਕਰਨ।