ਕਿਸ਼ੋਰ ਸਿੱਖਿਆ ਅਤੇ ਐਨ ਪੀ ਈ ਪੀ ਤਹਿਤ ਡਾਇਟ ਕੈਰੋਂ ਵਿਖੇ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਐਡਵੋਕੇਸੀ ਮੀਟਿੰਗ ਦੇ 6 ਬੈਚ ਸੰਪੰਨ

ਕਿਸ਼ੋਰ ਸਿੱਖਿਆ ਅਤੇ ਐਨ ਪੀ ਈ ਪੀ ਤਹਿਤ ਡਾਇਟ ਕੈਰੋਂ ਵਿਖੇ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਐਡਵੋਕੇਸੀ ਮੀਟਿੰਗ ਦੇ 6 ਬੈਚ ਸੰਪੰਨ
ਤਰਨ ਤਾਰਨ 21 ਅਗਸਤ
ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਕੁੱਲ 279 ਸਕੂਲਾਂ ਦੇ ਸਕੂਲ ਮੁਖੀਆਂ ਅਤੇ ਇਕ-ਇਕ ਨੋਡਲ ਅਧਿਆਪਕ ਦੀ ਜਿਲ੍ਹਾ ਪੱਧਰੀ ਦੋ ਰੋਜਾ ਐਡਵੋਕੇਸੀ ਮੀਟਿੰਗ ਜਿਲ੍ਹਾ ਸਿੱਖਿਆ ਅਤੇ ਸਿਖਲਾਈ ਕੇਂਦਰ ਕੈਰੋਂ (ਤਰਨ ਤਾਰਨ) ਵਿਖੇ ਮਿਤੀ 18 ਤੋਂ 23 ਅਗਸਤ ਤੱਕ ਲਗਾਈ ਜਾ ਰਹੀ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰ ਸਤਿਨਾਮ ਸਿੰਘ ਬਾਠ ਦੀ ਯੋਗ ਅਗਵਾਈ ਵਿੱਚ, ਉੱਪ ਜ਼ਿਲ੍ਹਾ ਸਿੱਖਿਆ ਅਫਸਰ(ਸੈਕੰਡਰੀ) ਸ.ਪਰਮਜੀਤ ਸਿੰਘ ਅਤੇ ਪ੍ਰਿੰਸੀਪਲ ਸ੍ਰੀ ਮੰਗਤ ਸਿੰਘ ਦੀ ਦੇਖ ਰੇਖ ਹੇਠ ਇਹ ਟ੍ਰੇਨਿੰਗ ਕਰਵਾਈ ਜਾ ਰਹੀ ਹੈ। ਟ੍ਰੇਨਿੰਗ ਵਿਚ ਹੈੱਡਮਾਸਟਰ ਕਮ ਨੋਡਲ ਅਫ਼ਸਰ ਸ੍ਰ. ਗੁਰਚਰਨ ਸਿੰਘ ਨੇ ਦੱਸਿਆ ਕਿ ਇਸ ਟ੍ਰੇਨਿੰਗ ਵਿਚ ਸਿੱਖਿਆ ਵਿਭਾਗ ਅਤੇ ਹੈਲਥ ਡਿਪਾਰਟਮੈਂਟ ਦੇ ਟ੍ਰੇਨਰਾਂ ਵਲੋਂ ਬੜੀ ਲਾਹੇਵੰਦ ਜਾਣਕਾਰੀ ਜ਼ਿਲ੍ਹੇ ਦੇ ਸਮੂਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਦਿੱਤੀ ਜਾ ਰਹੀ ਹੈ। 18 ਤੋਂ 19 ਅਗਸਤ ਅਤੇ 20 ਤੋਂ 21 ਅਗਸਤ ਤੱਕ ਕੁੱਲ 6 ਬੈਚਾਂ ਵਿਚ 400 ਦੇ ਕਰੀਬ ਕਰਮਚਾਰੀਆਂ ਨੇ ਟ੍ਰੇਨਿੰਗ ਲਈ। ਸਿੱਖਿਆ ਵਿਭਾਗ ਦੇ ਰਿਸੋਰਸ ਪਰਸਨ ਹੈੱਡਮਾਸਟਰ ਸ੍ਰ. ਗੁਰਚਰਨ ਸਿੰਘ,ਹੈੱਡਮਾਸਟਰ ਸ੍ਰ.ਅਮਨਦੀਪ ਸਿੰਘ, ਹੈੱਡਮਾਸਟਰ ਸ੍ਰ.ਜਸਵਿੰਦਰ ਸਿੰਘ, ਲੈਕਚਰਾਰ ਸ੍ਰ.ਤੇਜਿੰਦਰ ਸਿੰਘ, ਲੈਕਚਰਾਰ ਸ੍ਰ.ਦਰਸ਼ਨ ਸਿੰਘ ਅਤੇ ਲੈਕਚਰਾਰ ਸ਼੍ਰੀਮਤੀ ਪੁਸ਼ਪਿੰਦਰ ਨੇ ਏ. ਈ. ਪੀ ਅਤੇ ਐਨ. ਪੀ. ਈ. ਪੀ ਦੇ ਵਿਸ਼ੇਸ਼ ਪੱਖਾਂ ਦੀ ਟ੍ਰੇਨਿੰਗ ਦਿੱਤੀ। ਸਿਵਲ ਸਰਜਨ ਦਫਤਰ ਵੱਲੋਂ ਡਾ. ਕੇ ਪੀ ਸਿੰਘ, ਡਾ. ਦਿਲਬਾਗ ਸਿੰਘ, ਡਾ. ਕਰਮਬੀਰ ਸਿੰਘ ਅਤੇ ਡਾ. ਚੰਦਰ ਸ਼ਰਮਾ ਨੇ ਕਿਸ਼ੋਰ ਅਵਸਥਾ ਵਿੱਚ ਗੁਜ਼ਰ ਰਹੇ ਵਿਦਿਆਰਥੀਆਂ ਨੂੰ ਸਮਝਣ ਦੇ ਟਿਪਸ ਅਤੇ ਏਡਜ਼ ਬਾਰੇ ਜਾਣਕਾਰੀ ਦਿੱਤੀ। ਉੱਪ ਜ਼ਿਲ੍ਹਾ ਸਿੱਖਿਆ ਅਫਸਰ(ਸੈਕੰਡਰੀ) ਸ. ਪਰਮਜੀਤ ਸਿੰਘ ਨੇ ਵਿਸ਼ੇਸ਼ ਕਰਕੇ ਸ਼ਿਰਕਤ ਕੀਤੀ ਅਤੇ ਸਕੂਲ ਮੁੱਖੀਆਂ ਤੇ ਅਧਿਆਪਕਾਂ ਨੂੰ ਟ੍ਰੇਨਿੰਗ ਤੋਂ ਪੂਰਾ ਲਾਭ ਪ੍ਰਾਪਤ ਕਰਨ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਪੂਰਨ ਰੂਪ ਵਿਚ ਇਹਨਾਂ ਗੱਲਾਂ ਨੂੰ ਸਕੂਲਾਂ ਵਿਚ ਲਾਗੂ ਕੀਤਾ ਜਾਵੇ। ਪ੍ਰਿੰਸੀਪਲ ਡਾਇਟ ਸ੍ਰ. ਮੰਗਤ ਸਿੰਘ ਨੇ ਵੀ ਆਪਣੇ ਵੱਡ-ਮੁੱਲੇ ਵਿਚਾਰ ਦਿੱਤੇ ਅਤੇ ਭਵਿੱਖ ਵਿੱਚ ਅਜਿਹੇ ਸਕਾਰਾਤਮਕ ਪ੍ਰੋਗਰਾਮਾਂ ਲਈ ਸਹਿਯੋਗ ਦਾ ਭਰੋਸਾ ਦਿੱਤਾ। ਜਿਕਰਯੋਗ ਹੈ ਕਿ ਟ੍ਰੇਨਿੰਗ ਵਿਚ ਪ੍ਰੋਜੈਕਟਰ ਅਤੇ ਪੈਨਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਸਮੂਹ ਨੂੰ ਦੁਪਿਹਰ ਦਾ ਖਾਣਾ, ਚਾਹ ਅਤੇ ਸਟੇਸ਼ਨਰੀ ਦਿੱਤੀ ਜਾ ਰਹੀ ਹੈ। ਇਸ ਮੌਕੇ ਬਤੌਰ ਟੈਕਨੀਕਲ ਟੀਮ ਕੰਪਿਊਟਰ ਮਾਸਟਰ ਸ੍ਰ. ਰਾਜਬੀਰ ਸਿੰਘ, ਸ੍ਰ. ਕਰਨਜੀਤ ਸਿੰਘ, ਸ੍ਰ. ਅਵਤਾਰ ਸਿੰਘ ਬਾਖੂਬੀ ਡਿਊਟੀ ਨਿਭਾ ਰਹੇ ਹਨ। ਟਰੇਨਿੰਗ ਦਾ ਅੰਤਲਾ ਬੈਚ ਮਿਤੀ 22 ਤੋਂ 23 ਅਗਸਤ ਤੱਕ ਲੱਗੇਗਾ।