ਕੋਵਿਡ-19 ਮਹਾਂਮਾਰੀ ਕਾਰਨ ਮਰੇ ਵਿਅਕਤੀਆਂ ਦੇ ਵਾਰਿਸ 50 ਹਜ਼ਾਰ ਰੁਪਏ ਦਾ ਸਰਕਾਰੀ ਮੁਆਵਜ਼ਾ ਲੈਣ ਲਈ ਜਲਦ ਦੇਣ ਆਪਣੀ ਪ੍ਰਤੀਬੇਨਤੀ-ਡਿਪਟੀ ਕਮਿਸ਼ਨਰ
ਦਫਤਰ ਜ਼ਿਲਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਪ੍ਰੈਸ ਨੋਟ
ਕੋਵਿਡ-19 ਮਹਾਂਮਾਰੀ ਕਾਰਨ ਮਰੇ ਵਿਅਕਤੀਆਂ ਦੇ ਵਾਰਿਸ 50 ਹਜ਼ਾਰ ਰੁਪਏ ਦਾ ਸਰਕਾਰੀ ਮੁਆਵਜ਼ਾ ਲੈਣ ਲਈ ਜਲਦ ਦੇਣ ਆਪਣੀ ਪ੍ਰਤੀਬੇਨਤੀ-ਡਿਪਟੀ ਕਮਿਸ਼ਨਰ
ਮੁਆਵਜਾ ਪ੍ਰਾਪਤ ਕਰਨ ਲਈ ਮ੍ਰਿਤਕ ਦੇ ਕਾਨੂੰਨੀ ਵਾਰਿਸ ਡਿਪਟੀ ਕਮਿਸ਼ਨਰ ਦਫ਼ਤਰ ਤਰਨ ਤਾਰਨ ਵਿਖੇ ਜਮ੍ਹਾ ਕਰਵਾ ਸਕਦੇ ਹਨ ਆਪਣੀ ਪ੍ਰਤੀਬੇਨਤੀ
ਤਰਨ ਤਾਰਨ, 7 ਜੁਲਾਈ ( )
ਕੋਵਿਡ-19 ਮਹਾਂਮਾਰੀ ਦੌਰਾਨ ਜਿੰਨ੍ਹਾਂ ਲੋਕਾਂ ਦੀ ਕਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ, ਉਨਾਂ ਦੇ ਵਾਰਿਸਾਂ ਨੂੰ ਸਰਕਾਰ ਵੱਲੋਂ 50 ਹਜ਼ਾਰ ਰੁਪਏ ਦਾ ਮੁਆਵਜਾ ਦਿੱਤਾ ਜਾਂਦਾ ਹੈ। ਇਸ ਸਬੰਧੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਤਰਨ ਤਾਰਨ ਮੋਨੀਸ਼ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੋਵਿਡ-19 ਕਾਰਨ ਜਿੰਨ੍ਹਾਂ ਵਿਅਕਤੀਆ ਦੀ ਮੌਤ ਹੋਈ ਹੈ, ਉਨ੍ਹਾਂ ਕੇਸਾਂ ਵਿਚੋਂ ਹਾਲੇ ਵੀ ਕਈ ਵਾਰਿਸਾਂ ਵੱਲੋਂ ਆਪਣੀਆਂ ਪ੍ਰਤੀਬੇਨਤੀਆਂ ਨਹੀਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੋ ਪਰਿਵਾਰ ਸਰਕਾਰੀ 50 ਹਜ਼ਾਰ ਰੁਪਏ ਦਾ ਮੁਆਵਜਾ ਲੈਣਾ ਚਾਹੁੰਦੇ ਹਨ ਉਹ ਜਲਦ ਹੀ ਆਪਣੀਆਂ ਪ੍ਰਤੀਬੇਨਤੀਆਂ ਭੇਜਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਜਗਵਿੰਦਰਜੀਤ ਸਿੰਘ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸਕੱਤਰ ਸਿੰਘ ਬੱਲ, ਐਸਡੀਐਮ ਤਰਨਤਾਰਨ ਰਜਨੀਸ਼ ਅਰੋੜਾ, ਐਸਡੀਐਮ ਪੱਟੀ ਅਲਕਾ ਕਾਲੀਆ, ਐਸਡੀਐਮ ਖਡੂਰ ਸਾਹਿਬ ਦੀਪਕ ਭਾਟੀਆ ਹਾਜ਼ਰ ਸਨ।
ਡਿਪਟੀ ਕਮਿਸਨਰ ਨੇ ਦੱਸਿਆ ਕਿ ਇਸ ਸਬੰਧੀ ਵੱਖਰੇ ਤੌਰ ਤੇ ਮੁਲਾਜਮਾਂ ਦੀ ਡਿਊਟੀ ਵੀ ਲਗਾਈ ਗਈ ਹੈ, ਜੋ ਕਿ ਸਬੰਧਿਤ ਘਰਾਂ ਵਿਚ ਜਾ ਕੇ ਉਨ੍ਹਾਂ ਵੱਲੋਂ ਫਾਰਮ ਆਦਿ ਭਰਵਾਉਣਗੇ ਅਤੇ ਉਨ੍ਹਾਂ ਦੀ ਮੁਆਵਜਾ ਦੇਣ ਦੀ ਪ੍ਰਤੀਬੇਨਤੀ ਵਿੱਚ ਮੱਦਦ ਕਰਨਗੇ। ਉਨ੍ਹਾਂ ਦੱਸਿਆ ਕਿ ਮੁਆਵਜਾ ਪ੍ਰਾਪਤ ਕਰਨ ਲਈ ਮ੍ਰਿਤਕ ਦੇ ਕਾਨੂੰਨੀ ਵਾਰਿਸ ਖੁਦ ਵੀ ਆਪਣੀ ਪ੍ਰਤੀਬੇਨਤੀ ਨਿਰਧਾਰਤ ਅਰਜ਼ੀ ਫਾਰਮ ਵਿੱਚ ਦਫ਼ਤਰ ਡਿਪਟੀ ਕਮਿਸ਼ਨਰ ਤਰਨ ਤਾਰਨ ਕਮਰਾ ਨੰਬਰ 06 ਵਿਖੇ ਜਮ੍ਹਾ ਕਰਵਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਵਾਰਿਸਾਂ ਵੱਲੋਂ ਆਪਣੀ ਪ੍ਰਤੀਬੇਨਤੀ ਦੇਣ ਲਈ ਜ਼ਰੂਰੀ ਦਸਤਾਵੇਜ ਜਿਵੇਂ ਕਿ ਮ੍ਰਿਤਕ ਵਿਅਕਤੀ ਦੇ ਪਛਾਣ ਕਾਰਡ ਦੀ ਕਾਪੀ, ਕਲੇਮ ਕਰਤਾ ਦੇ ਪਹਿਚਾਣ ਕਾਰਡ ਦੀ ਕਾਪੀ, ਕਲੇਮ ਕਰਤਾ ਅਤੇ ਮ੍ਰਿਤਕ ਵਿਅਕਤੀ ਦੇ ਸਬੰਧ ਦਾ ਪਹਿਚਾਣ ਕਾਰਡ ਦੀ ਕਾਪੀ, ਕੋਵਿਡ 19 ਟੈਸਟ ਦੀ ਪੋਜਟਿਵ ਰਿਪੋਰਟ ਦੀ ਕਾਪੀ, ਹਸਪਤਾਲ ਦੁਆਰਾ ਜਾਰੀ ਹੋਏ ਮੌਤ ਦੇ ਕਾਰਣਾਂ ਦਾ ਸੰਖੇਪ ਸਾਰ ( ਜੇਕਰ ਮੌਤ ਹਸਪਤਾਲ ਵਿੱਚ ਹੋਈ ਹੋਵੇ) ਤੇ ਮੌਤ ਹੋਣ ਦੇ ਕਾਰਨਾ ਦਾ ਮੈਡੀਕਲ ਸਰਟੀਫਿਕੇਟ, ਮ੍ਰਤਕ ਵਿਅਕਤੀ ਦੇ ਮੌਤ ਦਾ ਸਰਟੀਫਿਕੇਟ, ਕਾਨੂੰਨੀ ਵਾਰਸਾਂ ਸਬੰਧੀ ਸਰਟੀਫਿਕੇਟ, ਕਲੇਮ ਕਰਤਾ ਦੇ ਬੈਂਕ ਖਾਤੇ ਦਾ ਰੱਦ ਹੋਇਆ ਬੈਂਕ ਚੈੱਕ, ਮ੍ਰਿਤਕ ਵਿਅਕਤੀ ਦੇ ਕਾਨੂੰਨੀ ਵਾਰਸਾਂ ਦਾ ਇਤਰਾਜਹੀਣਤਾ ਸਰਟੀਫਿਕੇਟ (ਜਿੱਥੇ ਕਲੇਮ ਕਰਤਾ ਇੱਕ ਹੋਵੇ) ਲਗਾਉਣਾ ਲਾਜ਼ਮੀ ਹੈ।
ਉਨ੍ਹਾਂ ਕਿਹਾ ਕਿ ਜਿੰਨ੍ਹਾਂ ਵੱਲੋਂ ਹਾਲੇ ਤੱਕ ਆਪਣੀ ਪ੍ਰਤੀਬੇਨਤੀ ਨਹੀਂ ਦਿੱਤੀ ਗਈ ਹੈ, ਉਹ ਜਲਦ ਹੀ ਆਪਣੀ ਪ੍ਰਤੀਬੇਨਤੀ ਦੇਣ ਤਾਂ ਜੋ ਉਨ੍ਹਾਂ ਨੂੰ ਮੁਆਵਜਾ ਮਿਲ ਸਕੇ।